19.08 F
New York, US
December 23, 2024
PreetNama
ਖਬਰਾਂ/News

ਕੋਮੀ ਵਿਗਿਆਨ ਦਿਵਸ ਮੋਕੇ ਵਿਗਿਆਨ ਅਧਿਆਪਕ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ

ਭਾਰਤ ਵਿਚ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਵਿਗਿਆਨ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਮਹੱਤਤਾ ਹੈ। ਜੀਵਨ ਦਾ ਹਰੇਕ ਪਹਿਲੂ ਵਿਗਿਆਨ ਨਾਲ ਜੁੜਿਆ ਹੋਇਆ ਹੈ। ਬ੍ਰਹਿਮੰਡ ‘ਚ ਵਾਪਰ ਰਹੀ ਹਰ ਕਿਰਿਆ/ਘਟਨਾ ਵਿਗਿਆਨ ਦੇ ਨਿਯਮਾਂ ਦੇ ਅਧਾਰਤ ਹੈ। ਹਰ ਵਾਪਰ ਰਹੀ, ਵਾਪਰੀ ਜਾਂ ਵਾਪਰਨ ਵਾਲੀ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ, ਜਿਸ ਨੂੰ ਵਿਗਿਆਨਕ ਖੇਤਰ ‘ਚ ਤਰਕ ਦੀ ਕਸਵੱਟੀ ‘ਤੇ ਪਰਖਿਆ ਜਾਂਦਾ ਹੈ।

ਕੀ ਕਹਿਣਾ ਹੈ ਉਪ ਜਿਲਾ ਸਿਖਿਆ ਅਫਸਰ ਫਿਰੋਜ਼ਪੁਰ ਕੋਮਲ ਅਰੋੜਾ ਦਾ

ਸੂਈ ਤੋਂ ਲੈ ਕੇ ਜਹਾਜ਼ ਤੱਕ ਸਭ ਵਿਗਿਆਨ ਦੀ ਦੇਣ ਹਨ। ਵੱਡੀਆਂ-ਵੱਡੀਆਂ ਇਮਾਰਤਾਂ, ਪੁਲ਼, ਸਾਈਕਲ, ਸਕੂਟਰ, ਕਾਰ, ਬਿਜਲੀ, ਬਿਜਲੀ ਨਾਲ ਚੱਲਣ ਵਾਲੇ ਉਪਕਰਣ, ਰੇਡੀਓ, ਟੈਲੀਵਿਯਨ, ਟੈਲੀਫੋਨ, ਕੰਪਿਊਟਰ ਅਤੇ ਇੰਟਰਨੈਟ ਆਦਿ ਸਭ ਵਿਗਿਆਨ ਦੀ ਬਦੌਲਤ ਹੀ ਹੈ। ਬਿਮਾਰੀ ਜਾਂ ਦੁਰਘਟਨਾ ਦੀ ਸੂਰਤ ‘ਚ ਵੱਖ-ਵੱਖ ਪ੍ਰਕਾਰ ਦੇ ਟੈਸਟ ਕਰਵਾਉਣੇ, ਦਵਾਈ ਲੈਣੀ, ਅਪਰੇਸ਼ਨ ਕਰਵਾਉਣਾ ਆਦਿ ਸਭ ਕੁਝ ਵਿਗਿਆਨਕ ਤਕਨੀਕਾਂ ਕਾਰਨ ਹੀ ਸੰਭਵ ਹੋਇਆ ਹੈ। ਇਨ੍ਹਾ ਚੀਜ਼ਾਂ/ਉਪਕਰਨਾਂ/ਤਕਨੀਕਾ ਦਾ ਨਿਰਮਾਣ ਭਗਤੀ ਕਰਦੇ ਹੋਏ ਜਾਂ ਅੱਖਾਂ ਮੀਟ ਕੇ ਨਹੀਂ ਹੋਇਆ, ਸਗੋਂ ਵਿਗਿਆਨੀਆਂ ਦੁਆਰਾ ਦਿਨ-ਰਾਤ ਜਾਗ ਕੇ ਕੀਤੀ ਮਿਹਨਤ ਦਾ ਨਤੀਜਾ ਹੈ।

ਕੀ ਕਹਿਣਾ ਹੈ ਵਿਸ਼ਾ ਮਾਹਿਰ ਦੀਪਕ ਸ਼ਰਮਾ ਦਾ-

ਸੰਚਾਰ ਦੇ ਸਾਧਨਾਂ ਦੀ ਵਰਤੋਂ ਲੋਕਾਂ ਵਿੱਚ ਵਿਗਿਆਨਕ ਸੂਝ-ਬੂਝ ਪੈਦਾ ਕਰਨ ਲਈ ਹੀ ਕੀਤੀ ਜਾਣੀ ਚਾਹੀਦੀ ਸੀ, ਪ੍ਰੰਤੂ ਅੱਜ ਧਾਰਮਿਕ ਪਾਖੰਡੀ ਅਤੇ ਵਹਿਮ-ਭਰਮ ਫੈਲਾਅ ਕੇ ਲੋਕਾਂ ਦੀ ਲੁੱਟ ਕਰਨ ਵਾਲੇ ਸਵਾਰਥੀ ਲੋਕ ਟੈਲੀਵਿਜ਼ਨ, ਕੰਪਿਊਟਰ, ਮੋਬਾਇਲ ਫੋਨਾਂ ਆਦਿ ਦੀ ਦੁਰਵਰਤੋਂ ਰਾਹੀਂ ਵਹਿਮ-ਭਰਮ ਫੈਲਾਉਣ ਦੇ ਨਾਲ-ਨਾਲ ਲੋਕਾਂ ਨੂੰ ਗੁੰਮਰਾਹ ਕਰ ਕੇ ਲੁੱਟ ਰਹੇ ਹਨ। ਵਿਗਿਆਨਕ ਤਕਨੀਕਾਂ ਦੀ ਵਰਤੋਂ ਮਨੁੱਖਤਾ ਦੀ ਭਲਾਈ ਲਈ ਹੀ ਹੋਣੀ ਚਾਹੀਦੀ ਹੈ।

ਕੀ ਕਹਿਣਾ ਹੈ ਸਾਇੰਸ ਅਧਿਆਪਕ ਕਮਲ ਸ਼ਰਮਾ ਦਾ –

ਵਿਗਿਆਨ ਸਦਾ ਤੋਂ ਹੀ ਮਨੁੱਖਤਾ ਦੇ ਕਲਿਆਣ ਦਾ ਵਸੀਲਾ ਰਹੀ ਹੈ। ਸਾਇੰਸਦਾਨਾਂ ਨੇ ਆਪਣੀਆਂ ਵਡਮੁੱਲੀਆਂ ਕਾਢਾਂ ਰਾਹੀਂ ਮਨੁੱਖ ਨੂੰ ਖ਼ੁਸ਼ਹਾਲ, ਸੁਵਿਧਾਜਨਕ ਅਤੇ ਅਨੰਦਮਈ ਜੀਵਨ ਪ੍ਰਦਾਨ ਕੀਤਾ ਹੈ। ਦੁਨੀਆਂ ਨੂੰ ਵਿਕਾਸ ਦੇ ਰਾਹ ’ਤੇ ਤੋਰਨ ਲਈ ਇਨ੍ਹਾਂ ਸਾਇੰਸਦਾਨਾਂ ਨੂੰ ਲੰਮੀ ਘਾਲਣਾ, ਤਿਆਗ ਅਤੇ ਦਰਪੇਸ਼ ਚੁਣੌਤੀਆਂ ਜਿਹੇ ਕੌੜੇ ਯਥਾਰਥ ਦੀ ਸੰਘਰਸ਼ਮਈ ਜ਼ਿੰਦਗੀ ਬਤੀਤ ਕਰਨੀ ਪਈ ਹੈ।

ਕੀ ਕਹਿਣਾ ਹੈ ਐਸ ਐਲ ਏ ਸੰਦੀਪ ਕੰਬੋਜ ਪਿੰਡੀ ਦਾ

ਵਿਗਿਆਨੀਆਂ ਦੀ ਕਰੜੀ ਮਿਹਨਤ, ਸਿਦਕ, ਸਿਰੜ, ਲਗਾਤਾਰਤਾ, ਦ੍ਰਿੜ੍ਹ ਨਿਸ਼ਚੇ, ਲਗਨ ਕਰਕੇ, ਸਮਾਜ ਭਲਾਈ ਦੇ ਅੰਦਰੂਨੀ ਜਜ਼ਬੇ ਕਾਰਨ ਹਰ ਵਰਤਾਰੇ ਨੂੰ ਤਰਕ ਦੀ ਜਗਾ ਲਿਆ ਖੜ੍ਹਾ ਕਰਕੇ ਸਮਾਜ ਦੇ ਹਰ ਪ੍ਰਾਣੀ ਨੂੰ ਹੈਰਾਨ ਕਰ ਦਿੱਤਾ ਹੈ। ਸਮਾਜ ਵਿੱਚ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ ਪਹਿਲੇ ਜੋ ਆਪਣੇ ਲਈ ਜਿਊਂਦੇ ਹਨ। ਦੂਜੇ ਜੋ ਆਪਣੇ ਆਪ ਦੇ ਨਾਲ-ਨਾਲ ਆਪਣੇ ਪਰਿਵਾਰ ਲਈ ਵੀ ਕੁਝ ਕਰਦੇ ਹਨ। ਤੀਜੇ ਕੁਝ ਵਿਰਲੇ ਲੋਕ ਹੀ ਹੁੰਦੇ ਹਨ ਜੋ ਆਪਣੇ ਆਪ ਨੂੰ ਭੁੱਲ ਕੇ ਸਮਾਜ ਤੇ ਲੋਕਾਂ ਲਈ ਵਿਲੱਖਣ ਕੰਮਾਂ ਵਿੱਚ ਆਪਣੀ ਪੂਰੀ ਜ਼ਿੰਦਗੀ ਲਾ ਦਿੰਦੇ ਹਨ।

ਕੀ ਕਹਿਣਾ ਹੈ ਡੀ ਐਮ ਉਮੇਸ਼ ਕੁਮਾਰ ਅਤੇ ਲੈਕਚਰਾਰ ਦਵਿੰਦਰ ਨਾਥ ਸ਼ਰਮਾ ਦਾ –

ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਇਸ ਦਿਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਂਦਾ ਹੈ। ਇਸ ਦਿਨ ਸਾਇੰਸ ਮੁਕਾਬਲੇ ਕਰਵਾਏ ਜਾਂਦੇ ਹਨ। ਵਿਦਿਆਰਥੀ ਚਾਰਟ, ਭਾਸ਼ਣ, ਲੇਖ, ਮਾਡਲ, ਪ੍ਰਾਜੈਕਟ, ਕੁਇਜ਼ ਆਦਿ ਵਿਚ ਹਿੱਸਾ ਲੈਂਦੇ ਹਨ। ਕਈ ਥਾਵਾਂ ‘ਤੇ ਸਾਇੰਸ ਪ੍ਰਦਰਸ਼ਨੀਆਂ ਵੀ ਲਾਈਆਂ ਜਾਂਦੀਆਂ ਹਨ ਤੇ ਵਿਦਿਆਰਥੀਆਂ ਲਈ ਐਕਸਟੈਂਸ਼ਨ ਲੈਕਚਰ ਕਰਵਾਏ ਜਾਂਦੇ ਹਨ। ਇਹ ਦਿਵਸ ਮਨਾਉਣ ਦਾ ਮੁੱਖ ਕਾਰਨ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣਾ ਹੈ। ਜੇਕਰ ਵਿਦਿਆਰਥੀ ਸਕੂਲੀ ਸਮੇਂ ਤੋਂ ਹੀ ਹਰ ਗੱਲ ਲਈ ਵਿਗਿਆਨਕ ਦਿ੍ਰਸ਼ਟੀਕੋਣ ਰੱਖਣਗੇ ਤਾਂ ਹੀ ਸਮਾਜ ਵਿਚ ਫੈਲੇ ਅੰਧ ਵਿਸ਼ਵਾਸ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

ਕੀ ਕਹਿਣਾ ਹੈ ਸਾਇੰਸ ਮਿਸਟਰੈਸ ਰੇਨੂੰ ਵਿੱਜ ਦਾ

ਇਹ ਦਿਨ ਭਾਰਤ ਦੇ ਮਸ਼ਹੂਰ ਭੌਤਿਕ ਵਿਗਿਆਨੀ ਨੋਬਲ ਪੁਰਸਕਾਰ ਵਿਜੇਤਾ ਡਾ. ਚੰਦਰਸ਼ੇਖਰ ਵੈਂਕਟਰਮਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ ਜਨਮ ਸੱਤ ਨਵੰਬਰ 1888 ਨੂੰ ਮੌਜੂਦਾ ਤਾਮਿਲਨਾਡੂ ਦੇ ਇਕ ਪਿੰਡ ਅਇਨਪਟੇਈ ਵਿਖੇ ਹੋਇਆ। ਮਹਿਜ਼ 11 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਸਵੀਂ ਪਾਸ ਕਰ ਗਈ। 1904 ਵਿਚ ਪ੍ਰੈਜ਼ੀਡੈਂਸੀ ਕਾਲਜ ਮਦਰਾਸ ਤੋਂ ਗ੍ਰੈਜੂਏਸ਼ਨ ਕੀਤੀ, ਜਿਸ ਵਿਚ ਉਨ੍ਹਾਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਭੌਤਿਕ ਵਿਗਿਆਨ ਵਿਚ ਗੋਲਡ ਮੈਡਲ ਹਾਸਿਲ ਕੀਤਾ। 1907 ਵਿਚ ਭੌਤਿਕ ਵਿਗਿਆਨ ਵਿਚ ਮਾਸਟਰ ਡਿਗਰੀ ਮਦਰਾਸ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।

ਕੀ ਕਹਿਣਾ ਹੈ ਸਾਇੰਸ ਮਿਸਟਰੈਸ ਨੰਦਨੀ ਦਾ

ਵੈਂਕਟਰਮਨ ਦਾ ਪਹਿਲਾ ਵਿਗਿਆਨ ਸੋਧ ਲੇਖ ਉਨ੍ਹਾਂ ਦੀ 16 ਸਾਲ ਦੀ ਉਮਰ ਵਿਚ ਲੰਡਨ ਦੀ ਫਿਲੋਸਫੀਕਲ ਮੈਗਜ਼ੀਨ ਵਿਚ ਛਪਿਆ। ਉਨ੍ਹਾਂ ਦੇ ਭੌਤਿਕ ਵਿਗਿਆਨ ਵਿੱਚੋਂ ਦੋ ਮੁੱਖ ਵਿਸ਼ੇ ਪ੍ਰਕਾਸ਼ ਅਤੇ ਧੁਨੀ ਵਿਗਿਆਨ ਸਨ। 1921 ਵਿਚ ਉਹ ਯੂਨੀਵਰਸਿਟੀ ਕਾਂਗਰਸ ਵਿਚ ਹਿੱਸਾ ਲੈਣ ਇੰਗਲੈਂਡ ਗਏ। ਇਸ ਸਮੇਂ ਸਮੁੰਦਰ ਦੇ ਨੀਲੇ ਰੰਗ ਹੋਣ ਦੇ ਕਾਰਨਾਂ ਦੀ ਖੋਜ ਸ਼ੁਰੂ ਕੀਤੀ ਅਤੇ 1925 ਵਿਚ ਇਸ ਵਿਸ਼ੇ ‘ਤੇ ਆਪ ਦੀ ਕੀਤੀ ਖੋਜ ‘ਰਮਨ ਪ੍ਰਭਾਵ’ ਦੇ ਨਾਂ ਨਾਲ ਪ੍ਰਸਿੱਧ ਹੋਈ। ਇਸ ਨੂੰ ਪੂਰਨ 28 ਫਰਵਰੀ 1927 ਨੂੰ ਕੀਤਾ ਗਿਆ ਅਤੇ ਇਸੇ ‘ਰਮਨ ਪ੍ਰਭਾਵ’ ਕਾਰਨ 1930 ਵਿਚ ਆਪ ਨੂੰ ਭੌਤਿਕ ਵਿਗਿਆਨ ਵਿਚ ਨੋਬਲ ਪੁਰਸਕਾਰ ਮਿਲਿਆ। 1986 ਤੋਂ ਭਾਰਤ ਸਰਕਾਰ ਨੇ ਡਾ. ਚੰਦਰਸ਼ੇਖਰ ਵੈਂਕਟਰਮਨ ਦੇ ਸਨਮਾਨ ਵਿਚ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ।ਵੈਂਕਟਰਮਨ ਨੇ 1949 ਵਿਚ ਬੰਗਲੌਰ ਵਿਖੇ ਰਮਨ ਰਿਸਰਚ ਇੰਸਟੀਚਿਊਟ ਦੀ ਸਥਾਪਨਾ ਕੀਤੀ। 1954 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਅਹਿਮ ਪ੍ਰਾਪਤੀਆਂ ਕਾਰਨ ‘ਭਾਰਤ ਰਤਨ’ ਦੀ ਉਪਾਧੀ ਨਾਲ ਸਨਮਾਨ ਕੀਤਾ। ਉਨ੍ਹਾਂ ਦਾ ਦਿਹਾਂਤ 21 ਨਵੰਬਰ 1970 ਨੂੰ ਹੋਇਆ।

Related posts

ਸਿੱਖਸ ਫ਼ਾਰ ਜਸਟਿਸ’ ਵੱਲੋਂ ਕੈਨੇਡਾ ’ਚ ਭਾਰਤ ਸਰਕਾਰ ਵਿਰੁੱਧ ਮਾਨਹਾਨੀ ਦਾ ਕੇਸ ਦਾਇਰ

On Punjab

150 ਫੁੱਟ ਡੂੰਘੇ ਬੋਰਵੈੱਲ ’ਚ ਫਸਿਆ 5 ਸਾਲਾ ਬੱਚਾ, ਬਾਹਰ ਕੱਢਣ ਲਈ ਯਤਨ ਜਾਰੀ

On Punjab

ਦਿਨ ‘ਚ ਸਿਰਫ਼ 3 ਘੰਟੇ ਕੰਮ ਕਰ ਕੇ 82 ਲੱਖ ਰੁਪਏ ਸਾਲਾਨਾ ਕਮਾ ਰਹੀ ਇਹ ਔਰਤ, ਜਾਣੋ ਕਿਵੇਂ

On Punjab