72.99 F
New York, US
November 8, 2024
PreetNama
ਰਾਜਨੀਤੀ/Politics

ਕੋਰੋਨਾ ਖਿਲਾਫ਼ ਜੰਗ ਦੌਰਾਨ ਮੋਦੀ ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

15 non essential industries: ਪੂਰੇ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਪਰ ਮੋਦੀ ਸਰਕਾਰ ਨੂੰ ਆਰਥਿਕ ਮੁਹਾਜ਼ ਤੋਂ ਆ ਰਹੀਆਂ ਰਿਪੋਰਟਾਂ ਸਤਾ ਰਹੀਆਂ ਹਨ । ਜਿਸਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ । ਜਿਸ ਵਿੱਚ 15 ਕਿਸਮਾਂ ਦੇ ਉਦਯੋਗਾਂ ਨੂੰ ਘੱਟੋ-ਘੱਟ ਸਟਾਫ ਨਾਲ ਇੱਕ ਸ਼ਿਫਟ ਵਿੱਚ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ । ਮੋਦੀ ਸਰਕਾਰ ਵੱਲੋਂ ਇਹ ਫੈਸਲਾ ਵਿਸ਼ਵ ਬੈਂਕ ਤੇ ਹੋਰ ਕੌਮਾਂਤਰੀ ਏਜੰਸੀਆਂ ਦੀਆਂ ਰਿਪੋਰਟਾਂ ਮਗਰੋਂ ਲਿਆ ਗਿਆ ਹੈ । ਦਰਅਸਲ, ਇਨ੍ਹਾਂ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੀ ਵਿਕਾਸ ਦਰ ਢਾਈ ਫੀਸਦੀ ਤੱਕ ਹੇਠਾਂ ਜਾ ਸਕਦੀ ਹੈ ।

ਦਰਅਸਲ, ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਹੀ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਵਿੱਚ ‘ਜਾਨ ਵੀ ਤੇ ਜਹਾਨ ਵੀ’ ਦੇ ਨਵੇਂ ਮੰਤਰ ਨਾਲ ਸੰਕੇਤ ਦਿੱਤਾ ਸੀ ਤੇ ਸਰਕਾਰ ਇਸ ਦਿਸ਼ਾ ਵੱਲ ਵਧ ਰਹੀ ਹੈ । ਦੇਸ਼ ਵਿੱਚ 14 ਅਪ੍ਰੈਲ ਨੂੰ ਦੇਸ਼ ਵਿਆਪੀ ਲਾਕ ਡਾਊਨ ਖ਼ਤਮ ਹੋਣ ਤੋਂ ਪਹਿਲਾਂ ਹੀ ਸਰਕਾਰ ਨੇ ਉਦਯੋਗਾਂ ਨੂੰ ਚਲਾਉਣ ਲਈ ਲੋੜੀਂਦੀਆਂ ਪ੍ਰਵਾਨਗੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ । ਵੈਸੇ ਤਾਂ ਕੋਰੋਨਾ ਦੇ ਵਧ ਰਹੇ ਖ਼ਤਰੇ ਕਰਕੇ ਦੇਸ਼ ਭਰ ‘ਚ ਆਮ ਸਹਿਮਤੀ ਹੈ ਕਿ ਲਾਕ ਡਾਊਨ ਵਧਣੀ ਚਾਹੀਦੀ ਹੈ ਪਰ ਅਰਥਚਾਰੇ ‘ਤੇ ਪੈਣ ਵਾਲੇ ਪ੍ਰਭਾਵ ਕਾਰਨ ਬੰਦ ਪਏ ਸਨਅਤੀ ਪਹੀਏ ਨੂੰ ਹੌਲੀ-ਹੌਲੀ ਲੀਹਾਂ ‘ਤੇ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ।

ਇਸ ਮਾਮਲੇ ਵਿੱਚ ਕੇਂਦਰੀ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨੂੰ ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਉਦਯੋਗਾਂ ਨੂੰ ਅਧੂਰੇ ਤੌਰ ‘ਤੇ ਲਾਕ ਡਾਊਨ ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ । ਇਨ੍ਹਾਂ ਸਾਰੇ ਵਿਚਾਰਾਂ ਦੇ ਮੱਦੇਨਜ਼ਰ ਸਰਕਾਰ ਨੇ 15 ਕਿਸਮਾਂ ਦੇ ਉਦਯੋਗਾਂ ਨੂੰ ਘੱਟੋ-ਘੱਟ ਸਟਾਫ ਨਾਲ ਇੱਕ ਸ਼ਿਫਟ ਵਿੱਚ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ । ਇਸ ਤੋਂ ਇਲਾਵਾ ਕੈਬਨਿਟ ਮੰਤਰੀਆਂ ਦਾ ਸੁਝਾਅ ਸੀ ਕਿ ਪਹਿਲੇ ਪੜਾਅ ਵਿੱਚ ਸੜਕਾਂ ਦੀ ਉਸਾਰੀ, ਜ਼ਰੂਰੀ ਵਸਤਾਂ ਦੇ ਨਿਰਮਾਣ ਨਾਲ ਜੁੜੇ ਉਦਯੋਗਾਂ ਨੂੰ ਉਤਪਾਦਨ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ।

ਜੇ ਕੋਈ ਉਦਯੋਗ ਕੋਰੋਨਾ ਦੇ ਫੈਲਣ ਤੋਂ ਬਚਣ ਦੌਰਾਨ ਉਦਯੋਗਿਕ ਗਤੀਵਿਧੀਆਂ ਨੂੰ ਸ਼ੁਰੂ ਕਰਨ ਲਈ ਬੱਲੂ ਪ੍ਰਿੰਟ ਦੇ ਦਿੰਦਾ ਹੈ, ਤਾਂ ਇਸ ਨੂੰ ਵੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ । ਪਰ ਉਸਨੂੰ ਇਹ ਦੱਸਣਾ ਪਏਗਾ ਕਿ ਸੰਕਰਮਣ ਹੋਣ ਦੀ ਸਥਿਤੀ ਵਿੱਚ ਬਿਮਾਰੀ ਤੋਂ ਬਚਾਅ ਅਤੇ ਇਲਾਜ ਦਾ ਪ੍ਰਬੰਧ ਕੀ ਹੈ । ਦੱਸ ਦੇਈਏ ਕਿ ਪ੍ਰਧਾਨਮੰਤਰੀ ਮੋਦੀ ਵੱਲੋਂ ਆਪਟਿਕ ਫਾਈਬਰ ਕੇਬਲ, ਕੰਪ੍ਰੈਸਰ ਅਤੇ ਕੰਡੈਂਸਰ ਯੂਨਿਟਸ, ਸਟੀਲ ਤੇ ਫੇਰਸ ਐਲੋਡ ਮਿਲਸ, ਪਾਵਰਲੂਮ, ਪਲੱਪ ਤੇ ਕਾਗਜ਼ ਇਕਾਈਆਂ, ਖਾਦ, ਪੇਂਟ, ਪਲਾਸਟਿਕ, ਵਾਹਨ ਇਕਾਈਆਂ, ਰਤਨ ਤੇ ਗਹਿਣਿਆਂ ਤੇ ਸੇਜ ਤੇ ਨਿਰਯਾਤ ਨਾਲ ਸਬੰਧਤ ਕੰਪਨੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ । ਟ੍ਰਾਂਸਫਾਰਮਰ ਤੇ ਸਰਕਟ ਵਾਹਨਾਂ, ਦੂਰ ਸੰਚਾਰ ਉਪਕਰਣਾਂ ਤੇ ਭਾਗਾਂ ਤੇ ਭੋਜਨ ਤੇ ਪੀਣ ਵਾਲੇ ਪਦਾਰਥਾਂ ਨਾਲ ਸਬੰਧਿਤ ਉਦਯੋਗ ਵੀ ਕੰਮ ਕਰਨ ਦੇ ਯੋਗ ਹੋਣਗੇ ।

Related posts

ਦੀਪ ਸਿੱਧੂ ਤੇਰੀ ਸੋਚ ਤੇ, ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰਿਆਂ ਨਾਲ ਗੂੰਜਿਆ ਸੰਭੂ ਬੈਰੀਅਰ, ਭੁੱਬਾਂ ਮਾਰ-ਮਾਰ ਕੇ ਰੋਏ ਪ੍ਰਸ਼ੰਸਕ

On Punjab

ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਦੇਣ ‘ਤੇ BKU ਸੂਬਾ ਪ੍ਰਧਾਨ ਰਵੀ ਆਜ਼ਾਦ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

On Punjab

ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਕੀਤਾ ਤਲਬ, 100 ਕਰੋੜ ਦਾ ਹੈ…

On Punjab