PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਮੰਦਰ ਦੇ ਪੁਜਾਰੀ ਦਾ ਸ਼ਰਮਨਾਕ ਕਾਰਾ, ਨਾਬਾਲਗ ਦੇ ਸਰੀਰਕ ਸੋਸ਼ਣ ਦੇ ਇਲਜ਼ਾਮਾਂ ‘ਚ ਗ੍ਰਿਫਤਾਰ

ਟੋਰਾਂਟੋ: ਇੱਥੋਂ ਦੇ ਇੱਕ ਮੰਦਰ ਦੇ ਪੁਜਾਰੀ ਨੂੰ ਨਾਬਾਲਗ ਲੜਕੀ ਨਾਲ ਸਰੀਰਕ ਸੋਸ਼ਣ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਨੇ 68 ਸਾਲਾ ਸਵਾਮੀ ਪੁਸ਼ਕਰਾਨੰਦ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੇ ਇਲਜ਼ਾਮ ਹਨ ਕਿ ਉਸ ਨੇ 1994 ਤੋਂ 1997 ਵਿਚਾਲੇ ਨਾਬਾਲਗ ਕੁੜੀ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ 1 ਜੂਨ, 1994 ਤੇ 31 ਦਸੰਬਰ 1997 ਦੇ ਵਿਚਕਾਰ ਨਾਬਾਲਗ ਬੱਚੀ ਕਈ ਸਾਲ ਆਪਣੇ ਪਰਿਵਾਰ ਨਾਲ ਇਟੋਬਿਕੋ ਦੇ 2107 ਕੋਡਲਿਨ ਕ੍ਰੇਸੈਂਟ ਵਿਖੇ ਸਥਿਤ ਭਾਰਤ ਸੇਵਾਆਸ਼ਰਮ ਸੰਘ ਕੈਨੇਡਾ ਦੇ ਮੰਦਰ ਵਿਚ ਜਾਂਦੀ ਰਹੀ ਸੀ। ਜਿੱਥੇ ਪੁਜਾਰੀ ਨੇ ਉਸ ਦਾ ਸ਼ਰੀਰਕ ਸ਼ੋਸ਼ਣ ਕੀਤਾ ਸੀਉਸ ਸਮੇਂ ਪੀੜਤ ਦੀ ਉਮਰ ਮਹਿਜ਼ 8 ਤੋਂ 11 ਸਾਲ ਦੇ ਵਿਚਕਾਰ ਸੀ। ਦੂਜੇ ਪਾਸੇ ਮੁਲਜ਼ਮ ਦੀ ਉਮਰ 42 ਤੋਂ 47 ਸਾਲ ਸੀ। ਟੋਰਾਂਟੋ ਦੇ ਸਵਾਮੀ ਪੁਸ਼ਕਰਾਨੰਦ ਨੂੰ ਮੰਗਲਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। 68 ਸਾਲਾ ਇਸ ਵਿਅਕਤੀ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਹਨ ਜਿਨ੍ਹਾਂ ਦਾ ਇਸ ਦਰਿੰਦੇ ਵੱਲੋਂ ਸ਼ੋਸ਼ਣ ਕੀਤਾ ਗਿਆ ਹੋਵੇਗਾ।

Related posts

ਭਾਰਤ-ਚੀਨ ਤਣਾਅ ਦੌਰਾਨ ਆਸਟਰੇਲੀਆ ਨੇ ਆਪਣੇ ਰੱਖਿਆ ਬਜਟ ‘ਚ ਕੀਤਾ ਵਾਧਾ

On Punjab

ਫ਼ਰੀਦਕੋਟ ਹਿਰਾਸਤੀ ਮੌਤ ‘ਤੇ ਵਧਿਆ ਵਿਵਾਦ, ਬਠਿੰਡਾ ‘ਚ ਵੀ ਰੋਸ ਪ੍ਰਦਰਸ਼ਨ

On Punjab

ਅੱਤਵਾਦ ‘ਤੇ ਅਮਰੀਕੀ ਰਿਪੋਰਟ ਤੋਂ ਨਾਰਾਜ਼ ਪਾਕਿਸਤਾਨ, ਭਾਰਤ ਬਾਰੇ ਝੂਠ ਬੋਲਿਆ

On Punjab