ਚੰਡੀਗੜ੍ਹ: ਕੋਰਨਾਵਾਇਰਸ (Coronavirus) ਵਿਰੁੱਧ ਲੜਾਈ ਲਈ ਬਣਾਈ ਜਾ ਰਹੀ ਦਵਾ (vaccine) ਦੀ ਪਹਿਲੀ ਕਲੀਨੀਕਲ ਅਜ਼ਮਾਇਸ਼ ਅਸਫਲ ਰਹੀ ਹੈ। ਰੈਮੇਡੀਸਿਵਰ ਦਵਾ ਦੇ ਹਵਾਲੇ ਨਾਲ ਉਮੀਦ ਕੀਤੀ ਜਾ ਰਹੀ ਸੀ ਕਿ ਕੋਵਿਡ-19 ਦੇ ਇਲਾਜ ਲਈ ਇਹ ਦਵਾਈ ਕਾਰਗਰ ਸਾਬਤ ਹੋਵੇਗੀ। ਵਿਸ਼ਵ ਸਿਹਤ ਸੰਗਠਨ ਤੋਂ ਪਤਾ ਲੱਗਾ ਹੈ ਕਿ ਚੀਨ ‘ਚ ਕੀਤਾ ਗਿਆ ਇਹ ਟ੍ਰਾਇਲ ਕਾਮਯਾਬ ਨਹੀਂ ਹੋਇਆ।
WHO ਦੇ ਦਸਤਾਵੇਜ਼ ਮੁਤਾਬਕ ਰੈਮੇਡੀਸਿਵਰ ਦਵਾਈ ਨਾਲ ਨਾ ਤਾਂ ਮਰੀਜ਼ਾਂ ਦੀ ਸਿਹਤ ‘ਚ ਕੋਈ ਸੁਧਾਰ ਹੋਇਆ ਹੈ ਅਤੇ ਨਾ ਹੀ ਇਸ ਦੇ ਇਸਤਮਾਲ ਨਾਲ ਮਰੀਜ਼ਾਂ ਦੀ ਗਿਣਤੀ ‘ਚ ਕੋਈ ਕਮੀ ਆਈ ਹੈ। ਜਾਣਕਾਰੀ ਮੁਤਾਬਕ ਇਹ ਟ੍ਰਾਇਲ 237 ਮਰੀਜ਼ਾਂ ਤੇ ਕਿਤਾ ਗਿਆ ਸੀ। ਜਿਸ ‘ਚ 158 ਮਰੀਜ਼ਾਂ ਨੂੰ ਰੈਮੇਡੀਸਿਵਰ ਦਵਾਈ ਦਿੱਤੀ ਗਈ ਜਦਕਿ 79 ਮਰੀਜ਼ਾਂ ਨੂੰ ਪਲੇਸੀਬੋ।ਇੱਕ ਮਹੀਨੇ ਬਾਅਦ ਦਵਾਈ ਖਾਣ ਵਾਲੇ ਲੋਕਾਂ ਦੇ ਮਰਨ ਦੀ ਦਰ 13.9 ਫੀਸਦ ਸੀ ਜਦਕਿ ਪਲੇਸੀਬੋ ਖਾਣ ਵਾਲਿਆਂ ਦਾ ਅੰਕੜਾ 12.8 ਫੀਸਦ ਸੀ।ਜਿਸ ਤੋਂ ਬਾਅਦ ਇਸ ਦਵਾਈ ਦੇ ਨੈਗੇਟਿਵ ਨਤੀਜੇ ਆਉਣ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ।