36.39 F
New York, US
December 27, 2024
PreetNama
ਰਾਜਨੀਤੀ/Politics

ਕੈਪਟਨ ਦਾ ਸੋਨੀ ਨੂੰ ਸਿੱਧੂ ਨਾਲੋਂ ਵੀ ਵੱਡਾ ਝਟਕਾ, ਆਖਰ ਆ ਹੀ ਗਿਆ ਜ਼ੁਬਾਨ ‘ਤੇ ਦਰਦ

ਚੰਡੀਗੜ੍ਹ: ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੇਸ਼ੱਕ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਖੰਭ ਕੁਤਰਨ ਦੀ ਚਰਚਾ ਹੈ ਪਰ ਸਭ ਤੋਂ ਵੱਡਾ ਝਟਕਾ ਓਪੀ ਸੋਨੀ ਨੂੰ ਲੱਗਾ ਹੈ। ਸੋਨੀ ਕੋਲੋਂ ਸਿੱਖਿਆ ਮਹਿਕਮਾ ਲੈ ਕੇ ਡਾਕਟਰੀ ਸਿੱਖਿਆ ਖੋਜ, ਸੁਤੰਤਰਤਾ ਸੈਨਾਨੀ ਤੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਦਿੱਤੇ ਹਨ। ਸਿੱਧੂ ਤੋਂ ਚਾਹੇ ਸਥਾਨਕ ਸਰਕਾਰਾਂ ਵਿਭਾਗ ਖੁੱਸਿਆ ਹੈ ਪਰ ਉਨ੍ਹਾਂ ਨੂੰ ਬਿਜਲੀ ਮਹਿਕਮੇ ਵਰਗਾ ਅਹਿਮ ਵਿਭਾਗ ਮਿਲ ਗਿਆ ਹੈ। ਦੂਜੇ ਪਾਸੇ ਸੋਨੀ ਕੋਲੋਂ ਸਿੱਖਿਆ ਵਰਗਾ ਅਹਿਮ ਮਹਿਕਮਾ ਲੈ ਕੇ ਅੱਗ ਅਹਿਮੀਅਤ ਵਾਲੇ ਵਿਭਾਗ ਦਿੱਤੇ ਹਨ।

ਸੂਤਰਾਂ ਮੁਤਾਬਕ ਕੈਪਟਨ ਨੇ ਸਿੱਧੂ ਦਾ ਮਹਿਕਮਾ ਤਾਂ ਉਨ੍ਹਾਂ ਦੀਆਂ ਬਾਗੀ ਸੁਰਾਂ ਕਰਕੇ ਬਦਲਿਆ ਹੈ ਪਰ ਸੋਨੀ ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਖੁਸ਼ ਨਹੀਂ ਹਨ। ਇਹ ਵੀ ਅਹਿਮ ਹੈ ਕਿ ਮੁੱਖ ਮੰਤਰੀ ਨੇ ਸੋਨੀ ਕੋਲੋਂ ਕੁਝ ਸਮਾਂ ਪਹਿਲਾਂ ਵਾਤਾਵਰਣ ਵਿਭਾਗ ਵੀ ਵਾਪਸ ਲੈ ਲਿਆ ਸੀ। ਹੁਣ ਸਿੱਖਿਆ ਵਿਭਾਗ ਵੀ ਖੋਹ ਕੇ ਸੋਨੀ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਤੋਂ ਇਲਾਵਾ ਸਿੱਧੂ ਦੇ ਨਾਲ ਹੀ ਸੋਨੀ ਨੂੰ ਵੀ ਪ੍ਰੋਗਰਾਮਾਂ ਤੇ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਤੇ ਇਨ੍ਹਾਂ ਵਿੱਚ ਲੋੜੀਂਦੀਆਂ ਸੋਧਾਂ ਕਰਨ ਲਈ ਬਣਾਏ 8 ਸਲਾਹਕਾਰ ਗਰੁੱਪਾਂ ਵਿਚ ਨਾਮਜ਼ਦ ਨਹੀਂ ਕੀਤਾ ਗਿਆ।

ਪਹਿਲਾਂ ਤਾਂ ਸੋਨੀ ਚੁੱਪ ਸੀ ਪਰ ਹੁਣ ਉਨ੍ਹਾਂ ਦਾ ਦਰਦ ਬਾਹਰ ਆਉਣ ਲੱਗਾ ਹੈ। ਉਹ ਕੈਪਟਨ ਦੀ ਬਜਾਏ ਅਫਸਰਸ਼ਾਹੀ ਤੋਂ ਔਖੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਛੁੱਟੀ ਅਫਸਰਸ਼ਾਹੀ ਨੇ ਕਰਵਾਈ ਹੈ। ਅੱਜ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅਫ਼ਸਰਸ਼ਾਹੀ ਮੰਤਰੀਆਂ ‘ਤੇ ਹਾਵੀ ਹੈ ਪਰ ਉਹ ਕਿਸੇ ਵੀ ਅਫਸਰ ਤੋਂ ਨਹੀਂ ਡਰਦੇ ਨਾ ਹੀ ਡਰਨਗੇ, ਬੇਸ਼ੱਕ ਉਹ ਚੀਫ਼ ਸਕੱਤਰ ਸੁਰੇਸ਼ ਕੁਮਾਰ ਹੀ ਕਿਓਂ ਨਾ ਹੋਵੇ।

ਦਰਅਸਲ ਸੋਨੀ ਦੇ ਕਾਰਜਕਾਲ ਵਿੱਚ ਅਧਿਆਪਕਾਂ ਤੇ ਸਰਕਾਰ ਵਿਚਾਲੇ ਸਿੱਧਾ ਟਕਰਾਅ ਹੋ ਗਿਆ ਸੀ। ਇਸ ਨਾਲ ਸਰਕਾਰ ਦੇ ਅਕਸ ਨੂੰ ਕਾਫੀ ਢਾਅ ਲੱਗੀ ਹੈ। ਇਸ ਦਾ ਅਸਰ ਲੋਕ ਸਭਾ ਚੋਣਾਂ ਵਿੱਚ ਵੀ ਵੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਬਦਲੀਆਂ ਨੂੰ ਲੈ ਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਤੇ ਸੋਨੀ ਵਿਚਾਲੇ ਵੀ ਖੜਕ ਗਈ ਸੀ। ਸੋਨੀ ਨੇ ਸਕੱਤਰ ਵੱਲੋਂ ਕੀਤੀਆਂ ਬਦਲੀਆਂ ਰੱਦ ਕਰ ਦਿੱਤੀਆਂ ਸੀ। ਇਹ ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਰਕੇ ਹੀ ਸੋਨੂੰ ਨੂੰ ਸਿੱਖਿਆ ਮਹਿਕਮੇ ਤੋਂ ਲਾਂਭੇ ਕੀਤਾ ਗਿਆ ਹੈ।

Related posts

Drugs Case: ਮਨਜਿੰਦਰ ਸਿੰਘ ਸਿਰਸਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕਰਕੇ ਬਾਲੀਵੁੱਡ ‘ਤੇ ਸਾਧਿਆ ਨਿਸ਼ਾਨਾ, ਵੇਖੋ ਕਿਸ ਬਾਰੇ ਕੀ ਕਿਹਾ

On Punjab

Trump ਵੱਲੋਂ ਚੀਫ਼ ਆਫ਼ ਸਟਾਫ਼ ਵਜੋਂ ਪਹਿਲੀ ਵਾਰ ਮਹਿਲਾ ਦੀ ਨਿਯੁਕਤੀ

On Punjab

ਰਾਮ ਰਹੀਮ ਦੇ ਨਾਂ ‘ਤੇ ਪੰਜਾਬ ‘ਚ ਸਿਆਸਤ, ਅਕਾਲੀ ਦਲ ਤੇ ਕਾਂਗਰਸ ਬਣਾ ਰਹੇ ਇੱਕ ਦੂਜੇ ਨੂੰ ਨਿਸ਼ਾਨਾ

On Punjab