39.96 F
New York, US
December 13, 2024
PreetNama
ਖਾਸ-ਖਬਰਾਂ/Important News

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੂੰ ਝਟਕਾ, ਹਾਊਸ ਆਫ ਕਾਮਨਜ਼ ਤੋਂ ਕੀਤਾ ਬਾਹਰ

ਸਰੀ: ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਇੰਡੋ-ਕੈਨੇਡੀਅਨ ਨੇਤਾ ਜਗਮੀਤ ਸਿੰਘ ਨੂੰ ਇੱਕ ਹੋਰ ਸੰਸਦ ਮੈਂਬਰ ਨੂੰ “ਨਸਲਵਾਦੀ” ਕਹਿਣ ਤੋਂ ਬਾਅਦ ਬੁੱਧਵਾਰ ਨੂੰ ਹਾਊਸ ਆਫ਼ ਕਾਮਨਜ਼ ਤੋਂ ਕੱਢ ਦਿੱਤਾ ਗਿਆ। ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਜਗਮੀਤ ਸਿੰਘ ਹਾਊਸ ਆਫ ਕਾਮਨਜ਼ ਵਿੱਚ ਇਹ ਮਤਾ ਲਿਆਉਣ ਲਈ ਸਰਬਸੰਮਤੀ ਚਾਹੁੰਦੇ ਸਨ ਕਿ ਆਰਸੀਐਮਪੀ ਵਿੱਚ ਨਸਲਵਾਦ ਦੇ ਮੁੱਦੇ ਨੂੰ ਹਾਊਸ ਮਾਨਤਾ ਦੇਵੇ।

ਇਸ ਮਤੇ ਨੂੰ ਸਹਿਮਤੀ ਦੇਣ ਤੋਂ ਇਨਕਾਰ ਕਰਨ ਤੇ ਜਗਮੀਤ ਸਿੰਘ ਨੇ ਬਲਾਕ ਕਿਊਬਿਕ ਐਮਪੀ ਥੈਰੇਨ ਨੂੰ ਨਸਲਵਾਦੀ ਕਿਹਾ। ਇਸ ਹੰਗਾਮੇ ਦੇ ਨਤੀਜੇ ਵਜੋਂ ਸਪੀਕਰ ਐਂਥਨੀ ਰੋਟਾ ਨੇ ਸਿੰਘ ਨੂੰ ਦੇਸ਼ ਦੇ ਕਿਸੇ ਰਾਸ਼ਟਰੀ ਪਾਰਟੀ ਦੇ ਕਿਸੇ ਆਗੂ ਲਈ ਅਸਾਧਾਰਨ ਸਿੱਟੇ ਵਜੋਂ ਬਾਕੀ ਦਿਨ ਸਦਨ ਤੋਂ ਹਟਾ ਦਿੱਤਾ। ਬਾਅਦ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਨਸਲਵਾਦ ਖਿਲਾਫ ਆਵਾਜ਼ ਬੁਲੰਦ ਕਰਨ ਤੋਂ ਉਹ ਪਿੱਛੇ ਨਹੀਂ ਹਟਣਗੇ।

ਉਨ੍ਹਾਂ ਕਿਹਾ ਕਿ ਭਾਵੇਂ ਉਹ ਉਸ ਸਮੇਂ ਗੁੱਸੇ ਵਿੱਚ ਸਨ ਪਰ ਆਪਣੇ ਸਟੈਂਡ ਤੇ ਉਹ ਅਜੇ ਵੀ ਕਾਇਮ ਹਨ। ਬਹੁਤ ਹੀ ਭਾਵੁਕ ਨਜ਼ਰ ਆ ਰਹੇ ਜਗਮੀਤ ਸਿੰਘ ਇਸ ਗੱਲੋਂ ਉਦਾਸ ਸਨ ਕਿ ਅਸੀਂ ਨਸਲਵਾਦ ਵਿਰੁੱਧ ਕਾਰਵਾਈ ਕਿਉਂ ਨਹੀਂ ਕਰ ਸਕਦੇ? ਅਸੀਂ ਲੋਕਾਂ ਨੂੰ ਬਚਾਉਣ ਲਈ ਕੁਝ ਤਾਂ ਕਰ ਹੀ ਸਕਦੇ ਹਾਂ ਤੇ ਕੋਈ ਇਸ ਲਈ ਮਨ੍ਹਾਂ ਕਿਵੇਂ ਕਰ ਸਕਦਾ ਹੈ?

ਹਾਲਾਂਕਿ, ਹਾਊਸ ਆਫ਼ ਕਾਮਨਜ਼ ਦੀ ‘ਵ੍ਹਿਪ ਫੌਰ ਥੀਰੀਅਨ ਦੀ ਪਾਰਟੀ, ਕਲਾਉਡ ਡੀਬੇਲੇਫਿਊਲੀ ਨੇ ਸਿੰਘ ਦੇ ਇਸ ਸ਼ਬਦ ਦੀ ਵਰਤੋਂ ਨੂੰ “ਅਸਵੀਕਾਰਨਯੋਗ” ਦੱਸਿਆ ਹੈ। ਸੀਬੀਸੀ ਨਿਊਜ਼ ਮੁਤਾਬਕ, ਮਤੇ ਵਿੱਚ ਆਰਸੀਐਮਪੀ ਦੇ ਬਜਟ ਦੀ ਸਮੀਖਿਆ ਕਰਨ ਅਤੇ ਹੋਰ ਮਾਮਲਿਆਂ ਦੇ ਨਾਲ ਜਨਤਾ ਨਾਲ ਕਿਵੇਂ ਵਿਚਾਰ ਵਟਾਂਦਰੇ ਦੀ ਮੰਗ ਕੀਤੀ ਗਈ।

Related posts

ਪੰਜਾਬ ‘ਚੋਂ ਨਸ਼ਿਆਂ ਨੂੰ ਖ਼ਤਮ ਕਰਨ ਦੀ ਜ਼ਿੰਮੇਵਾਰੀ ਸਿਰਫ਼ ਐੱਸ. ਟੀ. ਐੱਫ. ਦੀ ਨਹੀਂ- ਡੀ. ਜੀ. ਪੀ. ਮੁਸਤਫ਼ਾ

Pritpal Kaur

Trump Daughter Wedding: ਡੋਨਾਲਡ ਟਰੰਪ ਦੀ ਧੀ ਟਿਫਨੀ ਨੇ ਬੁਆਏਫ੍ਰੈਂਡ ਮਾਈਕਲ ਬੋਲੋਸ ਨਾਲ ਕੀਤਾ ਵਿਆਹ, ਇੱਥੇ ਦੇਖੋ ਫੋਟੋਆਂ

On Punjab

ਟਰੰਪ ਦੇ ਵਿਰੋਧ ‘ਚ ਵ੍ਹਾਈਟ ਹਾਊਸ ਨੇੜੇ ਇਕੱਠੇ ਹੋਏ ਪ੍ਰਦਰਸ਼ਨਕਾਰੀ

On Punjab