PreetNama
ਖਾਸ-ਖਬਰਾਂ/Important News

ਕੈਨੇਡਾ ਦੀ ਤਰ੍ਹਾਂ ਅਮਰੀਕੀ ਟਰੱਕ ਡਰਾਈਵਰ ਵੀ ਕਰ ਰਹੇ ਨੇ ਪ੍ਰਦਰਸ਼ਨ

ਕੈਨੇਡਾ ’ਚ ਹੋਏ ਪ੍ਰਦਰਸ਼ਨ ਤੋਂ ਪ੍ਰੇਰਿਤ ਅਮਰੀਕੀ ਟਰੱਕ ਡਰਾਈਵਰਾਂ ਨੇ ਵੀ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਕੋਵਿਡ-19 ਦੀ ਰੋਕਥਾਮ ਦੀਆਂ ਪਾਬੰਦੀਆਂ ਦੇ ਵਿਰੋਧ ’ਚ ਡਰਾਈਵਰਾਂ ਦਾ ਇਕ ਸਮੂਹ ਬੁੱਧਵਾਰ ਨੂੰ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਲਈ ਰਵਾਨਾ ਹੋ ਗਿਆ। ਇਨ੍ਹਾਂ ਪਾਬੰਦੀਆਂ ਦੇ ਵਿਰੋਧ ’ਚ ਕੈਨੇਡਾ ’ਚ ਵੱਡੇ ਪੈਮਾਨੇ ’ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਨਾਲ ਰਾਜਧਾਨੀ ਓਟਾਵਾ ਪੂਰੀ ਤਰ੍ਹਾਂ ਜਾਮ ਰਹੀ। ਕੈਨੇਡਾ ’ਚ ਪ੍ਰਦਰਸ਼ਨ ਖ਼ਤਮ ਹੋਣ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਮਰਜੈਂਸੀ ਖ਼ਤਮ ਕਰ ਦਿੱਤੀ ਹੈ।

ਇਧਰ, ਅਮਰੀਕਾ ’ਚ ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਨਾਲ ਨਜਿੱਠਣ ਲਈ ਬਾਇਡਨ ਪ੍ਰਸ਼ਾਸਨ ਨੇ ਪੂਰੀ ਤਿਆਰੀ ਕੀਤੀ ਹੈ। ਟਰੱਕ ਡਰਾਈਵਰ ਕੋਵਿਡ-19 ਵੈਕਸੀਨ ਅਤੇ ਮਾਸਕ ਦੀ ਜ਼ਰੂਰਤ ਨੂੰ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ। ਇਸ ਪ੍ਰਦਰਸ਼ਨ ਵਿਚ 18 ਪਹੀਆਂ ਵਾਲੇ ਦੋ ਦਰਜਨ ਟਰੱਕਾਂ ਨਾਲ 50 ਹੋਰ ਵਾਹਨ ਸ਼ਾਮਲ ਹਨ। 4,000 ਕਿਲੋਮੀਟਰ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਨੇਵਾਦਾ ’ਚ ਟਰੱਕ ਚਾਲਕ ਰੋਨ ਕੋਲੇਮੈਨ ਨੇ ਕਿਹਾ, ‘ਇਹ ਸਾਡੀ ਆਜ਼ਾਦੀ, ਸਾਡੇ ਮਨੁੱਖ ਅਧਿਕਾਰਾਂ ਲਈ ਹੈ। ਹੁਣ ਬਹੁਤ ਹੋ ਚੁੱਕਾ ਹੈ।’ ਇਕ ਹੋਰ ਟਰੱਕ ਚਾਲਕ ਨੇ ਕਿਹਾ ਕਿ ਸਮੂਹ ਐਮਰਜੈਂਸੀ ਸਥਿਤੀ ਖ਼ਤਮ ਕਰਨ ਦਾ ਵੀ ਦਬਾਅ ਬਣਾ ਰਿਹਾ ਹੈ।

Related posts

ਮਾਂ ਚਾਹੁੰਦੀ ਸੀ ਕਿ ਫ਼ੌਜ ’ਚ ਭਰਤੀ ਹੋਵਾਂ: ਰਸਕਿਨ ਬੌਂਡ

On Punjab

ਅਮਰੀਕੀ ਸੰਸਦ ‘ਤੇ ਹਮਲੇ ਦੇ ਛੇ ਮਹੀਨੇ ਪੂਰੇ, ਹਮਲਾਵਰਾਂ ਦੀ ਤਲਾਸ਼ ਅਧੂਰੀ

On Punjab

ਪਾਕਿਸਤਾਨ ‘ਚ ਫੇਸਬੁੱਕ, ਟਵਿੱਟਰ ਤੇ ਗੂਗਲ ਹੋ ਸਕਦੇ ਨੇ ਬੰਦ, ਜਾਣੋ ਕਿਉਂ ?

On Punjab