ਬਠਿੰਡਾ ਦੇ ਪਿੰਡ ਕੁਤੀਵਾਲ ਕਲਾਂ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਗੁਰਜੋਤਸਿੰਘ ਦਾ ਕੈਨੇਡਾ ਦੇ ਬਰੈਂਪਟਨ ‘ਚ ਗੋਲੀਆਂ ਮਾਰ ਕੇ ਕਤਲ ਕਰਨ ਦੀ ਖ਼ਬਰ ਹੈ।ਮਿਲੀ ਜਾਣਕਾਰੀ ਮੁਤਾਬਕ ਘਟਨਾ ਮੰਗਲਵਾਰ ਦੀ ਰਾਤ ਲਗਭਗ ਪੌਣੇ 11 ਵਜੇ ਦੀ ਹੈ ਜਦੋਂ ਗੁਰਜੋਤ ਸਿੰਘ ਨੂੰ ਮਕੱਲਮ ਕੋਰਟਸ ਇਲਾਕੇ ਚ ਅਣਪਛਾਤਿਆਂ ਨੇ 2 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀਆਂ ਲੱਗਣ ਮਗਰੋਂ ਗੁਰਜੋਤ ਨੂੰ ਉਸ ਦੇ ਨੇੜਲੇ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ ਜਿਥੇ ਉਸਦੀ ਮੌਤ ਹੋ ਗਈ। ਦਸਿਆ ਗਿਆ ਹੈ ਕਿ ਗੁਰਜੋਤ ਸਿੰਘ ਹੁਣੇ 3 ਮਹੀਨੇ ਪਹਿਲਾਂ ਹੀ ਆਈਲੈਟਸ ਕਰਕੇ ਕੈਨੇਡਾ ਗਿਆ ਸੀ। ਉਸਦੇ ਕਤਲ ਪਿਛੇ ਕਿਸਦਾ ਹੱਥ ਹੈ ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਬਠਿੰਡਾ ਦੇ ਪਿੰਡ ਕੁੱਤੀਵਾਲ ਵਿਖੇ ਰਜੋਤ ਦੇ ਪਰਿਵਾਰ ‘ਚ ਉਸ ਦੀ ਮੌਤ ਦੀਖਬਰ ਮਿਲਣ ਮਗਰੋਂ ਭਾਰੀ ਸੋਗ ਦਾ ਮਾਹੌਲ ਹੈ। ਪਰਿਵਾਰ ਮੁਤਾਬਕ ਗੁਰਜੋਤ ਨੇ ਲੰਘੇ ਦਿਨੀਂ ਹੀ ਪਰਿਵਾਰ ਨਾਲ ਗੱਲ ਵੀ ਕੀਤੀ ਸੀ ਤੇ ਇਕ ਦਿਨ ਬਾਅਦ ਗੁਰਜੋਤ ਦੇ ਕਤਲ ਦੀ ਖ਼ਬਰ ਵੀ ਆ ਗਈ। ਦੁੱਖਾਂ ਦੇ ਪਹਾੜ ਨੂੰ ਜਰ ਰਹੇ ਪਰਿਵਾਰ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਕੋਲੋਂਗੁਰਜੋਤ ਦੀ ਦੇਹ ਨੂੰ ਛੇਤੀ ਭਾਰਤ ਵਾਪਿਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ।