ਕੋਰੋਨਾ ਇਨਫੈਕਸ਼ਨ ਨਾਲ ਲੜਾਈ ਵਿਚ ਕਈ ਨੁਸਖੇ ਕਾਰਗਰ ਦੱਸੇ ਜਾਂਦੇ ਹਨ ਤੇ ਯੋਗ ਦਾ ਵੀ ਮਹੱਤਵ ਹੈ ਪਰ ਹੁਣ ਨਿੰਮ ਦੀ ਗੋਲ਼ੀ ਵੀ ਇਸ ਜਾਨਲੇਵਾ ਵਾਇਰਸ ’ਤੇ ਲਗਾਮ ਕੱਸ ਸਕਦੀ ਹੈ। ਈਐੱਸਆਈਸੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਕੋਰੋਨਾ ’ਤੇ ਨਿੰਮ ਦਾ ਅਸਰ ਜਾਣਨ ਲਈ ਹੋਇਆ ਕਲੀਨਿਕਲ ਟਰਾਇਲ ਸਫਲ ਰਿਹਾ ਹੈ। ਕਲੀਨਿਕਲ ਟਰਾਇਲ ਦੀ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਅਨੁਸਾਰ ਨਿੰਮ ਦੀ ਗੋਲ਼ੀ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਵਿਚ ਕਾਰਗਰ ਸਾਬਤ ਹੋ ਸਕਦੀ ਹੈ। ਇਹ ਟਰਾਇਲ ਈਐੱਸਆਈਸੀ ਮੈਡੀਕਲ ਕਾਲਜ ਤੇ ਹਸਤਾਲ ਨਾਲ ਮਿਲ ਕੇ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦ ਤੇ ਨਿਸਰਗਾ ਬਾਇਓਟੈੱਕ ਪ੍ਰਾਈਵੇਟ ਲਿਮ. ਨੇ ਬੀਤੇ ਸਾਲ ਅਗਸਤ ਮਹੀਨੇ ਸ਼ੁਰੂ ਕੀਤਾ ਸੀ। ਉਦੋਂ ਤੋਂ ਇਸ ’ਤੇ ਰਿਸਰਚ ਜਾਰੀ ਸੀ।
ਰਿਸਰਚ ਵਿਚ ਪਾਇਆ ਗਿਆ ਹੈ ਕਿ ਨਿੰਮ ਦੀ ਗੋਲ਼ੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨਾਲ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਇਹ ਗੋਲ਼ੀ ਕੋਰੋਨਾ ਇਨਫੈਕਸ਼ਨ ਦੇ ਖ਼ਤਰੇ ਨੂੰ 55 ਫ਼ੀਸਦੀ ਤਕ ਘੱਟ ਕਰਨ ਵਿਚ ਪ੍ਰਭਾਵਸ਼ਾਲੀ ਹੈ। ਇਸ ਤੋਂ ਇਲਾਵਾ ਜੇ ਸਿਹਤਮੰਦ ਵਿਅਕਤੀ ਲਗਾਤਾਰ 28 ਦਿਨ ਤਕ ਨਿੰਮ ਦੀਆਂ ਗੋਲ਼ੀਆਂ ਦਾ ਸੇਵਨ ਸਵੇਰੇ ਸ਼ਾਮ ਦੋ ਵਾਰ ਕਰਦਾ ਹੈ ਤਾਂ ਉਹ ਇਮਿਊਨਿਟੀ ਵਿਕਸਤ ਕਰ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੈਕਸੀਨ ਜਿੰਨੀ ਹੀ ਕਾਰਗਰ ਹੈ।