36.63 F
New York, US
February 22, 2025
PreetNama
ਖਾਸ-ਖਬਰਾਂ/Important News

ਕੈਨੇਡਾ ਬੱਸ ਹਾਦਸੇ ’ਚ ਅੰਮ੍ਰਿਤਸਰ ਦੇ ਸਿੱਖ ਸਮੇਤ ਚਾਰ ਦੀ ਮੌਤ, 50 ਜ਼ਖ਼ਮੀ

ਕ੍ਰਿਸਮਸ ਦੀ ਪੁਰਬਲੀ ਸ਼ਾਮ ’ਤੇ ਬਿ੍ਰਟਿਸ਼ ਕੋਲੰਬੀਆ ’ਚ ਬਰਫ਼ ਨਾਲ ਢਕੇ ਹਾਈਵੇ ’ਤੇ ਹੋਏ ਬੱਸ ਹਾਦਸੇ ’ਚ ਅੰਮ੍ਰਿਤਸਰ ਦੇ ਇਕ ਸਿੱਖ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਤੇ 50 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਦੋ ਦੀ ਹਾਲਤ ਗੰਭੀਰ ਹੈ। ਕੈਨੇਡਾ ਦੇ ਅਧਿਕਾਰੀਆਂ ਨੇ ਹਾਲੇ ਤਕ ਮਰਨ ਵਾਲਿਆਂ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ, ਪਰ ਸਰੀ ’ਚ ਪੰਜਾਬੀ ਅਖ਼ਬਾਰ ਦੇ ਸੰਪਾਦਕ ਨੇ ਕਿਹਾ ਕਿ ਅੰਮ੍ਰਿਤਸਰ ਦੇ ਬੁਤਾਲਾ ਦੇ 41 ਸਾਲਾ ਕਰਨਜੋਤ ਸਿੰਘ ਸੋਢੀ ਦੀ ਹਾਦਸੇ ’ਚ ਮੌਤ ਹੋ ਗਈ ਹੈ।

ਸਰੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਅਕਾਲ ਗਾਰਡੀਅਨ ਅਖ਼ਬਾਰ ਦੇ ਸੰਪਾਦਕ ਗੁਰਪ੍ਰੀਤ ਸਿੰਘ ਸਹੋਤਾ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ, ‘ਉਹ ਬੁਤਾਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਸਤੰਬਰ ’ਚ ਉਹ ਵਰਕ ਪਰਮਿਟ ’ਤੇ ਕੈਨੇਡਾ ਆਏ ਸਨ। ਸੋਢੀ ਓਕਾਨਾਗਨ ਵਿਨੇਰੀ ਦੇ ਇਕ ਰੈਸਟੋਰੈਂਟ ’ਚ ਸ਼ੈੱਫ ਦਾ ਕੰਮ ਕਰ ਰਹੇ ਸਨ।’ ਸਹੋਤਾ ਨੇ ਇਹ ਵੀ ਲਿਖਿਆ, ‘ਸੋਢੀ ਪੰਜਾਬ ’ਚ ਆਪਣੇ ਪਿੰਡ ’ਚ ਪਤਨੀ, ਇਕ ਬੇਟਾ ਤੇ ਇਕ ਬੇਟੀ ਨੂੰ ਛੱਡ ਆਏ ਸਨ। ਬੱਸ ਯਾਤਰਾ ਨੂੁੰ ਸੁਰੱਖਿਅਤ ਸਮਝ ਕੇ ਉਹ ਉਸ ਵਿਚ ਸਵਾਰ ਹੋਏ ਸਨ।’

Related posts

ਕੇਜਰੀਵਾਲ ਦੀ ਕਾਰ ਉੱਤੇ ਇੱਟਾਂ ਰੋੜਿਆਂ ਨਾਲ ਹਮਲਾ

On Punjab

ਜਨਤਕ ਥਾਵਾਂ ‘ਤੇ ਕਮੀਜ਼ ਲਾਹੁਣੀ ਪਵੇਗੀ ਮਹਿੰਗੀ, ਠੁੱਕੇਗਾ ਮੋਟਾ ਜ਼ੁਰਮਾਨਾ

On Punjab

ਪੋਹ ਦੇ ਪਹਿਲੇ ਮੀਂਹ ਨੇ ਠੰਢ ਵਧਾਈ

On Punjab