PreetNama
ਖਾਸ-ਖਬਰਾਂ/Important News

ਕੈਨੇਡਾ ਦੇ PM ਜਸਟਿਨ ਟਰੂਡੋ ਦੀ ਮਾਂ ਦੇ ਘਰ ‘ਚ ਲੱਗੀ ਅੱਗ, ਹਸਪਤਾਲ ‘ਚ ਦਾਖਲ

Canada PM Trudeau mother: ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਮਾਰਗ੍ਰੇਟ ਟਰੂਡੋ ਦੇ ਮਾਂਟ੍ਰੀਅਲ ਸਥਿਤ ਘਰ ਵਿੱਚ ਅੱਗ ਲੱਗ ਗਈ । ਜਿਸ ਕਾਰਨ ਉਹ ਇਸ ਘਟਨਾ ਵਿੱਚ ਝੁਲਸ ਗਈ ਹੈ । ਇਸ ਘਟਨਾ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਇਸ ਸਬੰਧੀ ਮੰਗਲਵਾਰ ਨੂੰ ਅਧਿਕਾਰਤ ਸੂਤਰਾਂ ਵੱਲੋਂ ਜਾਣਕਾਰੀ ਦਿੱਤੀ ਗਈ । ਐਮਰਜੈਂਸੀ ਰਿਸਪਾਂਸ ਵੱਲੋਂ ਉਨ੍ਹਾਂ ਦੀ ਮਾਂ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਇਹ ਜ਼ਰੂਰ ਦੱਸਿਆ ਹੈ ਕਿ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਹੈ ।

ਉੱਥੇ ਹੀ ਦੂਜੇ ਪਾਸੇ ਸਥਾਨਕ ਮੀਡੀਆ ‘ਤੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਲੰਬੀਆਂ-ਲੰਬੀਆਂ ਪੌੜੀਆਂ ਆਦਿ ਦੀਆਂ ਤਸਵੀਰਾਂ ਚੱਲ ਰਹੀਆਂ ਹਨ । ਹਾਲਾਂਕਿ, ਪ੍ਰਧਾਨ ਮੰਤਰੀ ਦਫਤਰ ਵੱਲੋਂ ਵੀ ਇਸ ਬਾਰੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ।

ਉੱਥੇ ਹੀ, ਇਸ ਸਬੰਧੀ ਰੇਡੀਓ ਕੈਨੇਡਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਪੇਰੀ ਟਰੂਡੋ ਦੀ ਪਤਨੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮਾਂ ਦਾ ਦਮ ਘੁੱਟਣ ਗਿਆ ਸੀ ਤੇ ਕੁਝ ਝੁਲਸ ਵੀ ਗਈ ਸੀ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਅੱਗ 5ਵੀਂ ਮੰਜ਼ਿਲ ਦੀ ਛੱਤ ‘ਤੇ ਲੱਗੀ ਸੀ , ਜਿਸ ਨੂੰ ਬੁਝਾਉਣ ਵਿੱਚ ਫਾਇਰ ਬ੍ਰਿਗੇਡ ਦੀਆਂ 70 ਗੱਡੀਆਂ ਨੂੰ ਲਗਾਇਆ ਗਿਆ ਅਤੇ ਇਸ ਅਪਾਰਟਮੈਂਟ ਤੋਂ ਤਿੰਨ ਪਰਿਵਾਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ।

Related posts

ਤਬਾਹੀ ਹੀ ਤਬਾਹੀ: 2750 ਟਨ ਅਮੋਨੀਅਮ ਨਾਈਟ੍ਰੇਟ ਦਾ ਧਮਾਕਾ, 250 ਕਿਲੋਮੀਟਰ ਤੱਕ ਹਿੱਲੀ ਧਰਤੀ

On Punjab

ਤੀਆਂ ਨੇ ਫਰਿਜ਼ਨੋਂ ਲਾਇਆ ਪੰਜਾਬ ਵਾਲਾ ਰੰਗ, ਵੱਖ-ਵੱਖ ਗਰੁੱਪਾਂ ‘ਚ ਗੀਤਾਂ ਤੇ ਗਿੱਧੇ ਦੇ ਮੁਕਾਬਲੇ ਕਰਵਾਏ

On Punjab

ਲਹਿਰਾਗਾਗਾ: ਗਰੀਬੀ ਤੇ ਕਰਜ਼ੇ ਕਾਰਨ ਮਜ਼ਦੂਰ ਨੇ ਫਾਹਾ ਲੈ ਕੇ ਜਾਨ ਦਿੱਤੀ

On Punjab