ਨਵੀਂ ਦਿੱਲੀ: ਚੀਨ ‘ਚ ਕੋਰੋਨਾਵਾਇਰਸ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ। ਲੋਕ ਬੁਰੀ ਤਰ੍ਹਾਂ ਨਾਲ ਸਹਿਮੇ ਹੋਏ ਹਨ। ਇਸ ਦਰਮਿਆਨ ਹੁਣ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2112 ਤੱਕ ਪਹੁੰਚ ਗਈ ਹੈ। ਪੂਰੇ ਚੀਨ ‘ਚ 74 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਇਸ ਬਿਮਾਰੀ ਨਾਲ ਜੂਝ ਰਹੇ ਹਨ। ਸਿਰਫ ਇਕੱਲੇ ਹੁਬੇਈ ‘ਚ ਹੀ 2029 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾਵਾਇਰਸ ਨਾਲ ਲਗਾਤਾਰ ਮੌਤਾਂ ਦੀ ਖ਼ਬਰ ਦਰਮਿਆਨ ਦੱਖਣੀ-ਪੱਛਮੀ ਚੀਨ ‘ਚ ਚੋਂਗਪਿੰਗ ਨਗਰ ‘ਚ ਵਾਇਰਸ ਨਾਲ ਸੰਕਰਮਿਤ ਇੱਕ ਸੱਤ ਮਹੀਨੇ ਦੇ ਬੱਚੇ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਜਾਨਲੇਵਾ ਕੋਰੋਨਾਵਾਇਰਸ ਦਾ ਟੀਕਾ ਤੇ ਇਲਾਜ ਖੋਜਣ ‘ਚ ਇੱਕ ਵੱਡੀ ਸਫਲਤਾ ਮਿਲੀ ਹੈ। ਅਮਰੀਕਾ ਦੇ ਵਿਗਿਆਨੀਆਂ ਨੇ ਇਸ ਦਾ 3ਡੀ ਏਟਾਮਿਕ ਸਕੇਲ ਮੈਪ ਤਿਆਰ ਕਰ ਲਿਆ ਹੈ। ਯੂਨੀਵਰਸਿਟੀ ਆਫ ਟੈਕਸਸ ਸਕੇਲ ਤੇ ਨੈਸ਼ਨਲ ਇੰਸਟੀਟਊਟ ਆਫ ਹੈਲਥ ਦੇ ਵਿਗਿਆਨੀਆਂ ਨੇ ਚੀਨ ਦੇ ਵਿਗਿਆਨੀਆਂ ਵੱਲੋਂ ਉਪਲਬਧ ਕਰਾਏ ਵਾਇਰਸ ਦੇ ਜੇਨੇਟਿਕ ਕੋਡ ਦੀ ਮਦਦ ਨਾਲ ਇਹ ਸਫਲਤਾ ਹਾਸਲ ਕੀਤੀ ਹੈ।