35.06 F
New York, US
December 12, 2024
PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਭਾਰਤੀ ਕੁੜੀ ਲਵਲੀਨ ਲਾਪਤਾ

ਬਰੈਂਪਟਨਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਤੋਂ ਲਾਪਤਾ ਲਵਲੀਨ ਧਵਨ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਹੈ। 27 ਸਾਲਾ ਲਵਲੀਨ ਧਵਨ ਨੂੰ ਆਖਰੀ ਵਾਰ 14 ਅਗਸਤ ਨੂੰ ਸਵੇਰੇ 9:30 ਵਜੇ ਮੈਕਲਾਗਨ ਤੇ ਸਟੀਲਜ਼ ਇਲਾਕੇ ‘ਚ ਵੇਖਿਆ ਗਿਆ ਸੀ।

ਪੀਲ ਪੁਲਿਸ ਦੇ 22 ਡਵੀਜ਼ਨ ਕ੍ਰਿਮੀਨਲ ਇੰਵੈਸਟੀਗੇਸ਼ਨ ਬਿਊਰੋ ਨੇ ਲਾਪਤਾ ਲਵਲੀਨ ਦੀਆਂ ਤਸਵੀਰਾਂ ਤੇ ਹੁਲੀਆ ਜਾਰੀ ਕੀਤਾ ਹੈ। ਉਸ ਬਾਰੇ ਸਾਰੀ ਜਾਣਕਾਰੀ ਸ਼ੇਅਰ ਕਰਦਿਆਂ ਕਿਹਾ ਕਿ ਆਖਰੀ ਵਾਰ ਜਦੋਂ ਲਵਲੀਨ ਨੂੰ ਵੇਖਿਆ ਗਿਆ ਸੀ ਤਾਂ ਉਸ ਨੇ ਵ੍ਹਾਈਟ ਟੀਸ਼ਰਟ ਤੇ ਬ੍ਰਾਊਨ ਟ੍ਰੈਕ ਪੈਂਟ ਪਾਈ ਸੀ।

ਸਥਾਨਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ 905-453-2121 ਐਕਸਟੈਨਸ਼ਨ 2233 ‘ਤੇ ਫੋਨ ਕਰ ਸੂਚਨਾ ਦੇ ਸਕਦੇ ਹਨ। ਗੁਪਤ ਤਰੀਕੇ ਨਾਲ ਜਾਣਕਾਰੀ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800-222 ਟਿਪਸ 8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਅਮਰੀਕਾ ਸਾਹਮਣੇ ਵੱਡਾ ਖ਼ਤਰਾ, ਅਗਸਤ ਤਕ ਹੋ ਸਕਦੀਆਂ 145,000 ਮੌਤਾਂ

On Punjab

ਹੈਰਿਸ ਦੇ ਉਪ ਰਾਸ਼ਟਰਪਤੀ ਬਣਦੇ ਹੀ ਪਤੀ ਡੌਗ ਐਮਹੋਫ ਹੋਣਗੇ ਅਮਰੀਕਾ ਦੇ ਪਹਿਲੇ Second Gentleman

On Punjab

Russia Ukraine War : ਜੰਗ ਵਿਚਾਲੇ ਪਹਿਲੀ ਵਾਰ ਕੀਵ ਪਹੁੰਚੇ ਰਾਸ਼ਟਰਪਤੀ ਜੋਅ ਬਾਇਡਨ, ਕਿਹਾ- ਯੂਕਰੇਨ ਦੇ ਨਾਲ ਖੜੇ ਹਾਂ

On Punjab