ਚੰਡੀਗੜ੍ਹ: ਮਾਰੂ ਕੋਰੋਨਾਵਾਇਰਸ (Covid-19) ਨੂੰ ਲੈ ਕੇ ਚੱਲ ਰਹੀ ਲੜਾਈ ਵਿਚਕਾਰ ਦੋ ਅਮਰੀਕੀ ਜੰਗੀ ਜਹਾਜ਼ ਵਿਵਾਦਤ ਦੱਖਣੀ ਚੀਨ ਸਾਗਰ ਵਿੱਚ ਦਾਖਲ ਹੋ ਗਏ ਹਨ। ਸੈਨਿਕ ਵਿਸ਼ਲੇਸ਼ਕ ਮੰਨਦੇ ਹਨ ਕਿ ਇਸ ਤਾਜ਼ਾ ਵਿਕਾਸ ਕਾਰਨ ਪਹਿਲਾਂ ਤੋਂ ਹੀ ਉਲਝੇ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਕਾਫ਼ੀ ਹੱਦ ਤੱਕ ਵਧਿਆ ਹੈ।
ਇਹ ਹੀ ਨਹੀਂ, ਵਾਸ਼ਿੰਗਟਨ ਦੇ ਇਸ ਕਦਮ ਨਾਲ ਵਿਵਾਦਪੂਰਨ ਸਮੁੰਦਰੀ ਜ਼ੋਨ ‘ਚ ਰੁਕਾਵਟ ਹੋਰ ਵਧ ਸਕਦੀ ਹੈ। ਰੱਖਿਆ ਮਾਹਰਾਂ ਮੁਤਾਬਕ, ਬੇਹੱਦ ਮਾਰੂ ਯੂਐਸਐਸ ਅਮਰੀਕਾ ਤੇ ਗਾਈਡ ਮਿਜ਼ਾਈਲ ਨਾਲ ਲੈਸ ਯੂਐਸਐਸ ਬੰਕਰ ਹਿੱਲ ਜੰਗੀ ਸਮੁੰਦਰੀ ਜਹਾਜ਼ ਦੱਖਣੀ ਚੀਨ ਸਾਗਰ ਦੇ ਵਿਵਾਦਤ ਮਲੇਸ਼ੀਆ ਦੇ ਜਲਘਰ ‘ਚ ਦਾਖਲ ਹੋਏ। ਜਦੋਂ ਦੋ ਅਮਰੀਕੀ ਜੰਗੀ ਜਹਾਜ਼ ਵਿਵਾਦਪੂਰਨ ਸਮੁੰਦਰੀ ਜ਼ੋਨ ਵਿੱਚ ਦਾਖਲ ਹੋਏ, ਉਕਤ ਖੇਤਰ ਵਿੱਚ ਇੱਕ ਚੀਨੀ ਸਰਕਾਰੀ ਜਹਾਜ਼ ਕਈ ਦਿਨਾਂ ਤੋਂ ਮਲੇਸ਼ੀਆ ਦੀ ਤੇਲ ਕੰਪਨੀ ਦੇ ਸਮੁੰਦਰੀ ਜਹਾਜ਼ ਦੇ ਦੁਆਲੇ ਘੁੰਮ ਰਿਹਾ ਸੀ। ਮਲੇਸ਼ੀਆ ਦੀ ਤੇਲ ਕੰਪਨੀ ਦਾ ਜਹਾਜ਼ ਸਮੁੰਦਰੀ ਖੇਤਰ ‘ਚ ਤੇਲ ਦੀ ਭਾਲ ‘ਚ ਸ਼ਾਮਲ ਦੱਸਿਆ ਜਾਂਦਾ ਹੈ। ਇਸ ਦੇ ਨੇੜੇ ਚੀਨ ਅਤੇ ਆਸਟਰੇਲੀਆ ਦੇ ਜੰਗੀ ਜਹਾਜ਼ ਵੀ ਚੱਕਰ ਕੱਟ ਰਹੇ ਸੀ।
ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਸੰਕਟ ਦਾ ਸਾਹਮਣਾ ਕਰਦਿਆਂ ਵੀ ਬੀਜਿੰਗ ਨੇ ਦੱਖਣੀ ਚੀਨ ਸਾਗਰ ‘ਚ ਆਪਣੀਆਂ ਗਤੀਵਿਧੀਆਂ ਨੂੰ ਘੱਟ ਨਹੀਂ ਕੀਤਾ। ਉਨ੍ਹਾਂ ਮੁਤਾਬਕ, ਮਹਾਮਾਰੀ ਦੇ ਸਮੇਂ ਵੀ ਚੀਨ ਨੇ ਇਸ ਵਿਵਾਦਤ ਸਮੁੰਦਰੀ ਜ਼ੋਨ ਵਿੱਚ ਆਪਣਾ ਹਮਲਾਵਰ ਰਵੱਈਆ ਕਾਇਮ ਰੱਖਿਆ। ਜਦੋਂ ਕੋਰੋਨਾਵਾਇਰਸ ਨੇ ਜਨਵਰੀ ‘ਚ ਰਫ਼ਤਾਰ ਸ਼ੁਰੂ ਕੀਤੀ ਤਾਂ ਚੀਨ ਨੇ ਅਚਾਨਕ ਦੱਖਣੀ ਚੀਨ ਸਾਗਰ ‘ਚ ਆਪਣੀ ਸੈਨਿਕ ਗਤੀਵਿਧੀ ਨੂੰ ਵਧਾ ਦਿੱਤਾ। ਇਸ ਸਮੇਂ ਦੌਰਾਨ ਉਸਨੇ ਦਾਅਵੇ ਕਰਨ ਵਾਲੇ ਦੇਸ਼ਾਂ ਤੇ ਉਨ੍ਹਾਂ ਦੇ ਮਛੇਰਿਆਂ ਨੂੰ ਸਮੁੰਦਰ ਵਿੱਚ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਵੀਅਤਨਾਮ ਨੇ ਇਲਜ਼ਾਮ ਲਾਇਆ ਸੀ ਕਿ ਇੱਕ ਚੀਨੀ ਜਹਾਜ਼ ਨੇ ਪੋਤ ਨੂੰ ਟੱਕਰ ਮਾਰੀ ਤੇ ਮੱਛੀ ਫੜਨ ਵਾਲਾ ਜਹਾਜ਼ ਡੁੱਬ ਗਿਆ।
ਇਸ ਦੇ ਨਾਲ ਹੀ ਪਿਛਲੇ ਹਫ਼ਤੇ, ਬਿਨਜੰਗ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਸਨੇ ਦੱਖਣੀ ਚੀਨ ਸਾਗਰ ਵਿੱਚ ਦੋ ਨਵੇਂ ਜ਼ਿਲ੍ਹੇ ਬਣਾਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕਈ ਵਿਵਾਦਪੂਰਨ ਦੀਪ ਤੇ ਟਾਪੂ ਸ਼ਾਮਲ ਹਨ। ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਪਾਣੀ ‘ਚ ਡੁੱਬਣ ਕਾਰਨ ਕੋਈ ਵੀ ਦੇਸ਼ ਉਨ੍ਹਾਂ ‘ਤੇ ਅਧਿਕਾਰ ਨਹੀਂ ਲੈ ਸਕਦਾ।