PreetNama
ਖਾਸ-ਖਬਰਾਂ/Important News

ਕੈਨੇਡਾ ‘ਚ 10 ਲੋਕਾਂ ਦੀ ਚਾਕੂ ਮਾਰ ਕੇ ਹੱਤਿਆ, ਦੋ ਭਾਈਚਾਰਿਆਂ ਨੂੰ ਬਣਾਇਆ ਨਿਸ਼ਾਨਾ; 15 ਲੋਕ ਬੁਰੀ ਤਰ੍ਹਾਂ ਜ਼ਖਮੀ

ਕੈਨੇਡਾ ਵਿੱਚ ਐਤਵਾਰ ਨੂੰ ਦੋ ਭਾਈਚਾਰਿਆਂ ਨੂੰ ਭਿਆਨਕ ਨਿਸ਼ਾਨਾ ਬਣਾਏ ਜਾਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨੇ ਕਿਹਾ ਕਿ ਸਸਕੈਚਵਨ ਸੂਬੇ ਵਿੱਚ ਦੋ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ 13 ਥਾਵਾਂ ‘ਤੇ ਚਾਕੂ ਨਾਲ 10 ਲੋਕਾਂ ਦਾ ਕਤਲ ਕਰ ਦਿੱਤਾ ਕਰ ਦਿੱਤਾ ਗਿਆ। ਪੁਲਿਸ ਇਸ ਮਾਮਲੇ ਵਿੱਚ ਦੋ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਸਸਕੈਚਵਨ ਦੇ ਉੱਤਰ-ਪੂਰਬ ਵਿਚ ਜੇਮਸ ਸਮਿਥ ਕ੍ਰੀ ਨੇਸ਼ਨ ਅਤੇ ਵੈਲਡਨ ਵਿਲੇਜ ਵਿਚ ਕਈ ਥਾਵਾਂ ‘ਤੇ ਚਾਕੂ ਮਾਰਨ ਤੋਂ ਬਾਅਦ ਪੰਦਰਾਂ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਦਿਲ ਦਹਿਲ ਗਿਆ: ਟਰੂਡੋ

ਕੈਨੇਡਾ ਵਿੱਚ ਕਈ ਲੋਕਾਂ ਨੂੰ ਚਾਕੂ ਮਾਰ ਕੇ ਕਤਲ ਕਰਨ ਦੀ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਪੀਐਮ ਟਰੂਡੋ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਦਿਲ ਦਹਿਲਾ ਦੇਣ ਵਾਲੀ ਹੈ।

ਪੁਲਿਸ ਸ਼ੱਕੀਆਂ ਦੀ ਭਾਲ ਕਰ ਰਹੀ ਹੈ

ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਪੀੜਤਾਂ ‘ਤੇ ਅਚਾਨਕ ਹਮਲਾ ਕੀਤਾ ਗਿਆ ਹੋ ਸਕਦਾ ਹੈ, ਪਰ ਪੁਲਿਸ ਨੇ ਕੋਈ ਸੰਭਾਵਿਤ ਉਦੇਸ਼ ਨਹੀਂ ਦੱਸਿਆ ਹੈ। ਰੇਜੀਨਾ ਪੁਲਿਸ ਅਨੁਸਾਰ, ਮਾਉਂਟੀਜ਼ ਦੀ ਮਦਦ ਨਾਲ, ਉਹ ਸ਼ੱਕੀ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਗ੍ਰਿਫਤਾਰ ਕਰਨ ਲਈ ਕਈ ਮੋਰਚਿਆਂ ‘ਤੇ ਕੰਮ ਕਰ ਰਹੀ ਹੈ। ਆਰਸੀਐਮਪੀ ਅਨੁਸਾਰ ਸ਼ੱਕੀਆਂ ਦੀ ਪਛਾਣ ਡੈਮਿਅਨ ਸੈਂਡਰਸਨ ਅਤੇ ਮਾਈਲਸ ਸੈਂਡਰਸਨ ਵਜੋਂ ਹੋਈ ਹੈ।

RCMP ਸਸਕੈਚਵਨ ਦੀ ਸਹਾਇਕ ਕਮਿਸ਼ਨਰ ਰੋਂਡਾ ਬਲੈਕਮੋਰ ਨੇ ਕਿਹਾ ਕਿ ਕੁਝ ਪੀੜਤਾਂ ਨੂੰ ਸ਼ੱਕੀ ਵਿਅਕਤੀਆਂ ਨੇ ਨਿਸ਼ਾਨਾ ਬਣਾਇਆ ਸੀ, ਪਰ ਬਾਕੀਆਂ ‘ਤੇ ਅਚਾਨਕ ਹਮਲਾ ਕੀਤਾ ਗਿਆ ਸੀ। ਇਸ ਦੇ ਪਿੱਛੇ ਦਾ ਮਕਸਦ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਬਲੈਕਮੋਰ ਨੇ ਕਿਹਾ ਕਿ ਅੱਜ ਸਾਡੇ ਸੂਬੇ ‘ਚ ਜੋ ਕੁਝ ਵਾਪਰਿਆ ਹੈ, ਉਹ ਡਰਾਉਣਾ ਹੈ।

Related posts

ਚੀਨ ’ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ, 6000 ਮਾਮਲਿਆਂ ਦੀ ਪੁਸ਼ਟੀ

On Punjab

ਇਰਾਨ ਨੇ ਮਾਰ ਸੁੱਟਿਆ ਅਮਰੀਕਾ ਦਾ ਜਾਸੂਸੀ ਡ੍ਰੋਨ, ਟਰੰਪ ਨੂੰ ਆਇਆ ਗੁੱਸਾ

On Punjab

ਅਮਰੀਕਾ ਦੀ ਮਿਆਂਮਾਰ ’ਤੇ ਪਾਬੰਦੀ ਲਗਾਉਣ ਦੀ ਤਿਆਰੀ : ਬਲਿੰਕਨ

On Punjab