PreetNama
ਖਬਰਾਂ/News

ਕੈਪਟਨ ਨੇ ਛਾਂਟੇ ਆਪਣੀ ਪਸੰਦ ਦੇ ਉਮੀਦਵਾਰ, ਹਾਈਕਮਾਨ ਨੂੰ ਭੇਜੀਆਂ ਸਿਫਾਰਸ਼ਾਂ

ਚੰਡੀਗੜ੍ਹ: ਲੋਕ ਸਭਾ ਚੋਣਾਂ ਵਿੱਚ ਆਪਣੇ ਚੋਟੀ ਦੇ ਨੇਤਾਵਾਂ ਨੂੰ ਟਿਕਟ ਦਿਵਾਉਣ ਲਈ ਮੁੱਖ ਮੰਤਰੀ ਤੇ ਕਾਂਗਰਸ ਦੀ ਸੂਬਾਈ ਕਮਾਨ ਨੇ ਆਪਣੀਆਂ ਸਿਫਾਰਸ਼ਾਂ ਹਾਈ ਕਮਾਨ ਨੂੰ ਭੇਜ ਦਿੱਤੀਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ‘ਤੇ ਪਾਰਟੀ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਮੁਤਾਬਕ ਉਮੀਦਵਾਰ ਛਾਂਟ ਲਏ ਹਨ।

ਵੀਰਵਾਰ ਨੂੰ ਲੰਮਾ ਸਮਾਂ ਚੱਲੀ ਬੈਠਕ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਯੋਗ ਦਾਅਵੇਦਾਰਾਂ ਬਾਰੇ ਗੱਲਬਾਤ ਕੀਤੀ ਗਈ। ਪਾਰਟੀ ਸੂਤਰਾਂ ਮੁਤਾਬਕ ਹਰ ਸੀਟ ਦੇ ਕੇਵਲ ਇੱਕ ਮਜ਼ਬੂਤ ਦਾਅਵੇਦਾਰਾਂ ਬਾਰੇ ਹੀ ਚਰਚਾ ਹੋਈ। ਨੇਤਾਵਾਂ ਦੇ ਇਲਾਕੇ, ਵੋਟ ਬੈਂਕ ਤੇ ਉਨ੍ਹਾਂ ਦੇ ਅਕਸ ਤੇ ਪ੍ਰਭਾਵ ਦੀ ਨਿਰਖ-ਪਰਖ ਵੀ ਕੀਤੀ ਗਈ।

ਹਾਲਾਂਕਿ, ਪੰਜਾਬ ਵਿੱਚ ਲੋਕ ਸਭਾ ਚੋਣਾਂ ਆਖਰੀ ਪੜਾਅ ਵਿੱਚ ਹਨ। ਇਸ ਲਈ ਕਾਂਗਰਸ ਕੋਲ ਆਪਣੇ ਪੱਤੇ ਖੋਲ੍ਹਣ ਦਾ ਕਾਫੀ ਸਮਾਂ ਹੈ। ਸੂਬੇ ਵਿੱਚ ਸਰਕਾਰ ਹੋਣ ਕਾਰਨ ਕਾਂਗਰਸ ਨੂੰ ਪੰਜਾਬ ਤੋਂ ਕਾਫੀ ਉਮੀਦਾਂ ਵੀ ਹਨ ਤੇ ਤਾਜ਼ਾ ਸਰਵੇਖਣਾਂ ਵਿੱਚ ਪਾਰਟੀ ਦੀ ਸਥਿਤੀ ਕਾਫੀ ਮਜ਼ਬੂਤ ਦਿਖਾਈ ਦੇ ਰਹੀ ਹੈ।

Related posts

ਨਿਹੰਗ ਸਿੰਘ ਪਿਓ ਪੁੱਤਰ ਦੇ ਕਤਲ ’ਚ ਤਿੰਨ ਮੁਲਜ਼ਮ ਕਾਬੂ, ਪੁਲਿਸ ਨੇ 6 ਘੰਟੇ ‘ਚ ਕੇਸ ਸੁਲਝਾਉਣ ਦਾ ਕੀਤਾ ਦਾਅਵਾ

On Punjab

ਜਾਸੂਸੀ ਮਾਮਲੇ ‘ਚ ਦਿੱਲੀ ਦੇ ਡਿਪਟੀ ਸੀਐਮ ਸਿਸੋਦੀਆ ਦੀਆਂ ਮੁਸ਼ਕਿਲਾਂ ਵਧੀਆਂ! ਭ੍ਰਿਸ਼ਟਾਚਾਰ ਦਾ ਚੱਲੇਗਾ ਮਾਮਲਾ, ਕੇਂਦਰ ਨੇ CBI ਨੂੰ ਦਿੱਤੀ ਇਜਾਜ਼ਤ

On Punjab

ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਪਾਕਿਸਤਾਨ ਤੋਂ ਚੱਲਣ ਵਾਲੇ 14 ਮੈਸੇਂਜਰ ਐਪਸ ‘ਤੇ ਬੈਨ

On Punjab