PreetNama
ਰਾਜਨੀਤੀ/Politics

ਕੈਪਟਨ ਨੇ ਪਰਨੀਤ ਕੌਰ ਨੂੰ ਇਸ ਤਰ੍ਹਾਂ ਦਿੱਤੀ ਜਨਮਦਿਨ ਦੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਦਾ ਅੱਜ ਜਨਮਦਿਨ ਹੈ। ਇਸ ਮੌਕੇ ਕੈਪਟਨ ਅਮਰਿੰਦਰ ਨੇ ਆਪਣੀ ਪਤਨੀ ਨੂੰ ਫੇਸਬੁੱਕ ਪੇਜ ‘ਤੇ ਜਨਮਦਿਨ ਦੀ ਵਧਾਈ ਦਿੱਤੀ ਹੈ।ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ‘ਤੇ ਪਰਨੀਤ ਕੌਰ ਨੂੰ ਵਧਾਈ ਦਿੰਦਿਆਂ ਲਿਖਿਆ ਹੈ ਕਿ ”ਅੱਜ ਮੈਂ ਆਪਣੀ ਹਮਸਫ਼ਰ ਪਰਨੀਤ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ ਤੇ ਬਸ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਮੇਰੀ ਜ਼ਿੰਦਗੀ ‘ਚ ਆ ਕੇ ਮੈਨੂੰ ਮੁਕੰਮਲ ਕੀਤਾ ਹੈ।ਨਾ ਸਿਰਫ਼ ਘਰ ਦੇ ਮਾਮਲਿਆਂ ਸਗੋਂ ਸਿਆਸਤੀ ਤੇ ਹੋਰ ਜ਼ਰੂਰੀ ਮਾਮਲਿਆਂ ‘ਚ ਵੀ ਤੁਸੀਂ ਹਮੇਸ਼ਾ ਮੇਰੇ ਨਾਲ ਖੜੇ ਰਹੇ ਹੋ। ਤੁਸੀਂ ਇੱਕ ਮਜ਼ਬੂਤ ਮਹਿਲਾ ਹੋ ਜਿਨ੍ਹਾਂ ਨੇ ਆਪਣਾ ਹਰ ਰਿਸ਼ਤਾ ਬਾਖੂਬੀ ਨਿਭਾਇਆ।ਤੁਹਾਡੇ ਇਸ ਜਨਮ ਦਿਨ ‘ਤੇ ਇਹੀ ਅਰਦਾਸ ਹੈ ਕਿ ਤੁਸੀਂ ਇਸੇ ਤਰ੍ਹਾਂ ਅੱਗੇ ਵੱਧਦੇ ਰਹੋ ਤੇ ਹੋਰਨਾਂ ਲਈ ਪ੍ਰੇਰਣਾ ਸ੍ਰੋਤ ਬਣਦੇ ਰਹੋ।” ਨਾਲ ਹੀ ਉਨ੍ਹਾਂ ਨੇ ਇਸ ਪੋਸਟ ਨਾਲ ਇੱਕ ਪੁਰਾਣੀ ਯਾਦ ਵੱਜੋਂ ਤਸਵੀਰ ਵੀ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਹੈ।

Related posts

ਕੈਪਟਨ ਇੱਕ ਵਾਰ ਫੇਰ ਮੋਦੀ ਤੋਂ ਮੰਗੀ ਮਦਦ, ਨਾਲ ਦਿੱਤੀ ਖਾਸ ਸਲਾਹ, ਕੀ ਮੰਨਣਗੇ ਪੀਐਮ

On Punjab

ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤਿਮੋਰ-ਲੇਸਤੇ ਪੁੱਜੀ ਰਾਸ਼ਟਰਪਤੀ ਦਰੋਪਦੀ ਮੁਰਮੂ

On Punjab

ਵਿਵਾਦਾਂ ‘ਚ ਆਉਣ ਮਗਰੋਂ ਫੇਸਬੁੱਕ ਦਾ ਜਵਾਬ

On Punjab