ਕੋਈ ਦਸਤਕ ਦਿੰਦਾ ਨੀ
ਵੇ ਆਣ ਬਰੂਹਾਂ ਤੇ
ਵੇ ਕਦੇ ਫੇਰੀ ਪਾਈ ਨਾ
ਸਾਡੇ ਪਿੰਡ ਦੀਆਂ ਜੂਹਾਂ ਤੇ…
ਤੂੰ ਤੁਰ ਗਿਆ ਮਾਰ ਉਡਾਰੀ ਵੇ
ਮੇਰੇ ਲਫਜ਼ ਵੀ ਦਸਦੇ ਥੁੜ ਪੈਂਦੇ
ਕਿਵੇਂ ਪੀੜ ਅਸਾਂ ਸਹਾਰੀ ਵੇ
ਅਜ ਪਲ ਪਲ ਚੇਤੇ ਕਰਦੇ ਹਾਂ
ਪੁੱਛਲੀਂ ਮਿਲਦੀਆਂ ਸੂਹਾਂ ਤੇ..
ਅਸਾਂ ਕਫਨ ਯਾਦਾਂ ਦਾ
ਬੁਣ ਲਿਆ ਵੇ
ਰਾਹ ਦਰਗਾਹੀ ਚੁਣ ਲਿਆ ਵੇ
ਸਾਡਾ ਵਾਂਗ ਮਿਲਾਪ ਜਾ ਹੋਣਾ ਵੇ
ਜਿਵੇਂ ਖੂਹ ਨੂੰ ਮਿਲਦੇ ਖੂਹਾਂ ਤੇ..
ਤੇਰੇ ਰਹਿਣ ਬਸੇਰੇ ਥਾਂ ਹੋ ਗਏ
ਦਿਤੇ ਦੁੱਖ ਵੀ ਸਾਡੇ ਨਾਂ ਹੋ ਗਏ
ਕਿੰਝ ਦੱਸੀਏ ਹਾਲਤ ਸੱਜਣਾਂ ਵੇ
ਅਸੀਂ ਮਹਿਲ ਤੋਂ ਢਹਿ ਗਰਾਂ ਹੋ ਗਏ
ਏਹ ਰਹਿੰਦੀ ਢਹਿੰਦੀ ਬਚ ਗਈ ਜੋ
ਮੁੱਕਜੂ ਤੇਰੀਆਂ ਜੂਹਾਂ ਤੇ…
ਕੋਈ ਦਸਤਕ ਦਿੰਦਾ ਨੀ
ਵੇ ਆਣ ਬਰੂਹਾਂ ਤੇ…
ਮਮਨ