ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਭਾਰਤ ’ਚ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਹੀ ਹੈ। ਜ਼ਿਆਦਾਤਰ ਲੋਕਾਂ ਦੀ ਜਾਨ ਫੇਫੜਿਆਂ ’ਚ ਵਾਇਰਸ ਫੈਲਣ ਕਾਰਨ ਹੋ ਰਹੀ ਹੈ। ਕੋਰੋਨਾ ਦਾ ਸਿੱਧਾ ਅਸਰ ਫੇਫੜਿਆਂ ’ਤੇ ਹੁੰਦਾ ਹੈ, ਜਿਸ ਨਾਲ ਮਰੀਜ਼ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੁੰਦੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਕੋਰੋਨਾ ਦਾ ਨਵਾਂ ਮਿਊਟੈਂਟ ਕਾਫੀ ਭਿਆਨਕ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚ 5 ਤੋਂ 6 ਦਿਨਾਂ ਤੋਂ ਬਾਅਦ ਫੇਫੜਿਆਂ ’ਚ ਇਹ ਇੰਫੈਕਸ਼ਨ ਦਿਸਣੀ ਸ਼ੁਰੂ ਹੋ ਜਾਂਦੀ ਹੈ।
ਜਾਣਕਾਰੀ ਅਨੁਸਾਰ ਸਾਰਿਆਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਫੇਫੜੇ ਕਿੰਨੇ ਸੁਰੱਖਿਅਤ ਤੇ ਮਜ਼ਬੂਤ ਹਨ। ਆਮ ਤੌਰ ’ਤੇ ਫੇਫੜਿਆਂ ਦੀ ਸਥਿਤੀ ਜਾਣਨ ਲਈ ਐਕਸ-ਰੇਅ ਕਰਵਾਉਣਾ ਹੁੰਦਾ ਹੈ। ਪਰ ਅੱਜ ਤੁਸੀਂ ਜਾਣੋਗੇ ਕਿ ਕਿਵੇਂ ਅਸੀਂ ਘਰ ਬੈਠੇ ਹੀ ਆਪਣੇ ਫੇਫੜਿਆਂ ਦਾ ਟੈਸਟ ਕਰ ਸਕਦੇ ਹਾਂ।
ਦੇਸ਼ ਦੇ ਟਾਪ ਹਸਪਤਾਲਾਂ ’ਚੋਂ ਇਕ ਜਾਅਡਸ ਹਸਪਤਾਲ ਨੇ ਹਾਲ ਹੀ ’ਚ ਇਕ ਟੈਸਟਿੰਗ ਵੀਡੀਓ ਸ਼ੇਅਰ ਕੀਤੀ ਹੈ। ਐਨੀਮੇਟਿਡ ਵੀਡੀਓ ਰਾਹੀਂ ਹਸਪਤਾਲ ’ਚ ਫੇਫੜਿਆਂ ਨੂੰ ਟੈਸਟ ਕਰਨ ਦਾ ਆਸਾਨ ਤਰੀਕਾ ਦੱਸਿਆ ਹੈ।
ਆਓ ਜਾਣਦੇ ਹਾਂ ਕਿਵੇਂ ਕਰੀਏ ਫੇਫੜਿਆਂ ਦਾ ਟੈਸਟ
ਜਾਯਡਸ ਹਸਪਤਾਲ ਦੁਆਰਾ ਸ਼ੇਅਰ ਕੀਤੀ ਵੀਡੀਓ ’ਚ 0 ਤੋਂ 10 ਤਕ ਨੰਬਰ ਦਿੱਤੇ ਹਨ। ਜਿਸ ’ਚ 2 ਨੰਬਰ ਨੂੰ ਨਾਰਮਲ ਲੰਗਸ ਕਿਹਾ ਗਿਆ ਹੈ। 5 ਨੰਬਰ ਨੂੰ ਸਟਰਾਂਗ ਲੰਗਸ ਕਿਹਾ ਗਿਆ ਹੈ। ਉਥੇ ਹੀ 10 ਨੰਬਰ ਨੂੰ ਸੁਪਰ ਲੰਗਸ ਕਿਹਾ ਗਿਆ ਹੈ।
