35.06 F
New York, US
December 12, 2024
PreetNama
ਫਿਲਮ-ਸੰਸਾਰ/Filmy

ਕੋਰੋਨਾ ਕਾਲ ’ਚ ਸਲਮਾਨ ਖ਼ਾਨ ਫਿਰ ਬਣੇ ਇੰਡਸਟਰੀ ਦੇ ਮਜ਼ਦੂਰਾਂ ਲਈ ਮਸੀਹਾ, 25 ਹਜ਼ਾਰ ਵਰਕਰਾਂ ਨੂੰ ਦੇਣਗੇ ਇੰਨੇ ਪੈਸੇ

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਪੂਰੇ ਦੇਸ਼ ’ਚ ਹਾਹਾਕਾਰ ਮਚੀ ਹੋਈ ਹੈ। ਇਕ ਪਾਸੇ ਜਿੱਥੇ ਦੇਸ਼ ਦਵਾਈ, ਆਕਸੀਜਨ, ਹਸਪਤਾਲ, ਬੈੱਡਾਂ ਤੇ ਖਾਣੇ ਦੀ ਕਿੱਲਤ ਨਾਲ ਜੂਝ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਲੋਕ ਇਕ-ਦੂਜੇ ਦੀ ਮਦਦ ਲਈ ਖੁੱਲ੍ਹ ਕੇ ਅੱਗੇ ਆ ਰਹੇ ਹਨ। ਅਜਿਹੇ ’ਚ ਲੋਕਾਂ ਦੀ ਮਦਦ ਲਈ ਕੁਝ ਬਾਲੀਵੁੱਡ ਅਦਾਕਾਰ ਵੀ ਅੱਗੇ ਆ ਰਹੇ ਹਨ। ਕੋਈ ਫੰਡ ਜੁਟਾ ਰਿਹਾ ਹੈ ਤੇ ਕੋਈ ਹਸਪਤਾਲ ’ਚ ਆਕਸੀਜਨ ਦੀ ਸਪਲਾਈ ’ਚ ਮਦਦ ਕਰ ਰਿਹਾ ਹੈ।ਬਾਲੀਵੁੱਡ ਦੇ ਭਾਈਜਾਨ ਭਾਵ ਸਲਮਾਨ ਖ਼ਾਨ ਇਕ ਵਾਰ ਫਿਰ ਇੰਡਸਟਰੀ ਦੇ ਕਾਮਿਆਂ ਦੀ ਮਦਦ ਲਈ ਅੱਗੇ ਆਏ ਹਨ। ਸਲਮਾਨ ਖ਼ਾਨ 25 ਹਜ਼ਾਰ ਵਰਕਰਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਖ਼ੁਦ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿਚ Technician, Makeup Artist, Stuntmen ਤੇ Spotboy ਸ਼ਾਮਲ ਹਨ। ਇਹ ਜਾਣਕਾਰੀ Federation of Western Indian Cine Employees (FWICE) ਦੇ President ਬੀਐੱਨ ਤਿਵਾੜੀ ਨੇ ਦਿੱਤੀ ਹੈ।ਈ-ਟਾਈਮਜ਼ ਨਾਲ ਗੱਲ ਕਰਦੇ ਹੋਏ ਬੀਐੱਨ ਤਿਵਾੜੀ ਨੇ ਕਿਹਾ, ‘ਅਸੀਂ ਸਲਮਾਨ ਨੂੰ ਲੋਕਾਂ ਦੀ ਲਿਸਟ ਭੇਜੀ ਸੀ ਤੇ ਉਹ ਇਨ੍ਹਾਂ ਦੀ ਮਦਦ ਲਈ ਤਿਆਰ ਹੋ ਗਏ। ਉਨ੍ਹਾਂ ਵਾਅਦਾ ਕੀਤਾ ਕਿ ਉਹ ਇਨ੍ਹਾਂ ਵਰਕਰਾਂ ਦੀ ਮਦਦ ਕਰਨਗੇ।’ ਖ਼ਬਰ ਮੁਤਾਬਕ ਸਲਮਾਨ ਹਰੇਕ ਮਜ਼ਦੂਰ ਨੂੰ 1500 ਰੁਪਏ ਦਾਨ ਕਰਨਗੇ। ਇਸ ਤੋਂ ਇਲਾਵਾ ਬੀਐੱਨ ਤਿਵਾੜੀ ਨੇ ਦੱਸਿਆ ਕਿ, ਅਸੀਂ 35,000 ਸੀਨੀਅਰ ਨਾਗਰਿਕਾਂ ਦੀ ਇਕ ਲਿਸਟ ਯਸ਼ਰਾਜ ਫਿਲਮਜ਼ ਨੂੰ ਭੇਜੀ ਹੈ ਤੇ ਉਹ ਵੀ ਇਨ੍ਹਾਂ ਦੀ ਮਦਦ ਲਈ ਰਾਜ਼ੀ ਹੋ ਗਏ ਹਨ। ਯਸ਼ਰਾਜ ਫਿਲਮਜ਼ ਨੇ 5000 ਰੁਪਏ ਤੇ ਮਾਸਿਕ ਰਾਸ਼ਨ ਦੇਣ ਦਾ ਵਾਅਦਾ ਕੀਤਾ ਹੈ।’

Related posts

ਜ਼ਖਮੀ ਰਣਬੀਰ ਕਪੂਰ ਦੇ ਨਾਲ ਏਅਰਪੋਟ ਤੇ ਸਪਾਟ ਹੋਈ ਆਲੀਆ ਭੱਟ

On Punjab

ਪਾਕਿਸਤਾਨ ਜਾਣਾ ਮੀਕਾ ਨੂੰ ਪਿਆ ਮਹਿੰਗਾ, ਗਾਇਕ ਨਾਲ ਕੰਮ ਕਰਨੋਂ ਟਲਣ ਲੱਗੇ ਕਲਾਕਾਰ

On Punjab

‘ਪਿਆਰੀ ਸਾਈਨਾ, ਮੈਂ ਆਪਣੇ ਮਜ਼ਾਕ ਲਈ ਮਾਫ਼ੀ ਮੰਗਦਾ ਹਾਂ’,ਸਾਈਨਾ ਨੇਹਵਾਲ ਨਾਲ ਵਿਵਾਦਤ ਟਵੀਟ ਤੋਂ ਬਾਅਦ ਐਕਟਰ ਸਿਧਾਰਥ ਨੇ ਮੰਗੀ ਮਾਫ਼ੀ

On Punjab