ਦਹਾਕਿਆਂ ਦੀ ਖੋਜ ਤੋਂ ਇਹ ਜ਼ਾਹਿਰ ਹੋ ਚੁੱਕਾ ਹੈ ਕਿ ਡਿਪ੍ਰਰੈਸ਼ਨ, ਤਣਾਅ, ਇਕੱਲਾਪਣ ਅਤੇ ਖ਼ਰਾਬ ਸਿਹਤ ਕਾਰਨ ਸਰੀਰ ਨੂੰ ਇਮਿਊਨਿਟੀ ਸਿਸਟਮ ਕਮਜ਼ੋਰ ਪੈ ਸਕਦਾ ਹੈ ਅਤੇ ਕੁਝ ਖ਼ਾਸ ਟੀਕਿਆਂ ਦਾ ਅਸਰ ਵੀ ਘੱਟ ਹੋ ਸਕਦਾ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਲਈ ਤਿਆਰ ਕੀਤੇ ਗਏ ਟੀਕਿਆਂ ਦੇ ਮਾਮਲੇ ਵਿਚ ਵੀ ਇਹ ਗੱਲ ਸੱਚ ਹੋ ਸਕਦੀ ਹੈ।
ਪ੍ਰਸਪੈਕਟਿਵਸ ਆਨ ਸਾਈਕੋਲੋਜੀਕਲ ਸਾਇੰਸ ਪੱਤ੍ਕਾ ਵਿਚ ਪ੍ਰਕਾਸ਼ਿਤ ਅਧਿਐਨ ਦੇ ਖੋਜਕਰਤਾਵਾਂ ਅਨੁਸਾਰ ਲੋਕਾਂ ਨੂੰ ਖ਼ਰਾਬ ਮਾਨਸਿਕ ਅਤੇ ਸਰੀਰਕ ਸਿਹਤ ਦੇ ਨਾਲ ਹੀ ਵਾਤਾਵਰਨ ਸਬੰਧੀ ਕਾਰਨ ਇਮਿਊਨ ਸਿਸਟਮ ਨੂੰ ਕਮਜ਼ੋਰ ਕਰ ਸਕਦੇ ਹਨ। ਇਸ ਕਾਰਨ ਕਿਸੇ ਵੈਕਸੀਨ ਨੂੰ ਲੈ ਕੇ ਰਿਸਪਾਂਸ ਹੌਲੀ ਪੈ ਸਕਦਾ ਹੈ। ਇਹ ਉਸ ਦੌਰ ਵਿਚ ਖ਼ਾਸ ਤੌਰ ‘ਤੇ ਵੱਡੀ ਚਿੰਤਾ ਦੀ ਗੱਲ ਹੈ ਜਦੋਂ ਦੁਨੀਆ ਭਰ ਵਿਚ ਲੋਕਾਂ ਨੂੰ ਕੋਰੋਨਾ ਮਹਾਮਾਰੀ ਕਾਰਨ ਇਕੱਲਾਪਣ, ਆਰਥਿਕ ਸੰਕਟ ਅਤੇ ਭਵਿੱਖ ਦੀ ਅਨਿਸ਼ਚਿਤਤਾ ਨੂੰ ਲੈ ਕੇ ਚਿੰਤਾ ਅਤੇ ਤਣਾਅ ਨਾਲ ਜੂਝਣਾ ਪੈ ਰਿਹਾ ਹੈ। ਇਹ ਚੁਣੌਤੀਆਂ ਉਸੇ ਤਰ੍ਹਾਂ ਨਾਲ ਕਾਰਕ ਹਨ ਜਿਨ੍ਹਾਂ ਕਾਰਨ ਪੂਰਵ ਵਿਚ ਖ਼ਾਸ ਤੌਰ ‘ਤੇ ਬਜ਼ੁਰਗਾਂ ਵਿਚ ਟੀਕਿਆਂ ਦਾ ਪ੍ਰਭਾਵ ਘੱਟ ਪਾਇਆ ਗਿਆ। ਅਮਰੀਕਾ ਦੀ ਓਹਾਇਓ ਸਟੇਟ ਯੂਨੀਵਰਸਿਟੀ ਦੇ ਖੋਜਕਰਤਾ ਐਨੇਲਿਸ ਮੈਡੀਸਨ ਨੇ ਕਿਹਾ ਕਿ ਲੋਕਾਂ ਦੀ ਜਾਨ ਲੈਣ ਦੇ ਨਾਲ ਹੀ ਕੋਵਿਡ-19 ਮਾਨਸਿਕ ਸਿਹਤ ‘ਤੇ ਵੀ ਭਾਰੀ ਪੈ ਰਿਹਾ ਹੈ। ਇਸ ਕਾਰਨ ਦੂਜੀਆਂ ਸਮੱਸਿਆਵਾਂ ਦੇ ਨਾਲ ਹੀ ਐਂਗਜ਼ਾਇਟੀ ਅਤੇ ਡਿਪ੍ਰਰੈਸ਼ਨ ਵੀ ਵੱਧ ਰਿਹਾ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਪ੍ਰਭਾਵ ਕਿਸੇ ਵਿਅਕਤੀ ਦੀ ਇਮਿਊਨਿਟੀ ਸਿਸਟਮ ‘ਤੇ ਵੀ ਪੈ ਸਕਦਾ ਹੈ। ਇਸ ਨਾਲ ਇਨਫੈਕਸ਼ਨ ਦੀ ਰੋਕਥਾਮ ਦੀ ਸਮਰੱਥਾ ਵਿਗੜ ਸਕਦੀ ਹੈ।
ਖੋਜਕਰਤਾਵਾਂ ਮੁਤਾਬਕ ਚੰਗੀ ਗੱਲ ਇਹ ਹੈ ਕਿ ਕੋਰੋਨਾ ਦੇ ਟੀਕੇ ਤਕਰੀਬਨ 95 ਫ਼ੀਸਦੀ ਤਕ ਪ੍ਰਭਾਵੀ ਪਾਏ ਗਏ ਹਨ। ਇਸ ਲਈ ਇਸ ਤਰ੍ਹਾਂ ਦੇ ਕਾਰਕਾਂ ਕਾਰਨ ਸਰੀਰ ਵਿਚ ਇਮਿਊਨਿਟੀ ਵਿਕਸਿਤ ਹੋਣ ਵਿਚ ਲੰਬਾ ਵਕਤ ਲੱਗ ਸਕਦਾ ਹੈ।