ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾਂ ਦੀ ਪਤਨੀ ਤੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ, ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਤੇ ਧੀ ਜੈ ਇੰਦਰ ਕੌਰ ਨੇ ਵੋਟਾਂ ਪਾਈਆਂ।
ਉਨ੍ਹਾਂ ਵਾਈਪੀਐੱਸ ਚੌਕ ਦੇ ਨਾਲ ਲੱਗਦੇ ਸਰਕਾਰੀ ਕੰਨਿਆ ਕਾਲਜ ਵਿੱਚ ਬਣੇ ਪੋਲਿੰਗ ਬੂਥ ਦੀ ਵਰਤੋਂ ਕੀਤੀ।
ਉੱਧਰ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਅੰਮ੍ਰਿਤਸਰ ’ਚ ਆਪਣੀਆਂ ਵੋਟਾਂ ਪਾਈਆਂ। ਵੋਟ ਪਾਉਣ ਲਈ ਉਹ ਅੰਮ੍ਰਿਤਸਰ ਦੇ ਰਾਣੀ ਕਾ ਬਾਗ਼ ਇਲਾਕੇ ’ਚ ਸਥਿਤ ਸਰੂਪ ਰਾਣੀ ਸਰਕਾਰੀ ਕਾਲਜ ’ਚ ਬਣੇ ਬੂਥ ਵਿੱਚ ਗਏ।
ਇਸੇ ਦੌਰਾਨ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਬਾਰੇ ਦਿੱਤਾ ਬਿਆਨ ਬੇਹੱਦ ਚਰਚਿਤ ਹੋ ਰਿਹਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਸ੍ਰੀ ਸਿੱਧੂ ਅਸਲ ਵਿੱਚ ਉਨ੍ਹਾਂ ਨੂੰ ਹਟਾ ਕੇ ਖ਼ੁਦ ਪੰਜਾਬ ਦਾ ਮੁੱਖ ਮੰਤਰੀ ਬਣਨਾ ਲੋਚਦੇ ਹਨ। ਉਨ੍ਹਾਂ ਦੇ ਇਸ ਬਿਆਨ ਦੀ ਡਾਢੀ ਚਰਚਾ ਹੈ।