ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ 50 ਲੱਖ ਫੋਰ-ਜੀ ਡਾਟਾ ਵਾਲੇ ਸਮਾਰਟ ਫੋਨ ਨੌਜਵਾਨਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ। 2017 ‘ਚ ਕੀਤੇ ਆਪਣੇ ਇਸ ਵਾਅਦੇ ਨੂੰ ਪੰਜਾਬ ਕਾਂਗਰਸ ਸਰਕਾਰ 2019 ਦੀ ਦੀਵਾਲੀ ਨੂੰ ਪੂਰੇ ਕਰਨ ਜਾ ਰਹੀ ਹੈ।ਜੀ ਹਾਂ, ਪੰਜਾਬ ਦੇ ਨੌਜਵਾਨਾਂ ਨੂੰ ਦੀਵਾਲੀ ਮੌਕੇ ਕੈਪਟਨ ਦੇ ਮੁਫ਼ਤ ਸਮਾਰਟ ਫੋਨ ਮਿਲਣਗੇ। ਇਸ ਲਈ ਵਿੱਤ ਵਿਭਾਗ ਨੇ 130 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਸ ਬਾਰੇ ਨੌਜਵਾਨਾਂ ਤੋਂ ਆਨਲਾਈਨ ਫਾਰਮ ਵੀ ਭਰਵਾਏ ਗਏ ਸਨ।ਖਜ਼ਾਨਾ ਖ਼ਾਲ੍ਹੀ ਹੋਣ ਕਰਕੇ ਸਰਕਾਰ ਪਿਛਲੇ ਢਾਈ ਸਾਲਾਂ ਤੋਂ ਇਸ ਨੂੰ ਟਾਲਦੀ ਆ ਰਹੀ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਇਸ ਦੀਵਾਲੀ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਫੋਨ ਦਿੱਤੇ ਜਾਣਗੇ।
previous post
next post