ਨਵੀਂ ਦਿੱਲੀ: ਕੋਰੋਨਾ ਵਾਇਸ ਦਾ ਕਹਿਰ ਭਾਰਤ ‘ਚ ਦਨ ਬ ਦਿਨ ਵਧ ਰਿਹਾ ਹੈ। ਜਿੱਥੇ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਰੋਜ਼ਾਨਾ ਵਧ ਰਿਹਾ ਹੈ ਉੱਥੇ ਹੀ ਮੌਤਾਂ ਦੇ ਅੰਕੜੇ ‘ਚ ਵੀ ਇਜ਼ਾਫਾ ਹੋ ਰਿਹਾ ਹੈ। ਅਜਿਹੇ ‘ਚ ਕੋਰੋਨਾ ਦੇ ਲੱਛਣ ਵਾਲੇ ਹਰ ਵਿਅਕਤੀ ਦੀ ਜਾਂਚ ਕੀਤੀ ਜਾਵੇਗੀ।
ICMR ਵੱਲੋਂ ਜਾਰੀ ਸੋਧ ਐਡਵਾਇਜ਼ਰੀ ‘ਚ ਕਿਹਾ ਗਿਆ ਲਾਗ ਨੂੰ ਰੋਕਣ ਅਤੇ ਜਾਨ ਬਚਾਉਣ ਦਾ ਇਕਮਾਤਰ ਤਰੀਕਾ ਹੈ ਜਾਂਚ ਕਰੋ, ਲਾਗ ਦਾ ਕਾਰਨ ਲੱਭੋ ਅਤੇ ਇਲਾਜ ਕਰੋ। ਦੇਸ਼ ਦੇ ਹਰ ਹਿੱਸੇ ‘ਚ ਲਾਗ ਦੇ ਲੱਛਣਾਂ ਵਾਲਿਆਂ ਦੀ ਵਿਆਪਕ ਪੱਧਰ ‘ਤੇ ਜਾਂਚ ਹੋਵੇ। ਇਸ ਦੇ ਨਾਲ ਹੀ ਲਾਗ ਦੇ ਕਾਰਨ ਦਾ ਪਤਾ ਲਾਕੇ ਉਸ ਨੂੰ ਰੋਕਣ ਦੀ ਪ੍ਰਕਿਰਿਆ ਵੀ ਮਜ਼ਬੂਤ ਹੋਵੇ।
ICMR ਨੇ ਵਿਦੇਸ਼ ਤੋਂ ਪਰਤਣ ਵਾਲਿਆਂ ਤੇ ਪਰਵਾਸੀਆਂ ਨੂੰ ਸੱਤ ਦਿਨ ਦੇ ਅੰਦਰ ਜਾਂਚ ਕਰਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਇਨਫਲੂਏਂਜਾ ਜਿਹੇ ਲੱਛਣਾ ਵਾਲੇ, ਹਸਪਤਾਲ ‘ਚ ਭਰਤੀ ਮਰੀਜ਼ਾਂ, ਕੰਟੇਨਮੈਂਟ ਜ਼ੋਨ ‘ਚ ਰਹਿਣ ਵਾਲਿਆਂ ਨੂੰ ਜਾਂਚ ਕਰਾਉਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਸਿਹਤ ਸੇਵਾਵਾਂ ਨਾਲ ਜੁੜੇ ਕਰਮਚਾਰੀਆਂ ਨੂੰ ਵੀ ਜਾਂਚ ਕਰਾਉਣ ਲਈ ਕਿਹਾ ਗਿਆ ਹੈ।