Heavy snowfall in canada: ਕੈਨੇਡਾ ‘ਚ ਠੰਢ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਰਿਕਾਰਡ ਤੋੜ ਬਰਫ਼ਬਾਰੀ ਹੋਣ ਤੋਂ ਬਾਅਦ ਸਰਕਾਰ ਨੇ ਨਿਊਫਾਉਂਡਲੈਂਡ ਨੂੰ ਮਦਦ ਭੇਜਣ ਦਾ ਫੈਸਲਾ ਕੀਤਾ ਹੈ ਟੋਰਾਂਟੋ-ਭੂਗੋਲਿਕ ਤੌਰ ‘ਤੇ ਵਿਸ਼ਾਲ ਦੇਸ਼ ਕੈਨੇਡਾ ਵਿਚ ਦੂਰ-ਦੂਰ ਤੱਕ ਕੜਾਕੇ ਦੀ ਸਰਦੀ ਪੈਣ ਦੀਆਂ ਖਬਰਾਂ ਹਨ ਅਤੇ ਇਨ੍ਹੀਂ ਦਿਨੀਂ ਬਿਨਾਂ ਲੋੜ ਤੋਂ ਸੜਕਾਂ-ਰਾਹਾਂ ‘ਤੇ ਤੁਰਨ ਦਾ ਹੀਆ ਕਰਨਾ ਬੜਾ ਔਖਾ ਹੈ |
ਬੀਤੇ ਕੱਲ੍ਹ ਦੀਆਂ ਰਿਪੋਰਟਾਂ ਮੁਤਾਬਿਕ ਟੋਰਾਂਟੋ ਇਲਾਕੇ ਵਿਚ ਸੀਤ ਲਹਿਰ ਕਾਰਨ ਤਾਪਮਾਨ ਮਨਫੀ 30 ਡਿਗਰੀ ਸੈਂਟੀਗਰੇਡ ਤੋਂ ਵੱਧ ਮਹਿਸੂਸ ਹੋਇਆ ਜਿਸ ਕਾਰਨ ਹਰੇਕ ਤਰ੍ਹਾਂ ਦੀ ਆਵਾਜਾਈ ਵਿਚ ਰੁਕਾਵਟ ਰਹੀ |ਨਿਊਫਾਉਂਡਲੈਂਡ ਤੇ ਲੈਬ੍ਰਾਡੋਰ ਪ੍ਰੀਮੀਅਰ ਡਵਾਇਟ ਬਾਲ ਨੇ ਸਰਕਾਰ ਨੂੰ ਕੇਨੈਡਾ ਦੀ ਫੌਜ ਨੂੰ ਮਦਦ ਲਈ ਭੇਜਣ ਦੀ ਗੁਹਾਰ ਲਾਈ ਸੀ ਤਾਂ ਜੋ ਠੰਡ ਤੋਂ ਪ੍ਰਭਾਵਤ ਖੇਤਰਾਂ ਨੂੰ ਕੁਝ ਰਾਹਤ ਪਹੁੰਚਾਈ ਜਾ ਸਕੇ।ਇਸ ਵਾਰ ਇੱਕ ਦਿਨ ‘ਚ 76.2 ਸੈਂਟੀਮੀਟਰ ਪ੍ਰਤੀ ਦਿਨ ਬਰਫ਼ ਪੈਣ ਨਾਲ 1999 ਦਾ ਰਿਕਾਰਡ ਟੁੱਟ ਗਿਆ ਹੈ, ਜੋ 68.4 ਸੈਂਟੀਮੀਟਰ ਸੀ।ਤੇਜ਼ ਹਵਾ ਕਾਰਨ ਕਾਰਾਂ ਸਨੋਅ ਹੇਠਾਂ ਦੱਬ ਗਈਆਂ।
ਜਦਕਿ ਵਾਈਟ-ਆਊਟ ਹੋਣ ਕਾਰਨ ਸੜਕਾਂ ਖ਼ਤਰੇ ਤੋਂ ਖ਼ਾਲੀ ਨਜ਼ਰ ਨਹੀਂ ਆ ਰਹੀਆਂ।ਕੁਦਰਤੀ ਸ੍ਰੋਤ ਮੰਤਰੀ ਸੀਮਸ ਓਰਿਗਨ ਨੇ ਇਹ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਪਹਿਲਾਂ ਹੀ ਸਰੋਤਿਆਂ ਨੂੰ ਲਾਉਣ ਦਾ ਕੰਮ ਜਾਰੀ ਹੈ।ਕੇਨੈਡਾ ਦੇ ਵੱਖ-ਵੱਖ ਸ਼ਹਿਰਾਂ ‘ਚ ਅਜਿਹੀਆਂ ਸਥਿਤੀਆਂ ਬਣੀਆਂ ਹੋਈਆਂ ਹਨ। ਇਸ ਕਾਰਨ ਠੰਢੀਆਂ ਹਵਾਵਾਂ ਇਸ ਖੇਤਰ ਦਾ ਰੁਖ ਕਰ ਰਹੀਆਂ ਹਨ।ਠੰਢੀਆਂ ਹਵਾਵਾਂ ਦੇ ਕਾਰਨ ਕੈਨੇਡਾ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ।
ਮੌਸਮ ਵਿਗਿਆਨੀਆਂ ਦੀ ਮੰਨੀਏਤਾਂ ਇਸ ਵਾਰ ਦੀ ਠੰਢ ਕੈਨੇਡਾ ਦੇ ਪੁਰਾਣੇ ਰਿਕਾਰਡ ਤੋੜ ਸਕਦੀ ਹੈ। ਬਰਫੀਲੇ ਤੂਫਾਨ ਆਉਣ ਦਾ ਖਦਸ਼ਾ ਪਹਿਲਾਂ ਹੀ ਪ੍ਰਗਟਾਇਆ ਜਾ ਚੁੱਕਿਅ ਹੈ।ਸੇਂਟ ਜੌਨ ਹਵਾਈ ਅੱਡੇ ਤੇ 120-157 ਕਿਲੋ ਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਹਵਾਈ ਸੇਵਾ ਠੱਪ ਹੋ ਗਈ।ਇੱਥੇ ਇੱਕ ਦਿਨ ‘ਚ 30 ਇੰਚ ਬਰਫ ਪਈ। ਇਸ ਨਾਲ ਰਾਜਧਾਨੀ ਦਾ 21 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਭਾਰੀ ਬਰਫ ਬਾਰੀ ਕਰਨ ਇੱਥੇ ਘਰਾਂ ਦੇ ਦਰਵਾਜੇ ਬੰਦ ਹੋ ਗਏ ਤੇ ਲੋਕ ਅੰਦਰ ਫਸ ਗਏ। ਸੜਕ ਤੇ ਖੜੀਆਂ ਗੱਡੀਆਂ ਬਰਫ ਹੇਠਾਂ ਦੱਬ ਗਈਆਂ। ਲੋਕਾਂ ਦੀ ਇਸ ਹਾਲਤ ‘ਚ ਮਦਦ ਕਰਨ ਸੈਨਾ ਨੂੰ ਪਹੁੰਚਣਾ ਪਿਆ।