ਚੰਡੀਗੜ੍ਹ: ਮਸ਼ਹੂਰ ਯੂਟਿਊਬਰ ਕੈਰੀਮਿਨਾਤੀ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹਨ। ਉਨ੍ਹਾਂ ਦੀ ਵੀਡੀਓ ਯੂਟਿਊਬ ਵਰਸਿਜ਼ ਟਿੱਕ ਟੌਕ ਤੋਂ ਬਾਅਦ ਉਹ ਚਰਚਾ ‘ਚ ਆਏ ਸਨ। ਇਸ ਵੀਡੀਓ ਰਾਹੀਂ ਉਨ੍ਹਾਂ ਬਹੁਤ ਸਾਰੇ ਟਿੱਕ ਟੌਕਰਜ਼ ਨੂੰ ਰੋਸਟ ਕੀਤਾ ਸੀ। ਹਾਲਾਂਕਿ ਯੂਟਿਊਬ ਨੇ ਕੈਰੀਮਿਨਾਤੀ ਦੇ ਇਸ ਵੀਡੀਓ ਨੂੰ ਆਪਣੇ ਪਲੇਟਫਾਰਮ ਤੋਂ ਹੱਟਾ ਦਿੱਤਾ ਸੀ। ਇਸ ਤੋਂ ਬਾਅਦ ਕੈਰੀ ਨੇ ਹੁਣ ਇੱਕ ਹੋਰ ਵੀਡੀਓ ਰਾਹੀਂ ਟਿੱਕਟੌਕਰਜ਼ ਨੂੰ ਰੋਸਟ ਕਰਨ ਵਾਲੀ ਵੀਡੀਓ ਬਣਾਈ ਹੈ। ਇਸ ਦਾ ਨਾਮ ਹੈ ‘Yalgaar’।
ਇਹ ਵੀਡੀਓ ਪਿਛਲੇ ਪੰਜ ਦਿਨਾਂ ਤੋਂ ਨਿਰੰਤਰ ਯੂਟਿਊਬ ਦੇ ਟੌਪ ਟ੍ਰੈਂਡਿੰਗ ‘ਚ ਬਣਿਆ ਹੋਇਆ ਹੈ। ਵੀਡੀਓ ਨੂੰ ਪੰਜ ਦਿਨਾਂ ਦੇ ਅੰਦਰ 80 ਮਿਲੀਅਨ ਵਿਊਜ਼ ਮਿਲ ਗਏ ਹਨ। ਹਾਲਾਂਕਿ ਕੈਰੀ ਦੀ ਵੀਡੀਓ ‘ਤੇ ਕੌਨਟੈਂਟ ਕੌਪੀ ਦਾ ਦੋਸ਼ ਵੀ ਲਾਇਆ ਗਿਆ ਹੈ। ਇਹ ਦਾਅਵਾ ਇਕ ਹੋਰ ਯੂਟਿਊਬਰ- ਕਾਮੇਡੀਅਨ ਕੁਨਾਲ ਕਾਮਰਾ ਵੱਲੋਂ ਕੀਤਾ ਗਿਆ ਹੈ।ਅੱਜ ਕੈਰੀ ਜਿਨ੍ਹਾਂ ਖੁੱਲ੍ਹ ਕਿ ਲੋਕਾਂ ਸਾਹਮਣੇ ਆ ਰਹੇ ਹਨ
ਉਹ ਹਮੇਸ਼ਾਂ ਤੋਂ ਇਸ ਤਰ੍ਹਾਂ ਦੇ ਨਹੀਂ ਸਨ।ਇੱਕ ਸਮਾਂ ਐਸਾ ਵੀ ਸੀ ਜਦੋਂ ਕੈਰੀ ਨੇ ਡਰ ਨਾਲ ਆਪਣੀ 12ਵੀਂ ਦੀ ਪ੍ਰੀਖਿਆ ਛੱਡ ਦਿੱਤੀ ਸੀ। ਦਰਅਸਲ, ਕੈਰੀ ਜਦੋਂ 12ਵੀਂ ਕਲਾਸ ‘ਚ ਤਾਂ ਉਹ ਸਾਰਾ ਸਮੇਂ ਯੂਟਿਊਬ ਵੀਡੀਓਜ਼ ਬਣਾਉਣ ‘ਚ ਲਗਾ ਦਿੰਦੇ ਸਨ ਅਤੇ ਬਿੱਲਕੁਲ ਵੀ ਪੜਾਈ ਨਹੀਂ ਕਰਦੇ ਸਨ। ਇਸ ਲਈ ਫੇਲ੍ਹ ਨਾ ਹੋਣ ਦੇ ਡਰ ਤੋਂ ਉਨ੍ਹਾਂ ਆਪਣੀ 12ਵੀਂ ਦੀ ਪ੍ਰੀਖਿਆ ਹੀ ਛੱਡ ਦਿੱਤੀ ਸੀ।
ਕੈਰੀ ਨੇ ਇਕੋਨੋਮਿਕਸ ਦੇ ਪੇਪਰ ਤੋਂ ਠੀਕ ਇੱਕ ਦਿਨ ਪਹਿਲਾਂ ਆਪਣੇ ਪਿਤਾ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਪੇਪਰ ਨਹੀਂ ਦੇਣ ਚਾਹੁੰਦਾ, ਇਸ ਤੇ ਉਸਦੇ ਪਿਤਾ ਦਾ ਜੋ ਰਿਐਕਸ਼ਨ ਸੀ ਉਹ ਸ਼ਾਇਦ ਕੈਰੀ ਨੇ ਵੀ ਨਹੀਂ ਸੋਚਿਆ ਹੋਣਾ। ਉਸ ਦੇ ਪਿਤਾ ਨੇ ਕਿਹਾ ਠੀਕ ਹੈ ਜੇਕਰ ਤੇਰਾ ਮਨ ਨਹੀਂ ਤਾਂ ਮੈਂ ਤੇਰੇ ਤੇ ਜ਼ੋਰ ਨਹੀਂ ਪਾਵਾਂਗਾ ਪਰ ਤੂੰ ਆਪਣੇ ਪੈਸ਼ਨ (ਜਨੂੰਨ) ਨੂੰ ਫੋਲੋ ਕਰ।