38.23 F
New York, US
November 22, 2024
PreetNama
ਸਮਾਜ/Social

ਕੋਰੋਨਾ ਕਾਲ ‘ਚ ਇੰਡੀਗੋ ਏਅਰਲਾਈਨ ਦਾ ਆਪਣੇ ਯਾਤਰੀਆਂ ਲਈ ਵੱਡਾ ਐਲਾਨ

ਨਵੀਂ ਦਿੱਲੀ: ਭਾਰਤੀ ਏਅਰਲਾਈਨ ਕੰਪਨੀ ਇੰਡੀਗੋ ਨੇ ਯਾਤਰੀਆਂ ਨੂੰ ਪ੍ਰੀ-ਫਲਾਈਟ ਕੋਵਿਡ ਟੈਸਟ ਦੀ ਸੁਵਿਧਾ ਦੇਣ ਲਈ ਸਟੇਮਜ ਹੈਲਥਕੇਅਰ ਨਾਲ ਪਾਰਟਨਰਸ਼ਿਪ ਕੀਤੀ ਹੈ। ਇੰਡੀਗੋ ਨੇ ਸੋਮਵਾਰ ਪ੍ਰੈਸ ਬਿਆਨ ‘ਚ ਕਿਹਾ ਕਿ ਉਸਨੇ ਭਾਰਤ ਸਮੇਤ ਕੁਝ ਹੋਰ ਦੇਸ਼ਾਂ ‘ਚ ਯਾਤਰੀਆਂ ਨੂੰ ਪ੍ਰੀ-ਫਲਾਈਟ ਟੈਸਟ ਆਫਰ ਕਰਨ ਲਈ ਇਹ ਪਾਰਟਨਰਸ਼ਿਰ ਕੀਤੀ ਹੈ।

ਇੰਡੀਗੋ ਨੇ ਕਿਹਾ, ‘ਕਸਟਮਰ ਭਾਰਤ ‘ਚ ਘਰ ਹੀ ਟੈਸਟ ਕਰਾਉਣ ਜਾਂ ਫਿਰ 200 ਤੋਂ ਜ਼ਿਆਦਾ ਸੈਂਟਰਾਂ ਦੀ ਲੈਬ ‘ਚ ਜਾਕੇ ਟੈਸਟ ਕਰਾਉਣ ਦੀ ਆਪਸ਼ਨ ਚੁਣ ਸਕਦੇ ਹਨ। ਭਾਰਤ ਤੋਂ ਇਲਾਵਾ ਯੂਏਈ, ਓਮਾਨ, ਕਤਰ, ਕੁਵੈਤ ਅਤੇ ਸਾਊਦੀ ਅਰਬ ਜਿਹੇ ਦੇਸ਼ਾਂ ‘ਚ ਵੀ ਟੈਸਟਿੰਗ ਉਪਲਬਧ ਹੈ।’ ਕੰਪਨੀ ਦੇ ਮੁਤਾਬਕ ਟੈਸਟ ਬੁੱਕ ਕਰਨ ਲਈ ਯਾਤਰੀ ਆਪਣੀ ਟ੍ਰੈਵਲ ਡੇਟ ਦੇ ਆਧਾਰ ‘ਤੇ ਇੰਡੀਗੋ ਦੀ ਵੈਬਸਾਈਟ ‘ਤੇ ਆਨਲਾਈਨ ਅਪਾਇਟਮੈਂਟ ਲੈ ਸਕਦੇ ਹਨ।ਕਈ ਦੇਸ਼ਾਂ ‘ਚ ਜ਼ਰੂਰੀ ਹੈ ਪ੍ਰੀ-ਫਲਾਈਟ ਟੈਸਟ

ਇੰਡੀਗੋ ਦੇ ਚੀਫ ਸਟ੍ਰੈਟਜੀ ਅਤੇ ਰੈਵੇਨਿਊ ਅਫਸਰ ਸੰਜੇ ਕੁਮਾਰ ਨੇ ਕਿਹਾ, ‘ਕਈ ਦੇਸ਼ਾਂ ਤੇ ਸੂਬਿਆਂ ਦੇ ਯਾਤਰੀਆਂ ਨੂੰ ਉਡਾਣ ਤੋਂ ਪਹਿਲਾਂ ਨਿਰਧਾਰਤ ਸਮਾਂ ਸੀਮਾਂ ‘ਚ ਕੋਵਿਡ 19ਆਰਟੀ-ਪੀਸੀਆਰ ਟੈਸਟ ਦੀ ਲੋੜ ਹੁੰਦੀ ਹੈ।’ ਪ੍ਰੈਸ ਬਿਆਨ ‘ਚ ਕਿਹਾ ਗਿਆ ਸਟੇਮਜ ਹੈਲਥਕੇਅਰ ਭਾਰਤ ‘ਚ ਕੋਵਿਡ 19 ਆਰਟੀ-ਪੀਸੀਆਰ ਟੈਸਟ ਲਈ ਆਈਸੀਐਮਆਰ ਅਪ੍ਰੂਵਡ ਲੈਬ ਦਾ ਸਭ ਤੋਂ ਵੱਡਾ ਐਗਰੀਗੇਟਰ ਹੈ।

Related posts

ਮੁਹੰਮਦ ਯੂਨਸ ਨੇ ਅੰਤਰਿਮ ਸਰਕਾਰ ਦੀ ਕਮਾਨ ਸੰਭਾਲੀ

On Punjab

ਦੇਖ ਲਓ ਸਰਕਾਰੀ ਹਸਪਤਾਲਾਂ ਦਾ ਹਾਲ, ਗਰਭਵਤੀ ਦੀ ਕਰਦੇ ਰਹੇ 9 ਮਹੀਨੇ ਦੇਖਭਾਲ, ਡਿਲੀਵਰੀ ਸਮੇਂ ਕਹਿੰਦੇ ਪੇਟ ‘ਚ ਹੈ ਨੀਂ ਬੱਚਾ

On Punjab

ਮਨੀਪੁਰ: ਦੇ ਜਿਰੀਬਾਮ ਵਿਚ ਹਿੰਸਾ ਦੌਰਾਨ 5 ਦੀ ਮੌਤ

On Punjab