ਨਵੀਂ ਦਿੱਲੀ: ਜਿੱਥੇ ਦੁਨੀਆ ਭਰ ਦੇ ਖੋਜੀ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਜਿੱਤਣ ਲਈ ਕੋਈ ਟੀਕਾ ਜਾਂ ਦਵਾਈ ਵਿਕਸਤ ਕਰਨ ‘ਚ ਲੱਗੇ ਹੋਏ ਹਨ, ਉੱਥੇ ਹੀ ਪਤੰਜਲੀ ਆਯੁਰਵੇਦ ਲਿਮਟਿਡ ਦੇ ਸੰਸਥਾਪਕ ਬਾਬਾ ਰਾਮਦੇਵ ਨੇ ਕੋਰੋਨਿਲ ਨਾਂ ਦੀ ਦਵਾਈ ਲਾਂਚ ਕੀਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਦਵਾਈ ਕੋਰੋਨਾ ਦੇ ਇਲਾਜ ਲਈ ਕਾਮਯਾਬ ਹੈ। ਇਸ ਦਵਾਈ ਨੂੰ ਪਤੰਜਲੀ ਯੋਗਪੀਠ ਵੱਲੋਂ ਤਿਆਰ ਕੀਤਾ ਗਿਆ ਹੈ।ਰਾਮਦੇਵ ਦਾ ਦਾਅਵਾ ਹੈ ਕਿ ਇਸ ਦਵਾਈ ਦੀ ਕਲੀਨੀਕਲ ਸਟੱਡੀ ਵਿੱਚ ਉਨ੍ਹਾਂ 280 ਮਰੀਜ਼ਾਂ ਨੂੰ ਸ਼ਾਮਲ ਕੀਤਾ ਸੀ। 100 ਵਿਅਕਤੀਆਂ ਦੇ ਉੱਪਰ ਕਲੀਨੀਕਲ ਕੰਟ੍ਰੋਲ ਟ੍ਰਾਇਲ ਕੀਤਾ ਗਿਆ। 3 ਦਿਨਾਂ ਦੇ ਅੰਦਰ 69% ਮਾਇਰੀਜ ਪੌਜ਼ਿਟਿਵ ਤੋਂ ਨਿਗਟੇਟਿਵ ਪਾਏ ਗਏ ਹਨ ਤੇ 7 ਦਿਨਾਂ ਦੇ ਅੰਦਰ 100% ਬਿਮਾਰੀ ਠੀਕ ਹੋ ਗਈ।
ਦੇਸ਼ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 4,40,450 ਹੋ ਗਈ ਹੈ। ਪਿਛਲੇ 24 ਘੰਟੇ ਅੰਦਰ 13,548 ਨਵੇਂ ਕੇਸ ਸਾਹਮਣੇ ਆਏ ਹਨ।