63.68 F
New York, US
September 8, 2024
PreetNama
ਸਿਹਤ/Health

ਕੋਰੋਨਾ ਕਾਰਨ ਲੰਬੇ ਸਮੇਂ ਤਕ ਖ਼ਰਾਬ ਰਹਿ ਸਕਦੇ ਹਨ ਫੇਫੜੇ, ਸੀਟੀ ਸਕੈਨ ’ਚ ਨਹੀਂ ਲੱਗਦਾ ਪਤਾ

ਵਿਗਿਆਨੀਆਂ ਨੇ ਪਤਾ ਲਗਾਇਆ ਹੈ ਕਿ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦੇ ਠੀਕ ਹੋਣ ਜਾਂ ਉਨ੍ਹਾਂ ਦੇ ਹਸਪਤਾਲ ਤੋਂ ਡਿਸਚਾਰਜ ਹੋਣ ਦੇ ਤਿੰਨ ਮਹੀਨਿਆਂ ਬਾਅਦ ਵੀ ਉਨ੍ਹਾਂ ਦੇ ਫੇਫੜੇ ਖ਼ਰਾਬ ਹੋ ਸਕਦੇ ਹਨ। ਕੁਝ ਮਰੀਜ਼ਾਂ ’ਚ ਹੋਰ ਜ਼ਿਆਦਾ ਲੰਬੇ ਸਮੇਂ ਤਕ ਵੀ ਫੇਫੜੇ ਖ਼ਰਾਬ ਰਹਿ ਸਕਦੇ ਹਨ। ਸਭ ਤੋਂ ਖ਼ਾਸ ਗੱਲ ਹੈ ਕਿ ਇਸਦਾ ਪਤਾ ਸਧਾਰਨ ਸੀਟੀ ਸਕੈਨ ਤੋਂ ਨਹੀਂ ਚੱਲਦਾ। ਉਥੇ ਹੀ ਮਰੀਜ਼ ਨੂੰ ਇਸਦੇ ਬਾਰੇ ਘੱਟ ਜਾਣਕਾਰੀ ਹੁੰਦੀ ਹੈ ਅਤੇ ਉਹ ਖ਼ੁਦ ਨੂੰ ਠੀਕ ਮਹਿਸੂਸ ਕਰਦਾ ਹੈ। ਉਸਨੂੰ ਲੱਗਦਾ ਹੈ ਕਿ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ ਅਤੇ ਉਸਦੇ ਫੇਫੜੇ ਸਹੀ ਤਰ੍ਹਾਂ ਨਾਲ ਕੰਮ ਕਰ ਰਹੇ ਹਨ। ਓਕਸਫੋਰਡ ਯੂਨੀਵਰਸਿਟੀ ’ਚ ਹੋਈ ਰਿਸਰਚ ਦੌਰਾਨ ਵਿਗਿਆਨੀਆਂ ਨੂੰ ਇਸਦਾ ਪਤਾ ਲੱਗਾ ਹੈ।

ਵਿਗਿਆਨੀਆਂ ਦੀ ਇਹ ਖੋਜ ਜਰਨਲ ਰੇਡਿਓਲਾਜੀ ’ਚ ਪਬਲਿਸ਼ ਵੀ ਹੋਈ ਹੈ। ਇਸ ’ਚ ਕਿਹਾ ਗਿਆ ਹੈ ਕਿ ਕੋਵਿਡ ਦੇ ਅਜਿਹੇ ਮਰੀਜ਼ ਜੋ ਹਸਪਤਾਲ ’ਚ ਭਰਤੀ ਨਹੀਂ ਵੀ ਹੋਏ ਹਨ, ਪਰ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੋ ਰਹੀ ਹੈ, ਉਨ੍ਹਾਂ ਨੂੰ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਸਕਦੀਆਂ ਹਨ। ਹਾਲਾਂਕਿ ਖੋਜਕਰਤਾਵਾਂ ਨੇ ਆਪਣੀ ਰਿਸਰਚ ’ਚ ਇਹ ਵੀ ਕਿਹਾ ਹੈ ਕਿ ਇਸਦੀ ਪੁਸ਼ਟੀ ਜਾਂ ਇਸਨੂੰ ਪੁਖ਼ਤਾ ਕਰਨ ਲਈ ਵਿਆਪਕ ਰਿਸਰਚ ਕਰਨ ਦੀ ਲੋੜ ਹੈ। ਉਨ੍ਹਾਂ ਨੂੰ ਖੋਜ ’ਚ ਕੋਰੋਨਾ ਮਰੀਜ਼ਾਂ ਦੇ ਹਾਈਪਰਪੋਲਰਾਈਜਡ ਜੀਨੋਨ ਐੱਮਆਰਆਈ (hyperpolarised xenon MRI (XeMRI) ਸਕੈਨ ਰਾਹੀਂ ਇਸਦਾ ਪਤਾ ਲੱਗਾ ਹੈ। ਖੋਜ ’ਚ ਕਿਹਾ ਗਿਆ ਹੈ ਕਿ ਇਸਦੀ ਜਾਣਕਾਰੀ ਦੂਸਰੇ ਟੈਸਟ ਰਾਹੀਂ ਸਾਹਮਣੇ ਨਹੀਂ ਆਉਂਦੀ ਹੈ।
ਯੂਨੀਵਰਸਿਟੀ ਆਫ ਸ਼ੇਫਿਲਡ ਦੇ ਪ੍ਰੋਫੈਸਰ ਜਿਮ ਵਾਈਲਡ ਦਾ ਕਹਿਣਾ ਹੈ ਕਿ ਇਸ ਖੋਜ ਨਾਲ ਜੋ ਸਿੱਟਾ ਨਿਕਲਦਾ ਹੈ ਉਹ ਬੇਹੱਦ ਦਿਲਚਸਪ ਹੈ। Xe MRI ਤਕਨੀਕ ਨਾਲ ਫੇਫੜਿਆਂ ਦੇ ਉਸੇ ਨਿਸ਼ਚਿਤ ਥਾਂ ਦੀ ਜਾਣਕਾਰੀ ਮਿਲੀ ਜਿਥੇ ਸਮੱਸਿਆ ਸੀ, ਜੋ ਪਹਿਲਾਂ ਕੀਤੇ ਗਏ ਸੀਟੀ ਸਕੈਨ ’ਚ ਪਤਾ ਨਹੀਂ ਚੱਲ ਸਕੀ ਸੀ।
ਇਸ ਸਮੱਸਿਆ ਦਾ ਹੱਲ ਖ਼ੂਨ ’ਚ ਆਕਸੀਜਨ ਦੀ ਸਪਲਾਈ ਨਿਸ਼ਚਿਤ ਕਰਕੇ ਕੀਤਾ ਜਾ ਸਕਦਾ ਹੈ। ਫਿਲਹਾਲ ਖੋਜਕਰਤਾ ਉਨ੍ਹਾਂ ਮਰੀਜ਼ਾਂ ’ਤੇ ਵੀ ਇਸਦੀ ਟੈਸਟਿੰਗ ਕਰ ਰਹੇ ਹਨ ਜੋ ਕੋਰੋਨਾ ਦੇ ਚੱਲਦਿਆਂ ਹਸਪਤਾਲ ’ਚ ਭਰਤੀ ਨਹੀਂ ਹੋਏ ਸਨ, ਪਰ ਲੰਬੇ ਸਮੇਂ ਤਕ ਕੋਵਿਡ ਕਲੀਨਿਕ ’ਚ ਮੌਜੂਦ ਰਹੇ ਸਨ। ਗਲੀਸਨ ਦਾ ਕਹਿਣਾ ਹੈ ਕਿ ਇਸ ’ਤੇ ਵਿਆਪਕ ਖੋਜ ਰਾਹੀਂ ਇਸ ਗੱਲ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਸਮੱਸਿਆ ਕਿੰਨੀ ਆਮ ਹੈ ਅਤੇ ਇਸਨੂੰ ਕਿੰਨੇ ਸਮੇਂ ’ਚ ਠੀਕ ਕੀਤਾ ਜਾ ਸਕਦਾ ਹੈ।

Related posts

Vitamin D Deficieny & Obesity : ਵਿਟਾਮਿਨ-ਡੀ ਦੀ ਘਾਟ ਵਧਾ ਸਕਦੀ ਹੈ ਮੋਟਾਪਾ, ਜਾਣੋ ਕੀ ਕਹਿੰਦੀ ਹੈ ਰਿਸਰਚ

On Punjab

ਕਾਂਟੈਕਟ ਲੈਂਜ਼ ਲਗਾਉਣੇ ਹਨ ਅੱਖਾਂ ਲਈ ਹਾਨੀਕਾਰਕ,ਜਾਣੋ ਵਜ੍ਹਾ

On Punjab

ਨਸ਼ੇ ਦੇ ਆਦੀ ਲੋਕ ਇਸ ਨੁਸਖ਼ੇ ਨਾਲ ਪਾ ਸਕਦੇ ਛੁਟਕਾਰਾ

On Punjab