Canada Shooting: ਕੈਨੇਡਾ: ਕੈਨੇਡਾ ਵਿੱਚ ਪੁਲਿਸ ਦੀ ਵਰਦੀ ਪਾਏ ਇੱਕ ਵਿਅਕਤੀ ਨੇ ਲੋਕਾਂ ‘ਤੇ ਜਮ ਕੇ ਗੋਲੀਆਂ ਚਲਾਈਆਂ । ਇਸ ਗੋਲੀਬਾਰੀ ਵਿੱਚ 16 ਲੋਕਾਂ ਦੀ ਜਾਨ ਚਲੀ ਗਈ । ਅਧਿਕਾਰੀਆਂ ਅਨੁਸਾਰ ਨੋਵਾ ਸਕੋਸ਼ੀਆ ਸੂਬੇ ਵਿੱਚ ਪੁਲਿਸ ਅਧਿਕਾਰੀ ਦੀ ਵਰਦੀ ਦੇ ਇੱਕ ਵਿਅਕਤੀ ਨੇ ਗੋਲੀਬਾਰੀ ਕੀਤੀ ਜਿਸ ਵਿੱਚ 16 ਲੋਕ ਮਾਰੇ ਗਏ ਹਨ । ਪਿਛਲੇ 30 ਸਾਲਾਂ ਵਿੱਚ ਇਸਨੂੰ ਕੈਨੇਡਾ ਵਿੱਚ ਸਭ ਤੋਂ ਭਿਆਨਕ ਹਮਲਾ ਦੱਸਿਆ ਗਿਆ ਹੈ । ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੱਕੀ ਸ਼ੂਟਰ ਦੀ ਵੀ ਮੌਤ ਹੋ ਗਈ ਹੈ ।
ਦਰਅਸਲ, ਇਸ ਗੋਲੀਬਾਰੀ ਵਿੱਚ ਮਾਰੇ ਗਏ 16 ਲੋਕਾਂ ਵਿੱਚ ਇੱਕ ਪੁਲਿਸ ਅਧਿਕਾਰੀ ਵੀ ਸ਼ਾਮਿਲ ਸੀ । ਹੈਲੀਫੈਕਸ ਤੋਂ ਲਗਭਗ 60 ਮੀਲ (100 ਕਿਲੋਮੀਟਰ) ਉੱਤਰ ਵਿੱਚ ਇੱਕ ਛੋਟੀ ਜਿਹੀ ਪੇਂਡੂ ਬੰਦਰਗਾਹ ਪੋਰਟਪਿਕ ਵਿੱਚ ਇੱਕ ਘਰ ਦੇ ਅੰਦਰ ਅਤੇ ਬਾਹਰ ਕਈ ਲਾਸ਼ਾਂ ਮਿਲੀਆਂ ਹਨ.
ਇਸ ਮਾਮਲੇ ਵਿੱਚ ਪੁਲਿਸ ਨੇ ਸ਼ੂਟਰ ਦੀ ਪਹਿਚਾਣ 51 ਸਾਲਾਂ ਗੈਬਰੀਅਲ ਵੌਰਟਮੈਨ ਵਜੋਂ ਕੀਤੀ ਹੈ, ਜੋ ਥੋੜੇ ਸਮੇਂ ਲਈ ਪੋਰਟੈਪਿਕ ਵਿੱਚ ਰਹਿਣ ਆਇਆ ਸੀ । ਅਧਿਕਾਰੀਆਂ ਨੇ ਕਿਹਾ ਕਿ ਉਸਨੇ ਇੱਕ ਚੈੱਕ ਪੁਆਇੰਟ ‘ਤੇ ਪੁਲਿਸ ਦੀ ਵਰਦੀ ਪਾਈ ਅਤੇ ਆਪਣੀ ਕਾਰ ਨੂੰ ਇੱਕ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਕਾਰ ਵਰਗਾ ਬਣਾਇਆ । ਜਿਸ ਤੋਂ ਬਾਅਦ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਵੌਰਟਮੈਨ ਨੂੰ ਹੋਰਟੈਕਸ ਦੇ ਬਾਹਰ ਐਨਫੀਲਡ ਦੇ ਇੱਕ ਗੈਸ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਸੀ, ਪਰ ਬਾਅਦ ਵਿੱਚ ਉਸਨੇ ਕਿਹਾ ਕਿ ਉਸਦੀ ਮੌਤ ਹੋ ਗਈ ਹੈ । ਪੁਲਿਸ ਨੇ ਸਪੱਸ਼ਟ ਨਹੀਂ ਕੀਤਾ ਕਿ ਇਹ ਕਿਵੇਂ ਹੋਇਆ । ਇਸ ਸਬੰਧੀ ਨੋਵਾ ਸਕੋਸ਼ੀਆ ਪ੍ਰੀਮੀਅਰ ਸਟੀਫਨ ਮੈਕਨੀਲ ਨੇ ਕਿਹਾ ਕਿ ਇਹ ਸਾਡੇ ਸੂਬੇ ਦੇ ਇਤਿਹਾਸ ਵਿੱਚ ਹਿੰਸਾ ਦੀ ਸਭ ਤੋਂ ਵਹਿਸ਼ੀ ਘਟਨਾ ਹੈ । ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਮ੍ਰਿਤਕ ਅਧਿਕਾਰੀ ਦੀ ਪਛਾਣ ਕਾਂਸਟੇਬਲ ਹੀਡੀ ਸਟੀਵਨਸਨ ਵਜੋਂ ਹੋਈ ਹੈ ਤੇ ਇੱਕ ਹੋਰ ਅਧਿਕਾਰੀ ਵੀ ਗੋਲੀਬਾਰੀ ਵਿੱਚ ਜ਼ਖਮੀ ਹੋ ਗਿਆ ਹੈ ।