PreetNama
ਫਿਲਮ-ਸੰਸਾਰ/Filmy

ਕੋਰੋਨਾ ਕਾਲ ‘ਚ ਕੇਜਰੀਵਾਲ ਦੀ ਖਾਂਸੀ ਦਾ ਮਜ਼ਾਕ ਉਡਾ ਕੇ ਕਸੂਤੇ ਫਸੇ ਸ਼ਤਰੂਘਨ ਸਿਨਹਾ, ਟਵਿੱਟਰ ‘ਤੇ ਯੂਜ਼ਰਜ਼ ਨੇ ਕੀਤਾ ਟ੍ਰੋਲ

ਦੇਸ਼ ਵਿਚ ਕੋਰੋਨਾ ਵਾਇਰਸ ਦੌਰਾਨ ਬਿਹਾਰੀ ਬਾਬੂ ਸ਼ਤਰੂਘਨ ਸਿਨਹਾ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਜ਼ਾਕ ਉਡਾਇਆ ਹੈ। ਕੋਰੋਨਾ ਵਾਇਰਸ ਦੇ ਲੱਛਣਾਂ ਵਿਚ ਸ਼ਾਮਲ ਠੰਡ-ਖੰਘ ਦੀ ਚਰਚਾ ਕਰਦੇ ਹੋਏ ਸ਼ਤਰੂਘਨ ਸਿਨਹਾ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਕੋਰੋਨਾ ਕਾਲ ਵਿਚ ਕੇਜਰੀਵਾਲ ਖੰਘ ਨਹੀਂ ਰਹੇ ਹਨ। ਹਲਕੇ ਅੰਦਾਜ਼ ‘ਚ ਮਜ਼ਾ ਲੈਣ ਲਈ ਕੀਤੇ ਗਏ ਇਸ ਟਵੀਟ ਨੂੰ ਲੈ ਕੇ ਯੂਜ਼ਰਜ਼ ਨੇ ਸ਼ਤਰੂਘਨ ਸਿਨਹਾ ਨੂੰ ਟ੍ਰੋਲ ਕਰ ਦਿੱਤਾ। ਹਾਲਾਂਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਆਬਜ਼ਰਵੇਸ਼ਨ ਨੂੰ ਸਹੀ ਵੀ ਦੱਸਿਆ।

ਕੇਜਰੀਵਾਲ ਨੂੰ ਲੈ ਕੇ ਸ਼ਤਰੂਘਨ ਸਿਨਹਾ ਨੇ ਕੀਤਾ ਇਹ ਟਵੀਟ

 

ਆਪਣੇ ਟਵੀਟ ਵਿਚ ਸ਼ਤਰੂਘਨ ਸਿਨਹਾ ਨੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੋਸਤ ਦੱਸਦੇ ਹੋਏ ਤੇ ਉਨ੍ਹਾਂ ਦਾ ਆਦਰ ਕਰਦੇ ਹੋਏ ਲਿਖਿਆ, ‘ਜਦੋਂ ਤੋਂ ਕੋਰੋਨਾ ਆਇਆ ਹੈ, ਕੇਜਰੀਵਾਲ ਝੂਠੇ ਮੂੰਹ ਵੀ ਨਹੀਂ ਖੰਘ ਰਹੇ। ਸ਼ਤਰੂਘਨ ਨੇ ਇਸ ਟਵੀਟ ਨੂੰ ਕੇਵਲ ਮਜ਼ਾਕ ਦੱਸਿਆ ਹੈ।

With all due respect to our friend, mass leader, CM Delhi @ArvindKejriwal….this is to be taken with a big dose of humour only.

ਯੂਜ਼ਰਜ਼ ਨੇ ਕੀਤਾ ਟ੍ਰੋਲ- ਇਹ ਮਜ਼ਾਕ ਦਾ ਸਮਾਂ ਨਹੀਂ ਹੈ

 

ਸ਼ਤਰੂਘਨ ਸਿਨਹਾ ਭਾਵੇਂ ਇਸ ਟਵੀਟ ਨੂੰ ਮਜ਼ਾਕ ਕਹਿਣ,ਪਰ ਬਹੁਤ ਸਾਰੇ ਯੂਜ਼ਰਜ਼ ਨੇ ਇਸ ਨੂੰ ਪਸੰਦ ਨਹੀਂ ਕੀਤਾ। ਟਵਿੱਟਰ ਹੈਂਡਲ @RimpySangrur ਤੋਂ ਲਿਖਿਆ ਗਿਆ ਕਿ ਇਹ ਮਜ਼ਾਕ ਦਾ ਸਮਾਂ ਨਹੀਂ ਹੈ। ਟਵਿੱਟਰ ਹੈਂਡਲ @Kamales67514692 ਤੋਂ,ਕਮਲੇਸ਼ ਪਾਂਡੇ ਲਿਖਦੇ ਹਨ ਕਿ ਇਹ ਟਵੀਟ ਤੁਹਾਡੇ ਪੱਧਰ ਤੋਂ ਬਹੁਤ ਹੇਠਾਂ ਹੈ। ਦਿਲਸ਼ਾਦ ਟਵਿੱਟਰ ਹੈਂਡਲ @dilshad_06 ਤੋਂ ਥੰਮਸ ਡਾਊਨ ਕਰਦੇ ਹੋਏ ਲਿਖਦੇ ਹਨ ਕਿ ਇਹ ਮਜ਼ਾਕ ਪਸੰਦ ਨਹੀਂ ਆਇਆ। ਵੀਰੇਨ ਜੋਸ਼ੀ ਨੇ ਟਵਿੱਟਰ ਹੈਂਡਲ @VVirenjoshi5 ਤੋਂ ਲਿਖਿਆ ਹੈ ਕਿ ਸ਼ਤਰੂਘਨ ਸਿਨਹਾ ਕਿੰਨੀ ਵੀ ਚਾਪਲੂਸੀ ਕਰ ਲੈਣ ਕੇਜਰੀਵਾਲ ਉਨ੍ਹਾਂ ਤੋਂ ਸਮਝਦਾਰ ਹਨ। ਸ਼ਾਂਤਨੂ ਨੇ ਟਵਿੱਟਰ ਹੈਂਡਲ @shntnsthe ਨੂੰ ਪੁੱਛਿਆ ਕੀ ਤੁਸੀਂ ਕੇਜਰੀਵਾਲ ਨੂੰ ਬਿਮਾਰ ਵੇਖਣਾ ਚਾਹੁੰਦੇ ਹੋ?

Related posts

ਪਲਾਸਟਿਕ ਸਰਜਰੀ ਦੌਰਾਨ ਹੋਈ ਸਾਊਥ ਦੀ ਇਸ ਅਦਾਕਾਰਾ ਦੀ ਮੌਤ, 21 ਸਾਲ ਦੀ ਉਮਰ ‘ਚ ਭਾਰ ਘਟਾਉਣ ਕਾਰਨ ਗਵਾ ਦਿੱਤੀ ਜਾਨ

On Punjab

KBC 13 : ਅਮਿਤਾਭ ਬਚਨ ਦੇ ਸਾਹਮਣੇ ਹੌਟਸੀਟ ‘ਤੇ ਸਭ ਤੋਂ ਪਹਿਲਾਂ ਬੈਠਣਗੇ ਇਹ ਕੰਟੈਸਟੈਂਟ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੈ ਕਨੈਕਸ਼ਨ

On Punjab

ਆਸਟ੍ਰੇਲੀਆ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਣਗੀਆਂ ਤਿੰਨ ਬਾਲੀਵੁੱਡ ਫ਼ਿਲਮਾਂ

On Punjab