PreetNama
ਸਮਾਜ/Social

ਕੈਨੇਡਾ ’ਚ ਨਹੀਂ ਰੁਕ ਰਿਹਾ ਸਿੱਖਾਂ ਦੀ ਹੱਤਿਆ ਦਾ ਸਿਲਸਿਲਾ; ਹੁਣ ਅਲਬਰਟਾ ਸੂਬੇ ‘ਚ 24 ਸਾਲਾ ਨੌਜਵਾਨ ਦੀ ਹੱਤਿਆ

ਕੈਨੇਡਾ ’ਚ ਸਿੱਖਾਂ ਦੀ ਹੱਤਿਆ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇਸ ਲੜੀ ’ਚ ਹੁਣ ਅਲਬਰਟਾ ਸੂਬੇ ’ਚ 24 ਸਾਲਾ ਇਕ ਹੋਰ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਕੈਨੇਡਾ ਪੁਲਿਸ ਨੇ ਕਿਹਾ ਹੈ ਕਿ ਇਸ ਹੱਤਿਆ ’ਚ ਮਿੱਥ ਕੇ ਨੌਜਵਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਤਿੰਨ ਦਸੰਬਰ ਨੂੰ ਅਲਬਰਟਾ ਦੀ ਰਾਜਧਾਨੀ ਐਡਮੰਟਨ ’ਚ ਰਾਤ ਕਰੀਬ 8.40 ਵਜੇ ਇਕ ਵਿਅਕਤੀ ਨੂੰ ਗੋਲ਼ੀ ਮਾਰਨ ਦਾ ਪਤਾ ਲੱਗਿਆ। ਪਹੁੰਚਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੇ ਦਮ ਤੋੜ ਦਿੱਤਾ। ਨੌਜਵਾਨ ਦੀ ਪਛਾਣ ਸਨਰਾਜ ਸਿੰਘ (24) ਦੇ ਰੂਪ ’ਚ ਹੋਈ ਹੈ। ਐਡਮੰਟਨ ਮੈਡੀਕਲ ਐਗਜ਼ਾਮੀਨਰ ਨੇ ਸੱਤ ਦਸੰਬਰ ਨੂੰ ਮਿ੍ਰਤ ਨੌਜਵਾਨ ਦੀ ਓਟੋਪਸੀ ਪੂਰੀ ਕੀਤੀ। ਨੌਜਵਾਨ ਦੀ ਮੌਤ ਦਾ ਕਾਰਨ ਗੋਲ਼ੀ ਲੱਗਣਾ ਦੱਸਿਆ ਗਿਆ ਹੈ। ਉੱਥੇ ਹੀ ਪੁਲਿਸ ਨੇ ਘਟਨਾ ਸਥਾਨ ’ਤੇ ਮਿਲੇ ਇਕ ਵਾਹਨ ਦੀ ਤਸਵੀਰ ਜਾਰੀ ਕਰਕੇ ਲੋਕਾਂ ਨੂੰ ਪਛਾਨਣ ਦੀ ਬੇਨਤੀ ਕੀਤੀ ਗਈ ਹੈ। ਕੈਨੇਡਾ ’ਚ ਹੁਣੇ ਜਿਹੇ ਨਵੰਬਰ 18 ਸਾਲਾ ਮਹਕਾਰਪ੍ਰੀਤ ਸੇਠੀ ਦੀ ਪਾਰਕਿੰਗ ’ਚ ਹੱਤਿਆ, ਇਸ ਤੋਂ ਬਾਅਦ 21 ਸਾਲ ਪਵਨਪ੍ਰੀਤ ਕੌਰ ਤੇ 40 ਸਾਲਾ ਹਰਪ੍ਰੀਤ ਕੌਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆ ਚੁੱਕਿਆ ਹੈ।

Related posts

ਦਿਵਾਲੀਆ ਹੋਣ ਦੀ ਕਗਾਰ ‘ਤੇ ਖੜ੍ਹਾ ਪਾਕਿਸਤਾਨ, ਆਮ ਜਨਤਾ ‘ਤੇ 30 ਅਰਬ ਰੁਪਏ ਦੇ ਟੈਕਸ ਦਾ ਬੋਝ

On Punjab

ਰੂਸ ਦੇ ਹਸਪਤਾਲ ‘ਚ ਖਰਾਬ ਵੈਂਟੀਲੇਟਰ ਨਾਲ ਲੱਗੀ ਕੋਵਿਡ ਵਾਰਡ ‘ਚ ਅੱਗ, ਤਿੰਨ ਮਰੀਜ਼ਾਂ ਦੀ ਦਰਦਨਾਕ ਮੌਤ

On Punjab

ਸੈਫ ਨੂੰ ਸੱਚਮੁੱਚ ਚਾਕੂ ਮਾਰਿਆ ਗਿਆ ਸੀ ਜਾਂ ਉਹ ਐਕਟਿੰਗ ਕਰ ਰਿਹਾ ਸੀ: ਭਾਜਪਾ ਆਗੂ

On Punjab