27.34 F
New York, US
January 10, 2025
PreetNama
ਸਮਾਜ/Social

ਕੈਨੇਡਾ ‘ਚ ਮੁਫ਼ਤ ਦਾ ਪ੍ਰੈਸ਼ਰ ਕੁੱਕਰ ਲੈਣ ਆਏ ਲੋਕ ਕੋਰੋਨਾ ਤੋਂ ਬੇਖੌਫ

ਕੈਲਗਰੀ: ਇੱਥੇ ਖੁੱਲ੍ਹੇ ਨਵੇਂ ਗ੍ਰੌਸਰੀ ਸਟੋਰ ‘ਤੇ ਪਹਿਲੇ ਹੀ ਦਿਨ ਵੱਡੀ ਗਿਣਤੀ ਲੋਕ ਧੱਕਾ-ਮੁੱਕੀ ਹੁੰਦੇ ਨਜ਼ਰ ਆਏ। ਇਨ੍ਹਾਂ ‘ਚ ਬਹੁ-ਗਿਣਤੀ ਪੰਜਾਬੀਆਂ ਦੀ ਸੀ। ਮਾਮਲਾ ਸੀ ਮੁਫ਼ਤ ਦਾ ਪ੍ਰੈਸ਼ਰ ਕੁੱਕਰ।

ਦਰਅਸਲ ਨੌਰਥ-ਵੈਸਟ ਕੈਲਗਰੀ ਵਿੱਚ ਇੱਕ ਨਵਾਂ ਗ੍ਰੋਸਰੀ ਸਟੋਰ ਖੁੱਲ੍ਹਿਆ ਸੀ। ਜਿੱਥੇ ਪਹੁੰਚਣ ਵਾਲੇ ਪਹਿਲੇ 100 ਗਾਹਕਾਂ ਨੂੰ ਮੁਫ਼ਤ ਪ੍ਰੈਸ਼ਰ ਕੁੱਕਰ ਸਟੋਰ ਵੱਲੋਂ ਦਿੱਤਾ ਜਾਣਾ ਸੀ। ਇਸ ਤੋਂ ਬਾਅਦ ਹੋਇਆ ਇਹ ਕਿ ਸਟੋਰ ‘ਤੇ ਪਹਿਲੇ ਦਿਨ ਹੀ ਅੰਤਾਂ ਦੀ ਭੀੜ ਇਕੱਠੀ ਹੋ ਗਈ।

ਮੁਫ਼ਤ ਦਾ ਪ੍ਰੈਸ਼ਰ ਕੁੱਕਰ ਲੈਣ ਦੇ ਚੱਕਰ ‘ਚ ਲੋਕ ਕੋਰੋਨਾ ਵਾਇਰਸ ਨੂੰ ਵੀ ਅੱਖੋਂ-ਪਰੋਖੇ ਕਰ ਗਏ। ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੀ ਵੀ ਪਾਲਣਾ ਨਹੀਂ ਕੀਤੀ। ਸੈਡਲ ਰਿਜ ਵਿਖੇ ਖੁੱਲ੍ਹੇ ਨਵੇਂ ਏਸ਼ੀਅਨ ਫੂਡ ਸੈਂਟਰ ਵੱਲੋਂ ਦਿੱਤੇ ਆਫ਼ਰ ਦਾ ਫਾਇਦਾ ਚੁੱਕਣ ਪਹੁੰਚੇ ਲੋਕ ਇਕ ਦੂਜੇ ਨੂੰ ਧੱਕੇ ਮਾਰਦੇ ਦਿਖਾਈ ਦਿੱਤੇ।

ਅਜਿਹੇ ‘ਚ ਮਜਬੂਰੀ ਵੱਸ ਸਟੋਰ ਮਾਲਕਾਂ ਨੂੰ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਬਲਾਉਣਾ ਪਿਆ। ਪੁਲਿਸ ਨੇ ਸਟੋਰ ‘ਤੇ ਪਹੁੰਚ ਕੇ ਲੋਕਾਂ ਨੂੰ ਸੁਰੱਖਿਆ ਦਾ ਹਵਾਲਾ ਦੇ ਕੇ ਵਾਪਸ ਭੇਜਿਆ। ਇਸ ਘਟਨਾ ਤੋਂ ਬਾਅਦ ਬਾਕੀ ਦਿਨ ਲਈ ਸਟੋਰ ਬੰਦ ਕਰ ਦਿਤਾ ਗਿਆ ਸੀ।

Related posts

ਹੁਣ ਬਦਲਾ ਲੈਣ ’ਤੇ ਉਤਾਰੂ ਹੋਇਆ ਇਰਾਨ, ਖ਼ਤਰਨਾਕ ਇਰਾਦੇ ਆਏ ਸਾਹਮਣੇ

On Punjab

ਸ਼ਹੀਦ ਉਧਮ ਸਿੰਘ ਦੀ ਬਰਸੀ ‘ਤੇ ਝਾਤ ਮਾਰੋ ਆਜ਼ਾਦੀ ਘੁਲਾਟੀਏ ਬਾਰੇ ਕੁੱਝ ਤੱਥਾਂ ‘ਤੇ

On Punjab

ਮਨਾਲੀ-ਲੇਹ ਹਾਈਵੇਅ ’ਤੇ ਸੋਲਾਂਗ ’ਚ ਭਾਰੀ ਬਰਫਬਾਰੀ, 5000 ਸੈਲਾਨੀ ਫਸੇ

On Punjab