35.06 F
New York, US
December 12, 2024
PreetNama
ਖਾਸ-ਖਬਰਾਂ/Important News

ਕੈਲੇਫੋਰਨੀਆ ਵਿੱਚ ਮੈਰੀਯੁਆਨਾ ਦਾ ਕਾਰੋਬਾਰ ਚਲਾਉਣ ਵਾਲੇ 7 ਵਿਅਕਤੀਆਂ ਦਾ ਕਤਲ

ਐਗੁਆਂਗਾ, ਕੈਲੇਫੋਰਨੀਆ, 9 ਸਤੰਬਰ (ਪੋਸਟ ਬਿਊਰੋ) : ਦੱਖਣੀ ਕੈਲੇਫੋਰਨੀਆ ਦੇ ਨਿੱਕੇ ਜਿਹੇ ਪੇਂਡੂ ਟਾਊਨ ਵਿੱਚ ਗੈਰਕਾਨੂੰਨੀ ਮੈਰੀਯੁਆਨਾ ਦਾ ਕਾਰੋਬਾਰ ਚਲਾਏ ਜਾਣ ਦੇ ਸਬੰਧ ਵਿੱਚ ਸੱਤ ਵਿਅਕਤੀਆਂ ਨੂੰ ਗੋਲੀ ਮਾਰ ਕੇ ਮਾਰ ਮੁਕਾਇਆ ਗਿਆ| ਇਸ ਨੂੰ ਸੰਗਠਿਤ ਜੁਰਮ ਦੱਸਿਆ ਜਾ ਰਿਹਾ ਹੈ| ਪੁਲਿਸ ਅਧਿਕਾਰੀਆਂ ਵੱਲੋਂ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ|
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਥਾਂ ਉੱਤੇ 20 ਲੋਕ ਰਹਿ ਰਹੇ ਸਨ| ਰਿਵਰਸਾਈਡ ਕਾਊਂਟੀ ਦੇ ਸ਼ੈਰਿਫ ਚੈਡ ਬਿਆਂਕੋ ਨੇ ਦੱਸਿਆ ਕਿ ਇਸ ਥਾਂ ਉੱਤੇ ਕਈ ਲੋਕਾਂ ਦੇ ਰਹਿਣ ਦਾ ਪ੍ਰਬੰਧ ਸੀ, ਨਰਸਰੀ ਸੀ ਤੇ ਇਸ ਉਤਪਾਦਨ ਲਈ ਕੰਮ ਵਿੱਚ ਆਉਣ ਵਾਲੀਆਂ ਗੱਡੀਆਂ ਵੀ ਮੌਜੂਦ ਸਨ|
ਬਿਆਂਕੋ ਨੇ ਆਖਿਆ ਕਿ ਮਾਰੇ ਗਏ ਸਾਰੇ ਵਿਅਕਤੀ ਲਾਓਸ਼ਿਨ ਸਨ| ਛੇ ਵਿਅਕਤੀ ਤਾਂ ਉਸ ਸੰਪਤੀ ਉੱਤੇ ਹੀ ਮ੍ਰਿਤਕ ਪਾਏ ਗਏ ਤੇ ਇੱਕ ਮਹਿਲਾ, ਜਿਸ ਨੂੰ ਉੱਥੇ ਹੀ ਗੋਲੀ ਮਾਰੀ ਗਈ ਸੀ, ਦੀ ਮੌਤ ਹਸਪਤਾਲ ਪਹੁੰਚਣ ਉਪਰੰਤ ਹੋਈ| ਇੱਥੇ ਦੱਸਣਾ ਬਣਦਾ ਹੈ ਕਿ ਐਗੁਆਂਗਾ ਦੇ ਨੇੜੇ ਤੇੜੇ ਇਸ ਤਰ੍ਹਾਂ ਦੇ ਗੈਰਕਾਨੂੰਨੀ ਕਾਰੋਬਾਰ ਆਮ ਹਨ|
2018 ਵਿੱਚ ਮਨੋਰੰਜਨ ਲਈ ਇਸ ਸਟੇਟ ਵੱਲੋਂ ਮੈਰੀਯੁਆਨਾ ਦੀ ਵਿੱਕਰੀ ਨੂੰ ਕਾਨੂੰਨੀ ਜਾਮਾ ਪਹਿਨਾ ਦਿੱਤਾ ਗਿਆ ਸੀ ਪਰ ਇੱਥੇ ਗੈਰਕਾਨੂੰਨੀ ਮਾਰਕਿਟ ਦੀਆਂ ਪੌਂ ਬਾਰਾਂ ਹਨ| ਅਜਿਹਾ ਇਸ ਲਈ ਕਿਉਂਕਿ ਲੀਗਲ ਮੈਰੀਯੁਆਨਾ ਲਈ ਕਾਫੀ ਟੈਕਸ ਦੇਣੇ ਪੈਂਦੇ ਹਨ|

Related posts

ਅਮਰੀਕਾ ਦਾ WHO ਖ਼ਿਲਾਫ਼ ਵੱਡਾ ਕਦਮ, ਅਧਿਕਾਰਿਤ ਤੌਰ ‘ਤੇ ਪਿਛਾਂਹ ਖਿੱਚੇ ਪੈਰ

On Punjab

ਬਿ੍ਟਿਸ ਸੰਸਦ ਮੈਂਬਰ ਨੇ ਕਿਹਾ, ਮੁਸਲਿਮ ਹੋਣ ਕਾਰਨ ਮੰਤਰੀ ਮੰਡਲ ਤੋਂ ਬਰਖ਼ਾਸਤ ਹੋਈ

On Punjab

ਟਰੰਪ ਨੇ ਇੱਕ ਵਾਰ ਫਿਰ ਚੀਨ ‘ਤੇ ਸਾਧਿਆ ਨਿਸ਼ਾਨਾ, ਕਿਹਾ- ਕੋਰੋਨਾ ਨੂੰ ਫੈਲਣ ਤੋਂ ਰੋਕ ਸਕਦਾ ਸੀ ਚੀਨ

On Punjab