47.34 F
New York, US
November 21, 2024
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਕੈਨੇਡਾ: ਮਾਲੇਰਕੋਟਲਾ ਦੇ 22 ਸਾਲਾ ਨੌਜਵਾਨ ਦਾ ਕਤਲ ਹਮਲੇ ਵਿੱਚ ਬਾਕਸ ਕਟਰ ਦੀ ਹੋਈ ਹਥਿਆਰ ਵਜੋਂ ਵਰਤੋਂ

Punjab’s Sikh Youth Killed In Canada: ਕੈਨੇਡੀਅਨ ਸੂਬੇ ਅਲਬਰਟਾ ਦੇ ਸ਼ਹਿਰ ਐਡਮਿੰਟਨ ਦੇ ਡਾਊਨਟਾਊਨ ਪਾਰਕਿੰਗ ‘ਚ ਬੁੱਧਵਾਰ ਨੂੰ 22 ਸਾਲਾ ਸਿੱਖ ਨੌਜਵਾਨ ਦੀ ਕਥਿਤ ਤੌਰ ‘ਤੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਹੈ। ਅੱਠ ਮਹੀਨੇ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਗਏ ਪੀੜਤ ਦੀ ਪਛਾਣ ਜਸ਼ਨਦੀਪ ਸਿੰਘ ਮਾਨ ਵਜੋਂ ਹੋਈ ਹੈ, ਜੋ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬਡਲਾ ਦਾ ਰਹਿਣ ਵਾਲਾ ਸੀ।

ਐਡਮਿੰਟਨ ਪੁਲੀਸ ਨੇ 40 ਸਾਲਾ ਐਡਗਰ ਵਿਸਕਰ ’ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਘਟਨਾ ਤੋਂ ਬਾਅਦ ਸ਼ੱਕੀ ਮੌਕੇ ’ਤੇ ਹੀ ਰਿਹਾ। ਹਮਲੇ ਵਿੱਚ ਵਰਤਿਆ ਗਿਆ ਹਥਿਆਰ ਇਕ ਬਾਕਸ ਕਟਰ ਮੰਨਿਆ ਜਾ ਰਿਹਾ ਹੈ। ਈਪੀਐੱਸ ਹੋਮੀਸਾਈਡ ਸੈਕਸ਼ਨ ਦੇ ਸਟਾਫ ਸਾਰਜੈਂਟ ਕੋਲਿਨ ਲੈਥਮ ਨੇ ਅਧਿਕਾਰਤ ਰਿਲੀਜ਼ ਵਿੱਚ ਕਿਹਾ, ‘‘ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਦੋਵੇਂ ਵਿਅਕਤੀ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ ਅਤੇ ਇਹ ਇੱਕ ਵੱਖਰੀ ਘਟਨਾ ਜਾਪਦੀ ਹੈ।’’

ਸਾਬਕਾ ਸਰਪੰਚ ਭਰਪੂਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਕੈਨੇਡਾ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਤੋਂ ਉਨ੍ਹਾਂ ਦੇ ਪੁੱਤਰ ਦੀ ਮੌਤ ਦੀ ਘਟਨਾ ਬਾਰੇ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਸਿਰਫ਼ ਇਹ ਜਾਣਨਾ ਚਾਹੁੰਦੇ ਹਾਂ ਕਿ ਹਮਲਾਵਰ ਨੂੰ ਕਿਸ ਗੱਲ ਨੇ ਉਕਸਾਇਆ, ਕਿ ਉਸ ਨੇ ਜਸ਼ਨਦੀਪ ਨੂੰ ਸਾਡੇ ਕੋਲੋਂ ਖੋਹ ਕੇ ਸਾਡੀ ਦੁਨੀਆਂ ਨੂੰ ਤਬਾਹ ਕਰ ਦਿੱਤਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਡੈਲੀਗੇਟ ਪ੍ਰਿਤਪਾਲ ਕੌਰ ਬਡਲਾ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਸ਼ ਨੂੰ ਵਾਪਸ ਲਿਆਉਣ ਵਿੱਚ ਜਲਦੀ ਮਦਦ ਕੀਤੀ ਜਾਵੇ। ਪਿੰਡ ਵਾਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਿਦੇਸ਼ਾਂ ਵਿੱਚ ਵਸੇ ਭਾਰਤੀ ਨੌਜਵਾਨਾਂ ਵਿਰੁੱਧ ਅਪਰਾਧਾਂ ਨੂੰ ਰੋਕਣ ਲਈ ਯੋਗ ਕਦਮ ਚੁੱਕਣ।

ਉਧਰ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਇਹ ਮੁੱਦਾ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਕੋਲ ਉਠਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਮੈਂ ਮੰਤਰੀ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਲਾਸ਼ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕੈਨੇਡਾ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ।

Related posts

ਆਬੂ ਧਾਬੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਯਮਨ ਦੇ ਹਾਉਤੀ ਬਾਗ਼ੀਆਂ ਨੇ ਕੀਤਾ ਡਰੋਨ ਹਮਲਾ, ਦੋ ਭਾਰਤੀਆਂ ਦੇ ਮਾਰੇ ਜਾਣ ਦੀ ਖਬਰ

On Punjab

ਆਖਰ ਨਵਜੋਤ ਸਿੱਧੂ ਦੇ ਤਿੱਖੇ ਸਵਾਲਾਂ ‘ਤੇ ਬੋਲੇ ਚਰਨਜੀਤ ਚੰਨੀ, ‘ਮੇਰਾ ਸਿਰ ਸਿਹਰਾ ਬੱਝਾ, ਹਾਂ ਮੈਂ ਹੀ ਜ਼ਿੰਮੇਵਾਰ’

On Punjab

ਮੁੱਖ ਮੰਤਰੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

On Punjab