PreetNama
ਰਾਜਨੀਤੀ/Politics

ਕੈਪਟਨ ਨੇ ਸਿੱਧੂ ‘ਤੇ ਲਾਏ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼, ਭਾਜਪਾ ਨੇ ਪੁੱਛਿਆ- ਸੋਨੀਆ ਤੇ ਰਾਹੁਲ ਕਿਉਂ ਹਨ ਇਸ ਮੁੱਦੇ ‘ਤੇ ਚੁੱਪ

ਪੰਜਾਬ ‘ਚ ਮਚੇ ਸਿਆਸੀ ਹੰਗਾਮੇ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਭਾਜਪਾ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੂਬਾ ਕਾਂਗਰਸ ਪ੍ਰਮੁੱਖ ਨਵਜੋਤ ਸਿੰਘ ਸਿੱਧੂ ਖਿਲਾਫ਼ ਦੇਸ਼ ਵਿਰੋਧੀ ਦੋਸ਼ਾਂ ਨੂੰ ਗੰਭੀਰ ਕਰਾਰ ਦਿੱਤਾ ਹੈ। ਭਾਜਪਾ ਨੇ ਇਨ੍ਹਾਂ ਦੋਸ਼ਾਂ ‘ਤੇ ਕਾਂਗਰਸ ਦੀ ਸੁਪਰੀਮ ਅਗਵਾਈ ਦੀ ਚੁੱਪ ‘ਤੇ ਸਵਾਲ ਉਠਾਇਆ ਹੈ। ਐਤਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਪ੍ਰਕਾਸ਼ ਜਾਵੜੇਕਰ ਨੇ ਪੁੱਛਿਆ ਕਿ ਕੀ ਕਾਂਗਰਸ ਅਮਰਿੰਦਰ ਦੇ ਦੋਸ਼ਾਂ ‘ਤੇ ਨੋਟਿਸ ਲਵੇਗੀ ਤੇ ਉਸ ਅਨੁਸਾਰ ਕੋਈ ਕਾਰਵਾਈ ਕਰੇਗੀ।

ਜਾਵੜੇਕਰ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦੋਸ਼ਧ੍ਰੋਹੀ ਕਿਹਾ ਹੈ. ਇਹ ਇਕ ਬਹੁਤ ਹੀ ਗੰਭੀਰ ਦੋਸ਼ ਹੈ। ਭਾਜਪਾ ਕਾਂਗਰਸ ਤੋਂ ਸਿਰਫ਼ ਇੱਕੋ ਸਵਾਲ ਪੁੱਛ ਰਹੀ ਹੈ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਅੰਕਾ ਇਸ ‘ਤੇ ਚੁੱਪ ਕਿਉਂ ਹਨ?

Related posts

ਮੁਸਲਮਾਨਾਂ ਕੋਲ 150 ਦੇਸ਼ਾਂ ‘ਚ ਜਾਣ ਦੀ ਖੁੱਲ : ਨਿਤਿਨ ਗਡਕਰੀ

On Punjab

ਮਹੇਸ਼ ਜੇਠਮਲਾਨੀ ਨੇ PM ਮੋਦੀ ‘ਤੇ ਰਾਹੁਲ ਗਾਂਧੀ ਦੀ ਟਿੱਪਣੀ ‘ਤੇ ਕਿਹਾ- ਸੰਸਦ ਅਹੁਦੇ ਲਈ “ਆਟੋਮੈਟਿਕਲੀ ਅਯੋਗ”

On Punjab

ਮਹਿਲਾ ਨਿਆਂਇਕ ਅਧਿਕਾਰੀਆਂ ਦੀ ਬਰਖ਼ਾਸਤਗੀ ਦਾ ਫ਼ੈਸਲਾ ਰੱਦ

On Punjab