PreetNama
ਖਾਸ-ਖਬਰਾਂ/Important News

ਕੈਨੇਡਾ ਦੇ ਓਂਟਾਰੀਓ ‘ਚ ਦੋ ਹੋਰ ਭਾਰਤਵੰਸ਼ੀ ਮੰਤਰੀ ਬਣੇ, ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ

ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਰਕਾਰ ‘ਚ ਦੋ ਹੋਰ ਭਾਰਤੀ ਮੂਲ ਦੇ ਮੰਤਰੀਆਂ ਨੂੰ ਸਥਾਨ ਦਿੱਤਾ ਹੈ। ਫੇਰਬਦਲ ਤੋਂ ਪਹਿਲਾਂ ਸਰਕਾਰ ‘ਚ ਸਿਰਫ ਇਕ ਸਿੱਖ ਮੰਤਰੀ ਪ੍ਰਭਮੀਤ ਸਰਕਾਰੀਆ ਸਨ। ਹੁਣ 47 ਸਾਲਾ ਪਰਮ ਗਿੱਲ ਤੇ ਨੀਨਾ ਟਾਂਗਰੀ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਇਸ ਤਰ੍ਹਾਂ ਨਾਲ ਓਂਟਾਰੀਓ ‘ਚ ਤਿੰਨ ਪੰਜਾਬੀ ਮੰਤਰੀ ਹੋ ਗਏ ਹਨ।

ਪਰਮ ਗਿੱਲ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਹਨ, ਉਹ ਜਵਾਨੀ ਵੇਲੇ ਹੀ ਕੈਨੇਡਾ ਚਲੇ ਗਏ ਸਨ। ਉਨ੍ਹਾਂ ਨੂੰ ਨਾਗਰਿਕਤਾ ਤੇ ਬਹੁ-ਸੰਸਕ੍ਰਿਤੀਵਾਦ ਵਿਭਾਗ ਮਿਲਿਆ ਹੈ। ਨੀਨਾ ਟਾਂਗਰੀ ਨੂੰ ਛੋਟੇ ਉਦਯੋਗ ਤੇ ਲਾਲ ਫੀਤਾਸ਼ਾਹੀ ‘ਚ ਕਮੀ ਵਿਭਾਗ ਦਾ ਸਹਾਇਕ ਮੰਤਰੀ ਨਿਯੁਕਤ ਕੀਤਾ ਗਿਆ ਹੈ। ਨੀਨਾ ਦਾ ਪਰਿਵਾਰ ਮੂਲ ਤੌਰ ‘ਤੇ ਜਲੰਧਰ ਨੇੜੇ ਬਿਲਗਾ ਦਾ ਰਹਿਣ ਵਾਲਾ ਹੈ।

ਇਸ ਫੇਰਬਦਲ ਤੋਂ ਪਹਿਲਾਂ ਮੰਤਰੀ ਪ੍ਰਭਮੀਤ ਸਰਕਾਰੀਆ ਨੂੰ ਪਦਉੱਨਤ ਕੀਤਾ ਗਿਆ ਹੈ। ਉਨ੍ਹਾਂ ਨੂੰ ਕੈਬਨਿਟ ਰੈਂਕ ਦਿੰਦੇ ਹੋਏ ਟ੍ਰੇਜ਼ਰੀ ਬੋਰਡ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹ ਓਂਟਾਰੀਓ ਦੇ ਪਹਿਲੇ ਸਿੱਖ ਮੰਤਰੀ ਹੈ। ਸਰਕਾਰ ‘ਚ ਇਹ ਫੇਰਬਦਲ ਚੋਣਾਂ ਹੋਣ ਤੋਂ ਇਕ ਸਾਲ ਪਹਿਲਾਂ ਕੀਤਾ ਗਿਆ ਹੈ। ਇਥੇ ਅਗਲੇ ਸਾਲ ਜੂਨ ‘ਚ ਚੋਣਾਂ ਹਨ।

Related posts

ਬਰੈਂਪਟਨ ਵਿੱਚ ਵਾਪਰੇ ਗੋਲੀਕਾਂਡ ਵਿੱਚ ਲੜਕੀ ਦੀ ਹੋਈ ਮੌਤ, ਲੜਕਾ ਜ਼ਖ਼ਮੀ

On Punjab

Frank Kameny Google Doodle : ਅਮਰੀਕੀ ਸਰਕਾਰ ‘ਤੇ ਮੁਕੱਦਮਾ ਕਰਨ ਵਾਲੇ ਡਾ. ਫਰੈਂਕ ਕਾਮੇਨੀ ਤੋਂ ਸਰਕਾਰ ਨੂੰ ਮੰਗਣੀ ਪਈ ਸੀ ਮਾਫ਼ੀ

On Punjab

Operation Amritpal : ਸਾਬਕਾ ਫ਼ੌਜੀ ਦਿੰਦੇ ਸਨ ਹਥਿਆਰ ਚਲਾਉਣ ਦੀ ਸਿਖਲਾਈ, ISI ਦੇ ਇਸ਼ਾਰੇ ‘ਤੇ ਨੱਚਦਾ ਸੀ ਅੰਮ੍ਰਿਤਪਾਲ

On Punjab