50.11 F
New York, US
March 13, 2025
PreetNama
ਖਾਸ-ਖਬਰਾਂ/Important News

ਕੈਨੇਡਾ ਦੀ ਕਾਰਵਾਈ ਅੱਗੇ ਝੁਕਿਆ ਅਮਰੀਕਾ ! ਕੈਨੇਡੀਅਨ ਐਲੂਮੀਨੀਅਮ ਤੋਂ ਵਾਧੂ ਟੈਰਿਫ ਲਿਆ ਵਾਪਸ

ਓਟਾਵਾ: ਅਮਰੀਕਾ ਨੂੰ ਕੈਨਡਾ ਦੀ ਜਵਾਬੀ ਕਾਰਵਾਈ ਅੱਗੇ ਝੁਕਣਾ ਪਿਆ ਹੈ। ਅਮਰੀਕਾ ਨੇ ਕੈਨੇਡੀਅਨ ਐਲੂਮੀਨੀਅਮ ਤੇ ਲਾਇਆ 10 ਫੀਸਦ ਟੈਰਿਫ ਵਾਪਸ ਲੈ ਲਿਆ ਹੈ। ਇਸ ਦੀ ਜਾਣਕਾਰੀ ਕੈਨੇਡਾ ਦੀ ਕੌਮਾਂਤਰੀ ਟ੍ਰੇਡ ਮੰਤਰੀ ਨੇ ਸਾਂਝੀ ਕੀਤੀ ਹੈ।

ਹਾਲਾਂਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਟਰੰਪ ਨੇ ਫਿਲਹਾਲ ਲਈ ਕੈਨੇਡੀਅਨ ਐਲੂਮੀਨੀਅਮ ਤੇ ਲਾਇਆ 10 ਫੀਸਦ ਟੈਰਿਫ ਵਾਪਸ ਲੈ ਲਿਆ ਹੈ ਪਰ ਨਵੰਬਰ ਤੋਂ ਬਾਅਦ ਵਾਪਸ ਲਾਗੂ ਕੀਤਾ ਜਾ ਸਕਦਾ ਹੈ।ਜਿਸ ਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨੇ ਮੁੜ ਟੈਰਿਫ ਲਾਇਆ ਤਾਂ ਕੈਨੇਡਾ ਵੀ ਜਵਾਬੀ ਕਰਵਾਈ ਕਰੇਗਾ।

ਪ੍ਰਧਾਨ ਮੰਤਰੀ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਕੈਨੇਡੀਅਨ ਐਲੂਮੀਨੀਅਮ ਤੇ ਲਾਏ ਟੈਰਿਫ ਦਾ ਵਿਰੋਧ ਕੀਤਾ ਹੈ।ਬੀਤੇ ਦਿਨ ਹੀ ਕੈਨੇਡਾ ਨੇ ਡੌਲਰ ਦਾ ਬਦਲਾ ਡੌਲਰ ਨਾਲ ਲੈਂਦਿਆਂ ਅਮਰੀਕਾ ਨੂੰ ਜਾਂਦੇ ਐਲੂਮੀਨੀਅਮ ਤੇ ਟੈਰਿਫ 2.7 ਬਿਲੀਅਨ ਡੌਲਰ ਤੋਂ 3.6 ਬਿਲੀਅਨ ਡੌਲਰ ਕੀਤਾ ਸੀ।ਜਿਸ ਤੋਂ ਬਾਅਦ ਹੁਣ ਅਮਰੀਕਾ ਦੇ ਸੂਰ ਨਰਮ ਪਏ ਹਨ।

ਇਸ ਤੋਂ ਪਹਿਲਾ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ 6 ਅਗਸਤ ਨੂੰ ਕੈਨੇਡੀਅਨ ਐਲੂਮੀਨੀਅਮ ਦੀ ਦਰਾਮਦ ਤੇ 10 ਫੀਸਦ ਟੈਰਿਫ ਵਧਾ ਦਿੱਤਾ ਸੀ। ਟਰੰਪ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਹਮੇਸ਼ਾ ਤੋਂ ਅਮੇਰੀਕਾ ਦਾ ਫਾਇਦਾ ਚੁੱਕਦਾ ਰਿਹਾ ਹੈ।ਕੈਨੇਡਾ ਅਮਰੀਕਾ ‘ਚ ਭਾਰੀ ਮਾਤਰਾ ‘ਚ ਮਾਲ ਭੇਜ ਰਿਹਾ ਹੈ।ਜਿਸ ਨੇ ਅਮੇਰੀਕਾ ਦੇ ਐਲੂਮੀਨਿਅਮ ਕਾਰੋਬਾਰ ਨੰ ਬਰਬਾਦ ਕਰ ਦਿੱਤਾ ਤੇ ਲੋਕਾਂ ਦਾ ਰੁਜ਼ਗਾਰ ਤੇ ਦੇਸ਼ ਦਾ ਕਾਰੋਬਾਰ ਬਚਾਉਣ ਲਈ ਇਹ ਫੈਸਲਾ ਲਿਆ ਹੈ।

ਟਰੰਪ ਦੇ ਐਲਾਨ ਤੋਂ ਬਾਅਦ ਕੈਨੇਡਾ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਟੈਰਿਫ ਲਾਉਣ ਦੀ ਚਿਤਾਵਨੀ ਦਿੱਤੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਦਾਅਵਾ ਕੀਤਾ ਕਿ ਡਾਲਰ ਦਾ ਜਵਾਬ ਡਾਲਰ ‘ਚ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ

“ਐਲਾਨੇ ਗਏ ਅਮਰੀਕੀ ਟੈਰਿਫ ਦੇ ਜਵਾਬ ਵਿੱਚ, ਕੈਨੇਡਾ ਜਵਾਬੀ ਕਾਰਵਾਈ ਕਰੇਗਾ, ਜਿਸ ਵਿੱਚ ਡਾਲਰ ਦੇ ਬਦਲੇ ਡਾਲਰ ਸ਼ਾਮਲ ਹੋਵੇਗਾ,
ਅਸੀਂ ਹਮੇਸ਼ਾਂ ਆਪਣੇ ਐਲੂਮੀਨੀਅਮ ਵਰਕਰਾਂ ਨਾਲ ਖੜ੍ਹੇ ਹਾਂ, ਅਸੀਂ 2018 ਵਿੱਚ ਅਜਿਹਾ ਕੀਤਾ ਅਤੇ ਹੁਣ ਦੁਬਾਰਾ ਵੀ ਆਪਣੇ ਨਾਗਰਿਕਾਂ
ਨਾਲ ਖੜ੍ਹਾਂਗੇ”

Related posts

ਸੋਨਾਕਸ਼ੀ ਤੇ ਜ਼ਹੀਰ ਨੇ ਵਿਆਹ ਦੇ ਪੰਜ ਮਹੀਨੇ ਪੂਰੇ ਹੋਣ ਦਾ ਜਸ਼ਨ ਮਨਾਇਆ

On Punjab

ਮੋਦੀ ਨੂੰ ਅਨਾਜ ਉਤਪਾਦਨ ਵਿੱਚ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਵਿੱਚ ਪੰਜਾਬ ਦੇ ਕਿਸਾਨਾਂ ਦਾ ਯੋਗਦਾਨ ਚੇਤੇ ਕਰਾਇਆ

On Punjab

ਅਮਰੀਕੀ ਰਿਪੋਰਟ ਦਾ ਵੱਡਾ ਖੁਲਾਸਾ! ਪੰਜ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ‘ਤੇ ਭਾਰਤ

On Punjab