ਅੱਜ-ਕੱਲ੍ਹ ਨਿਊਜ਼ ਤੇ ਇੰਟਰਨੈੱਟ ‘ਤੇ ਕੋਰੋਨਾ, ਆਕਸੀਜਨ ਸਿਲੰਡਰ ਦੇ ਨਾਲ ਹੀ ਇਕ ਹੋਰ ਚੀਜ਼ ਬਾਰੇ ਬਹੁਤ ਸੁਣਨ ਨੂੰ ਮਿਲ ਰਿਹਾ ਹੈ ਤੇ ਇਹ ਹੈ ਆਕਸੀਮੀਟਰ। ਤਾਂ ਕੀ ਹੈ ਇਹ ਯੰਤਰ, ਕਿਵੇਂ ਕੇੰ ਕਰਦਾ ਹੈ, ਤੇ ਕੋਰੋਨਾ ਕਾਲ ਵਿਚ ਕਿਉਂ ਹੈ ਜ਼ਰੂਰੀ? ਆਓ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਕੀ ਹੈ ਆਕਸੀਮੀਟਰ?
ਆਕਸੀਮੀਟਰ ਖੂਨ ਵਿਚ ਆਕਸੀਜਨ ਲੈਵਲ ਚੈੱਕ ਕਰਨ ਵਾਲੀ ਛੋਟੀ ਜਿਹੀ ਮਸ਼ੀਨ ਹੈ ਜੋ ਦਿਖਣ ਵਿਚ ਕਿਸੇ ਕੱਪੜੇ ਜਾਂ ਪੇਪਰ ਫਲਿੱਪ ਸਮਾਨ ਹੁੰਦੀ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸਨੂੰ ਕਿਤੇ ਵੀ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ। ਇਸੇ ਲਈ ਹੀ ਇਸਨੂੰ ਆਕਸੀਮੀਟਰ ਕਿਹਾ ਜਾਂਦਾ ਹੈ।
ਕਿਵੇਂ ਕਰਦਾ ਹੈ ਯੰਤਰ ਕੰਮ
ਆਕਸੀਜਨ ਪੱਧਰ ਚੈਕ ਕਰਨ ਲਈ ਇਸਨੂੰ ਹੱਥ ਦੀ ਕਿਸੇ ਵੀ ਉਂਗਲੀ ਵਿਚ ਫਸਾਉ। ਜਾਂਚ ਦੌਰਾਨ ਆਕਸੀਮੀਟਰ ਵਿਚ ਲੰਬੀ ਉਂਗਲੀ ਚੰਗੀ ਤਰ੍ਹਾਂ ਸੈਟ ਕਰੋ। ਕਿਉਂਕਿ ਅਜਿਹਾ ਨਾ ਕਰਨ ‘ਤੇ ਰੀਡਿੰਗ ਗਲਤ ਹੋ ਸਕਦੀ ਹੈ। ਆਕਸੀਮੀਟਰ, ਆਕਸੀਜਨ ਲੈਵਲ ਦੇ ਨਾਲ ਹਾਰਟ ਬੀਟ ਵੀ ਚੈੱਕ ਕਰਦਾ ਹੈ।ਹੈਲਦੀ ਬਾਡੀ ਦਾ ਆਕਸੀਜਨ ਲੈਵਲ 95 ਤੋਂ 100 ਦੇ ਵਿਚ ਹੁੰਦਾ ਹੈ। ਪਰ ਕੋਰੋਨਾ ਇਨਫੈਕਸ਼ਨ ਦੇ ਦੌਰਾਨ ਇਹ 92,90 ਤਕ ਵੀ ਹੋ ਸਕਦਾ ਹੈ। ਇਸ ਲਈ ਅਜਿਹੇ ਵਿਚ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਡਾਕਟਰ ਨੂੰ ਸੰਪਰਕ ਕਰ ਸਕਦੇ ਹੋ। ਕੋਰੋਨਾ ਪੀੜਤਾਂ ਵਿਅਕਤੀਆਂ ਨੂੰ ਹਰ ਘੰਟੇ ਬਾਅਦ ਆਕਸੀਮੀਟਰ ਰਾਹੀਂ ਆਕਸੀਜਨ ਪੱਧਰ ਦੀ ਡਾਂਚ ਕਰਦੇ ਰਹਿਣਾ ਚਾਹੀਦਾ ਹੈ।