uks first sikh consultant dies: ਇੰਗਲੈਂਡ ਦੇ ਪਹਿਲੇ ਸਿੱਖ ਐਮਰਜੈਂਸੀ ਅਤੇ ਐਕਸੀਡੈਂਟ ਸਲਾਹਕਾਰ ਮਨਜੀਤ ਸਿੰਘ ਰਿਆਤ ਦੀ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਕਾਰਨ ਮੌਤ ਹੋ ਗਈ ਹੈ। ਮਨਜੀਤ ਸਿੰਘ ਰਿਆਤ ਦਾ ਇੰਗਲੈਂਡ ਦੇ ਡਰਬੀ ਵਿੱਚ ਬੁਹਤ ਮਾਣ ਸਨਮਾਨ ਕੀਤਾ ਜਾਂਦਾ ਸੀ। ਯੂਨੀਵਰਸਿਟੀ ਹੌਸਪਿਟਲ ਆਫ਼ ਡਰਬੀ ਐਂਡ ਬਰਟਨ (UNDB) ਨੇ ਕਿਹਾ ਕਿ ਮਨਜੀਤ ਯੂਕੇ ਦੇ ਪਹਿਲੇ ਸਿੱਖ ਐਕਸੀਡੈਂਟ ਤੇ ਐਮੇਰਜੇਂਸੀ ਸਲਾਹਕਾਰ ਸਨ। 52 ਸਾਲਾਂ ਦੇ ਮਨਜੀਤ ਸਿੰਘ ਰਿਆਤ ਨੇ ਰੋਇਲ ਡਰਬੀ ਦੇ ਹਸਪਤਾਲ ਵਿੱਚ ਆਪਣੇ ਆਖਰੀ ਸਾਹ ਲਏ ਹਨ। ਜਿੱਥੇ ਉਹ ਕੰਮ ਵੀ ਕਰਦੇ ਸੀ।
ਮਨਜੀਤ ਸਿੰਘ ਰਿਆਤ ਨੇ ਡਰਬੀਸ਼ਾਇਰ ਵਿੱਚ ਐਮੇਰਜੇਂਸੀ ਮੈਡੀਸਿਨ ਸੇਵਾਵਾਂ ਲਈ ਪਿੱਛਲੇ 20 ਸਾਲਾਂ ਵਿੱਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਨੂੰ ਬਹੁਤ ਲੋਕ ਜਾਣਦੇ ਸਨ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਸਨ। ਮਿਲੀ ਜਾਣਕਾਰੀ ਦੇ ਅਨੁਸਾਰ ਮਨਜੀਤ ਸਿੰਘ ਨੇ ਡਰਬੀ ਵਿੱਚ ਐਮੇਰਜੇਂਸੀ ਸੇਵਾਵਾਂ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਕਾਰਨ ਹੋਰਾਂ ਲਈ ਉਹ ਰੋਲ ਮਾਡਲ ਸਨ।