ਕੋਵਿਡ-19 ਮਹਾਮਾਰੀ ਦੌਰਾਨ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਸਾਲ ਇਨਫੈਕਸ਼ਨ ਫੈਲਣ ਦਾ ਖ਼ਤਰਾ ਜ਼ਿਆਦਾ ਹੈ। ਇਸ ਸਮੇਂ ਇਲਾਜ ‘ਚ ਵੀ ਕਈ ਪਰੇਸ਼ਾਨੀਆਂ ਆਉਣਗੀਆਂ ਕਿਉਂਕਿ ਕੋਰੋਨਾ ਦੇ ਵੀ ਕੁਝ ਲੱਛਣ ਇਨ੍ਹਾਂ ਬਿਮਾਰੀਆਂ ਵਾਂਗ ਹੀ ਹਨ। ਹਸਪਤਾਲ ‘ਚ ਇਨ੍ਹਾਂ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਵੇਗਾ। ਇਸ ਲਈ ਆਪਣੀ ਸਿਹਤ ਨੂੰ ਲੈ ਕੇ ਵਿਸ਼ੇਸ਼ ਸਾਵਧਾਨੀ ਵਰਤਣੀ ਪਵੇਗੀ।
ਕੀ ਹਨ ਲਾਗ ਦੇ ਰੋਗ
ਛੂਤ ਦੇ ਰੋਗ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਬੈਕਟੀਰੀਆ, ਵਾਇਰਸ, ਪਰਜੀਵੀ ਆਦਿ ਸੂਖ਼ਮ ਜੀਵਾਂ ਜਾਂ ਰੋਗਾਣੂਆਂ ਨਾਲ ਫੈਲਦੇ ਹਨ। ਦੂਸ਼ਿਤ ਪਾਣੀ ਤੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਕਰਨ, ਕੀੜੇ-ਮਕੌੜਿਆਂ ਦੇ ਕੱਟਣ, ਲਾਗ ਪ੍ਰਭਾਵਿਤ ਚੀਜ਼ਾਂ ਨੂੰ ਹੱਥ ਲਾਉਣ ਜਾਂ ਇਨਫੈਕਟਿਡ ਹਵਾ ‘ਚ ਸਾਹ ਲੈਣ ਨਾਲ ਇਸ ਦਾ ਫੈਲਾਅ ਹੋ ਸਕਦਾ ਹੈ। ਇਨ੍ਹਾਂ ਮਾਧਿਅਮਾਂ ਜ਼ਰੀਏ ਰੋਗ ਉਤਪੰਨ ਕਰਨ ਵਾਲੇ ਰੋਗਾਣੂ ਸਿਹਤਮੰਦ ਵਿਅਕਤੀ ਦੇ ਸਰੀਰ ‘ਚ ਦਾਖ਼ਲ ਹੋ ਕੇ ਉਸ ਨੂੰ ਬਿਮਾਰ ਕਰ ਦਿੰਦੇ ਹਨ। ਇਨਫੈਕਸ਼ਨ ਦਾ ਪਸਾਰ ਕਈ ਤਰੀਕਿਆਂ ਨਾਲ ਹੁੰਦਾ ਹੈ।
ਕੋਵਿਡ-19 ਮਹਾਮਾਰੀ ਦੌਰਾਨ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਸਾਲ ਇਨਫੈਕਸ਼ਨ ਫੈਲਣ ਦਾ ਖ਼ਤਰਾ ਜ਼ਿਆਦਾ ਹੈ। ਇਸ ਸਮੇਂ ਇਲਾਜ ‘ਚ ਵੀ ਕਈ ਪਰੇਸ਼ਾਨੀਆਂ ਆਉਣਗੀਆਂ ਕਿਉਂਕਿ ਕੋਰੋਨਾ ਦੇ ਵੀ ਕੁਝ ਲੱਛਣ ਇਨ੍ਹਾਂ ਬਿਮਾਰੀਆਂ ਵਾਂਗ ਹੀ ਹਨ।
ਕੋਵਿਡ-19 ਮਹਾਮਾਰੀ ਦੌਰਾਨ ਸ਼ੰਕਾ ਜਤਾਈ ਜਾ ਰਹੀ ਹੈ ਕਿ ਇਸ ਸਾਲ ਇਨਫੈਕਸ਼ਨ ਫੈਲਣ ਦਾ ਖ਼ਤਰਾ ਜ਼ਿਆਦਾ ਹੈ। ਇਸ ਸਮੇਂ ਇਲਾਜ ‘ਚ ਵੀ ਕਈ ਪਰੇਸ਼ਾਨੀਆਂ ਆਉਣਗੀਆਂ ਕਿਉਂਕਿ ਕੋਰੋਨਾ ਦੇ ਵੀ ਕੁਝ ਲੱਛਣ ਇਨ੍ਹਾਂ ਬਿਮਾਰੀਆਂ ਵਾਂਗ ਹੀ ਹਨ। ਹਸਪਤਾਲ ‘ਚ ਇਨ੍ਹਾਂ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਵੇਗਾ। ਇਸ ਲਈ ਆਪਣੀ ਸਿਹਤ ਨੂੰ ਲੈ ਕੇ ਵਿਸ਼ੇਸ਼ ਸਾਵਧਾਨੀ ਵਰਤਣੀ ਪਵੇਗੀ।
ਕੀ ਹਨ ਲਾਗ ਦੇ ਰੋਗ
ਛੂਤ ਦੇ ਰੋਗ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਬੈਕਟੀਰੀਆ, ਵਾਇਰਸ, ਪਰਜੀਵੀ ਆਦਿ ਸੂਖ਼ਮ ਜੀਵਾਂ ਜਾਂ ਰੋਗਾਣੂਆਂ ਨਾਲ ਫੈਲਦੇ ਹਨ। ਦੂਸ਼ਿਤ ਪਾਣੀ ਤੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਕਰਨ, ਕੀੜੇ-ਮਕੌੜਿਆਂ ਦੇ ਕੱਟਣ, ਲਾਗ ਪ੍ਰਭਾਵਿਤ ਚੀਜ਼ਾਂ ਨੂੰ ਹੱਥ ਲਾਉਣ ਜਾਂ ਇਨਫੈਕਟਿਡ ਹਵਾ ‘ਚ ਸਾਹ ਲੈਣ ਨਾਲ ਇਸ ਦਾ ਫੈਲਾਅ ਹੋ ਸਕਦਾ ਹੈ। ਇਨ੍ਹਾਂ ਮਾਧਿਅਮਾਂ ਜ਼ਰੀਏ ਰੋਗ ਉਤਪੰਨ ਕਰਨ ਵਾਲੇ ਰੋਗਾਣੂ ਸਿਹਤਮੰਦ ਵਿਅਕਤੀ ਦੇ ਸਰੀਰ ‘ਚ ਦਾਖ਼ਲ ਹੋ ਕੇ ਉਸ ਨੂੰ ਬਿਮਾਰ ਕਰ ਦਿੰਦੇ ਹਨ। ਇਨਫੈਕਸ਼ਨ ਦਾ ਪਸਾਰ ਕਈ ਤਰੀਕਿਆਂ ਨਾਲ ਹੁੰਦਾ ਹੈ।
ਬਜ਼ੁਰਗ ਕੋਰੋਨਾ ਪੀੜਤਾਂ ‘ਚ ਦਿਲ ਦੇ ਦੌਰੇ ਦਾ ਖ਼ਤਰਾ
ਲੱਛਣਾਂ ਦੀ ਪਛਾਣ
ਸਰਦੀ, ਜ਼ੁਕਾਮ, ਖੰਘ, ਥਕਾਵਟ, ਬੁਖ਼ਾਰ ਇਸ ਦੇ ਆਮ ਲੱਛਣ ਹਨ। ਕੋਰੋਨਾ ਤੇ ਲਾਗ ਰੋਗਾਂ ਦੇ ਸ਼ੁਰੂਆਤੀ ਲੱਛਣ ਲਗਪਗ ਇੱਕੋ ਜਿਹੇ ਹੀ ਹਨ। ਅਜਿਹੇ ‘ਚ ਸਰੀਰ ‘ਚ ਹੋ ਰਹੀਆਂ ਤਬਦੀਲੀਆਂ ਤੇ ਲੱਛਣਾਂ ਨੂੰ ਲੈ ਕੇ ਸਾਵਧਾਨ ਰਹੋ ਤੇ ਸਮਾਂ ਰਹਿੰਦਿਆਂ ਰੋਗ ਦਾ ਉਚਿਤ ਇਲਾਜ ਕਰਵਾਓ।ਇੰਜ ਫੈਲਦਾ ਹੈ ਵਾਇਰਸ
ਮਨੁੱਖ ਤੋਂ ਮਨੁੱਖ ‘ਚ
ਜਦੋਂ ਵਾਇਰਸ ਸਿੱਧਾ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ‘ਚ ਰੋਗਾਣੂਆਂ ਜ਼ਰੀਏ ਫੈਲਦਾ ਹੈ ਤਾਂ ਇਸ ਨੂੰ ਮਨੁੱਖ ਤੋਂ ਮਨੁੱਖ ‘ਚ ਜਾਂ ਛੂਤ ਦੀ ਬਿਮਾਰੀ ਕਿਹਾ ਜਾਂਦਾ ਹੈ। ਇਸ ਦੇ ਫੈਲਣ ਦਾ ਜ਼ਰੀਆ ਇਨਫੈਕਟਿਡ ਹਵਾ ‘ਚ ਸਾਹ ਲੈਣਾ, ਇਨਫੈਕਟਿਡ ਵਿਅਕਤੀ ਦੇ ਖੰਘਣ-ਛਿੱਕਣ, ਲਾਰ ਜਾਂ ਥੁੱਕ ਦੇ ਸੰਪਰਕ ‘ਚ ਆਉਣਾ ਹੋ ਸਕਦਾ ਹੈ। ਇਨਫਲੂਏਂਜਾ, ਟੀਬੀ, ਏਡਜ਼, ਨਿਮੋਨੀਆ, ਜ਼ੁਕਾਮ, ਫਲੂ, ਵਾਇਰਲ ਬੁਖ਼ਾਰ, ਖਸਰਾ ਆਦਿ ਮਨੁੱਖ ਤੋਂ ਮਨੁੱਖ ‘ਚ ਫੈਲਣ ਵਾਲੇ ਵਾਇਰਸ ਰੋਗ ਹਨ।
ਬਚਾਅ
– ਹੱਥਾਂ ਨੂੰ ਸਾਫ਼ ਰੱਖੋ ਜਾਂ ਸੈਨੇਟਾਈਜ਼ ਕਰਦੇ ਰਹੋ।
-ਬਿਮਾਰ ਲੋਕਾਂ ਦੇ ਸੰਪਰਕ ‘ਚ ਆਉਣ ਤੋਂ ਬਚੋ।
– ਕੰਘਾ, ਤੌਲੀਆ ਆਦਿ ਨਿੱਜੀ ਚੀਜ਼ਾਂ ਸ਼ੇਅਰ ਨਾ ਕਰੋ।
ਪਸ਼ੂਆਂ ਤੋਂ ਮਨੁੱਖ ‘ਚ
ਇਹ ਬਿਮਾਰੀਆਂ ਇਨਫੈਕਟਿਡ ਪਸ਼ੂਆਂ ਦੇ ਸਿੱਧਾ ਸੰਪਰਕ ‘ਚ ਆਉਣ ਜਾਂ ਉਨ੍ਹਾਂ ਦੇ ਮਲ, ਲਾਰ ਆਦਿ ‘ਚ ਆਉਣ ਨਾਲ ਫੈਲ ਸਕਦੀਆਂ ਹਨ।
ਇਨ੍ਹਾਂ ਪਸ਼ੂਆਂ ਦੇ ਵੱਢਣ ਜਾਂ ਝਰੀਟ ਮਾਰਨ ਨਾਲ ਜ਼ੂਨੋਟਿਕ ਡਿਸੀਜਿਜ਼ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਨ੍ਹਾਂ ਬਿਮਾਰੀਆਂ ‘ਚ ਰੇਬਿਜ਼ ਤੇ ਕੈਟ ਸਕ੍ਰੈਚ, ਪਲੇਗ ਆਦਿ ਸਭ ਤੋਂ ਪ੍ਰਮੁੱਖ ਹਨ।
ਬਚਾਅ
– ਪਸ਼ੂਆਂ ਨੂੰ ਛੂਹਣ ਤੋਂ ਬਾਅਦ ਹੱਥਾਂ ਨੂੰ ਧੋਵੋ।
– ਉਨ੍ਹਾਂ ਨੂੰ ਆਪਣੇ ਬਿਸਤਰ ‘ਤੇ ਨਾ ਸੌਣ ਦਿਉ, ਨਾ ਹੀ ਆਪਣੇ ਹੱਥ ਨਾਲ ਖਾਣਾ ਖਿਲਾਓ।
– ਉਨ੍ਹਾਂ ਦੇ ਸੌਣ ਦਾ ਪ੍ਰਬੰਧ ਵੱਖਰਾ ਕਰੋ।
– ਪਾਲਤੂ ਪਸ਼ੂਆਂ ਨੂੰ ਸਾਫ਼-ਸੁਥਰਾ ਰੱਖੋ, ਜਿਸ ਨਾਲ ਵਾਇਰਸ ਦਾ ਖ਼ਤਰਾ ਘੱਟ ਹੋਵੇਗਾ।
– ਆਸ-ਪਾਸ ਦੇ ਅਵਾਰਾ ਪਸ਼ੂਆਂ ਕੋਲੋਂ ਬੱਚਿਆਂ ਨੂੰ ਦੂਰ ਰੱਖੋ।
– ਪਸ਼ੂਆਂ ਦੇ ਕੱਟਣ ‘ਤੇ ਤੁਰੰਤ ਡਾਕਟਰ ਨੂੰ ਦਿਖਾਓ।
ਕੀੜੇ-ਮਕੌੜਿਆਂ ਦੇ ਕੱਟਣ ਨਾਲ
ਜਿਹੜਾ ਵਾਇਰਸ ਰੋਗਾਣੂਆਂ ਨੂੰ ਮਨੁੱਖ ਤੋਂ ਮਨੁੱਖ ਜਾਂ ਪਸ਼ੂਆਂ ਤੋਂ ਮਨੁੱਖ ‘ਚ ਫੈਲਦਾ ਹੈ। ਇਹ ਬਿਮਾਰੀ ਪੈਦਾ ਕਰਨ ਵਾਲੇ ਰੋਗਾਣੂਆਂ ਨੂੰ ਖ਼ੂਨ ਨਾਲ ਚੂਸ ਲੈਂਦੇ ਹਨ ਤੇ ਫਿਰ ਇਸ ਨੂੰ ਆਪਣੇ ਡੰਗ ਨਾਲ ਸਿਹਤਮੰਦ ਵਿਅਕਤੀ ਤਕ ਫੈਲਾਉਂਦੇ ਹਨ। ਮਲੇਰੀਆ, ਡੇਂਗੂ ਤੇ ਚਿਕਨਗੁਨੀਆ ਇਨ੍ਹਾਂ ਰੋਗਾਂ ‘ਚ ਪ੍ਰਮੁੱਖ ਹਨ। ਦੁਨੀਆ ‘ਚ ਹੋਣ ਵਾਲੀਆਂ ਕੁੱਲ ਵਾਇਰਸ ਬਿਮਾਰੀਆਂ ‘ਚੋਂ 17 ਫ਼ੀਸਦੀ ਇਨ੍ਹਾਂ ਕੀੜੇ-ਮਕੌੜਿਆਂ ਤੋਂ ਹੀ ਰੋਗ ਲੱਗਦੇ ਹਨ।
ਬਚਾਅ
– ਅਜਿਹੇ ਕੱਪੜੇ ਪਹਿਨੋ, ਜਿਸ ਨਾਲ ਪੂਰਾ ਸਰੀਰ ਢਕਿਆ ਰਹੇ।
– ਮੱਛਰਦਾਨੀ ਲਾ ਕੇ ਸੌਵੋਂ।
– ਆਪਣੇ ਆਸੇ-ਪਾਸੇ ਪਾਣੀ ਨਾ ਖੜ੍ਹਾ ਹੋਣ ਦਿਉ।
– ਘਰ ਦੇ ਬਾਥਰੂਮ ਨੂੰ ਸਾਫ਼-ਸੁਥਰਾ ਰੱਖੋ।
ਖ਼ੁਰਾਕ ਤੇ ਪਾਣੀ ਤੋਂ ਹੋਣ ਵਾਲੇ ਰੋਗ
ਦੂਸ਼ਿਤ ਪਾਣੀ ਤੇ ਖ਼ੁਰਾਕੀ ਪਦਾਰਥਾਂ ਦਾ ਸੇਵਨ ਕਰਨ ਨਾਲ ਖ਼ੁਰਾਕੀ ਤੇ ਪਾਣੀ ਤੋਂ ਹੋਣ ਵਾਲੇ ਰੋਗ ਲੱਗ ਜਾਂਦੇ ਹਨ, ਜਿਵੇਂ ਟਾਈਫਾਈਡ, ਪੀਲੀਆ, ਹੈਜ਼ਾ, ਡਾਇਰੀਆ, ਹੈਪੇਟਾਈਟਸ-ਏ, ਆਂਤੜੀਆਂ ਦਾ ਰੋਗ ਆਦਿ। ਡਬਲਿਊਐੱਚਓ ਅਨੁਸਾਰ ਭਾਰਤ ‘ਚ ਹਰ ਸਾਲ 34 ਲੱਖ ਲੋਕ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਹੁੰਦੇ ਹਨ, ਜਿਨ੍ਹਾਂ ‘ਚ ਸਭ ਤੋਂ ਜ਼ਿਆਦਾ ਗਿਣਤੀ ਬੱਚਿਆਂ ਦੀ ਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ।
ਬਚਾਅ
-ਪਾਣੀ ਉਬਾਲ ਕੇ ਪੀਓ।
– ਘਰ ‘ਚ ਬਣਿਆ ਤਾਜ਼ਾ ਭੋਜਨ ਖਾਓ।
– ਕੋਸੇ ਪਾਣੀ ਨਾਲ ਨਹਾਓ ਤੇ ਸਾਫ਼ ਕੱਪੜੇ ਪਹਿਨੋ।
– ਅਧ-ਪੱਕਿਆ ਮਾਸ ਤੇ ਆਂਡੇ ਨਾ ਖਾਓ।