athlete hima das donate: ਭਾਰਤੀ ਸਪ੍ਰਿੰਟਰ ਹਿਮਾ ਦਾਸ ਨੇ ਕੋਰੋਨਾ ਵਾਇਰਸ ਖਿਲਾਫ ਲੜਾਈ ‘ਚ ਅੱਗੇ ਆ ਇੱਕ ਮਹੀਨੇ ਦੀ ਤਨਖਾਹ ਦਾਨ ਕਰਨ ਦਾ ਫੈਸਲਾ ਕੀਤਾ ਹੈ। ਹਿਮਾ ਆਪਣੀ ਤਨਖਾਹ ਅਸਾਮ ਸਰਕਾਰ ਦੇ ਕੋਵਿਡ -19 ਰਾਹਤ ਫੰਡ ਵਿੱਚ ਦੇਵੇਗੀ। ਯਕੀਨਨ ਹਿਮਾ ਦਾਸ ਦਾ ਇਹ ਕਦਮ ਹੋਰ ਖਿਡਾਰੀਆਂ ਨੂੰ ਵੀ ਪ੍ਰੇਰਿਤ ਕਰੇਗਾ, ਪਰ ਟੀਮ ਇੰਡੀਆ ਦੇ ਮੌਜੂਦਾ ਸੁਪਰ ਸਟਾਰ ਅਰਬਪਤੀ ਸਿਤਾਰੇ ਅਜੇ ਵੀ ਸੁੱਤੇ ਹੋਏ ਹਨ!
ਹਿਮਾ ਦਾਸ ਨੇ ਇਹ ਜਾਣਕਾਰੀ ਟਵਿੱਟਰ ‘ਤੇ ਦਿੱਤੀ ਹੈ। ਹਿਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਸਾਮ ਦੇ ਮੁੱਖ ਮੰਤਰੀ ਸਬਰਨੰਦ ਸੋਨੋਵਾਲ, ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਅਤੇ ਅਸਾਮ ਦੇ ਸਿਹਤ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਟੈਗ ਕਰਦੇ ਹੋਏ ਲਿਖਿਆ, “ਦੋਸਤੋ, ਇਹ ਸਮਾਂ ਇਕੱਠੇ ਖੜੇ ਹੋਣ ਦਾ ਹੈ ਅਤੇ ਉਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਹੈ। ਜਿਨ੍ਹਾਂ ਨੂੰ ਸਾਡੀ ਜ਼ਰੂਰਤ ਹੈ। ਮੈਂ ਅਸਾਮ ਅਰੋਗਿਆ ਨਿਧੀ ਖਾਤੇ ਵਿੱਚ ਆਪਣੀ ਇੱਕ ਮਹੀਨੇ ਦੀ ਤਨਖਾਹ ਦੇ ਰਹੀ ਹਾਂ ਤਾਂ ਕਿ ਲੋਕਾਂ ਦੀ ਸਿਹਤ ਕੋਵਿਡ-19 ਤੋਂ ਸੁਰੱਖਿਅਤ ਕੀਤੀ ਜਾ ਸਕੇ।”
ਕੇਂਦਰੀ ਖੇਡ ਮੰਤਰੀ ਕਿਰਨ ਰਿਜੀਜੂ ਨੇ ਇਸ ਕਦਮ ਲਈ ਹਿਮਾ ਦਾਸ ਦੀ ਪ੍ਰਸ਼ੰਸਾ ਕੀਤੀ ਹੈ। ਰਿਜੀਜੂ ਨੇ ਲਿਖਿਆ, “ਬਹੁਤ ਵਧੀਆ ਕੋਸ਼ਿਸ ਹਿਮਾ ਦਾਸ। ਤੁਸੀਂ ਜੋ ਇੱਕ ਮਹੀਨੇ ਦੀ ਤਨਖਾਹ ਦੇਣ ਦਾ ਫੈਸਲਾ ਲਿਆ ਹੈ, ਉਹ ਬਹੁਤ ਅਰਥ ਰੱਖਦਾ ਹੈ ਅਤੇ ਇਹ ਬਹੁਤ ਲਾਭਕਾਰੀ ਹੋਵੇਗਾ। ਭਾਰਤ ਕੋਰੋਨਾ ਨਾਲ ਲੜੇਗਾ।”