Railways cancels all passenger trains: ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ. ਜਿਸਦੇ ਚੱਲਦਿਆਂ ਸਰਕਾਰ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ । ਇਸੇ ਦੌਰਾਨ ਭਾਰਤੀ ਰੇਲਵੇ ਮੰਤਰਾਲੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ । ਜਿਸ ਵਿੱਚ ਰੇਲਵੇ ਦੇ ਆਦੇਸ਼ਾਂ ਅਨੁਸਾਰ ਦੇਸ਼ ਦੀਆਂ ਸਾਰੀਆਂ ਟ੍ਰੇਨਾਂ ਨੂੰ 31 ਮਾਰਚ ਤੱਕ ਰੱਦ ਕਰ ਦਿੱਤਾ ਗਿਆ ਹੈ । ਰੇਲਵੇ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਸਾਰੀਆਂ ਲੰਬੀ ਦੂਰੀ ਦੀਆਂ ਟ੍ਰੇਨਾਂ, ਐਕਸਪ੍ਰੈਸ ਅਤੇ ਇੰਟਰਸਿਟੀ ਟ੍ਰੇਨਾਂ (ਪ੍ਰੀਮੀਅਮ ਰੇਲ) 31 ਮਾਰਚ ਨੂੰ ਦੁਪਹਿਰ 12 ਵਜੇ ਤੱਕ ਬੰਦ ਰਹਿਣਗੀਆਂ । ਇਸ ਤੋਂ ਇਲਾਵਾ ਮੁੰਬਈ ਸਥਾਨਕ ਅਤੇ ਕੋਲਕਾਤਾ ਮੈਟਰੋ ਦੇ ਸੰਚਾਲਨ ਵੀ ਇਸ ਅਰਸੇ ਦੌਰਾਨ ਬੰਦ ਰਹਿਣਗੇ ।
ਇਸ ਸਬੰਧੀ ਰੇਲਵੇ ਵੱਲੋਂ ਇੱਕ ਸੂਚਨਾ ਜਾਰੀ ਕੀਤੀ ਗਈ ਹੈ । ਜਿਸ ਵਿੱਚ ਰੇਲਵੇ ਨੇ ਕਿਹਾ ਹੈ ਕਿ ਕੋਲਕਾਤਾ ਮੈਟਰੋ, ਕੋਂਕਣ ਰੇਲਵੇ, ਉਪਨਗਰ ਟ੍ਰੇਨਾਂ ਰੱਦ ਕੀਤੀਆਂ ਗੱਡੀਆਂ ਦੀ ਸੂਚੀ ਵਿੱਚ ਨਹੀਂ ਚੱਲਣਗੀਆਂ । ਹਾਲਾਂਕਿ, ਅੱਜ ਰਾਤ 12 ਵਜੇ ਉਪਨਗਰ ਟ੍ਰੇਨਾਂ, ਕੋਲਕਾਤਾ ਮੈਟਰੋ ਸੇਵਾਵਾਂ ਅੱਜ ਰਾਤ 12 ਵਜੇ ਤੱਕ ਜਾਰੀ ਰਹਿਣਗੀਆਂ ।
ਦੱਸ ਦੇਈਏ ਕਿ ਸਾਰੀਆਂ ਟ੍ਰੇਨਾਂ ਨੂੰ 31 ਮਾਰਚ ਤੱਕ ਰੱਦ ਕਰਨ ਦਾ ਆਦੇਸ਼ ਰੇਲ ਮੰਤਰਾਲੇ ਨੇ ਜਾਰੀ ਕੀਤਾ ਹੈ । ਇਸ ਸਮੇਂ ਦੌਰਾਨ ਸਿਰਫ ਮਾਲ ਗੱਡੀਆਂ ਹੀ ਚਲਦੀਆਂ ਰਹਿਣਗੀਆਂ. ਇਸ ਤੋਂ ਪਹਿਲਾਂ ਰੇਲਵੇ ਵਿਚਾਰ ਕਰ ਰਿਹਾ ਸੀ ਕਿ 25 ਮਾਰਚ ਤੱਕ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ, ਪਰ ਟ੍ਰੇਨਾਂ ਵਿੱਚ ਲਗਾਤਾਰ ਵੱਧ ਰਹੀ ਭੀੜ ਦੇ ਮੱਦੇਨਜ਼ਰ ਰੇਲਵੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ।
ਮਹੱਤਵਪੂਰਨ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਕੋਰੋਨਾ ਨਾਲ ਜੁੜੇ ਮੁੱਦਿਆਂ ‘ਤੇ ਵੀ ਲਗਾਤਾਰ ਨਿਗਰਾਨੀ ਕਰ ਰਹੇ ਹਨ । ਰੇਲ ਵਿਭਾਗ ਅਨੁਸਾਰ ਜਿਹੜੀਆਂ ਟ੍ਰੇਨਾਂ ਰਸਤੇ ਵਿੱਚ ਹਨ ਉਹ ਉਨ੍ਹਾਂ ਦੀ ਮੰਜ਼ਿਲ ‘ਤੇ ਹੀ ਰੁਕਣਗੀਆਂ । ਇਸ ਤੋਂ ਬਾਅਦ ਇਹ ਟ੍ਰੇਨਾਂ 31 ਮਾਰਚ ਤੱਕ ਨਹੀਂ ਚੱਲਣਗੀਆਂ । ਉਥੇ ਹੀ ਰੇਲਵੇ ਯਾਤਰੀਆਂ ਨੂੰ ਰਾਹਤ ਦਿੰਦੇ ਹੋਏ ਰੇਲਵੇ ਨੇ ਟਿਕਟਾਂ ਰੱਦ ਕਰਨ ‘ਤੇ ਕੋਈ ਚਾਰਜ ਨਾ ਲੈਣ ਦਾ ਫੈਸਲਾ ਕੀਤਾ ਹੈ । ਰੇਲਵੇ ਨੇ ਕਿਹਾ ਹੈ ਕਿ ਟਿਕਟ ਦਾ ਸਾਰਾ ਪੈਸਾ ਯਾਤਰੀਆਂ ਨੂੰ ਵਾਪਸ ਕਰ ਦਿੱਤਾ ਜਾਵੇਗਾ ।

ਰੇਲਵੇ ਦੇ ਅਨੁਸਾਰ ਇਨ੍ਹਾਂ ਟਿਕਟਾਂ ਨੂੰ ਵਾਪਸ ਲੈਣ ਲਈ 21 ਜੂਨ ਤੱਕ ਪੈਸਾ ਲਿਆ ਜਾ ਸਕਦਾ ਹੈ । ਰੇਲਵੇ ਨੇ ਕਿਹਾ ਹੈ ਕਿ ਯਾਤਰੀਆਂ ਨੂੰ ਪੈਸੇ ਅਸਾਨੀ ਨਾਲ ਵਾਪਸ ਮਿਲਣ ਦੇ ਯੋਗ ਬਣਾਉਣ ਲਈ ਪੂਰੇ ਪ੍ਰਬੰਧ ਕੀਤੇ ਜਾਣਗੇ । ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਖਤਰਨਾਕ ਪ੍ਰਭਾਵ ਨੂੰ ਵਧਣ ਤੋਂ ਰੋਕਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 31 ਮਾਰਚ ਤੱਕ ਪੰਜਾਬ ਨੂੰ ਲੌਕ ਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਕੋਲੋਂ ਸਰਕਾਰ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ ਤੱਕ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਸੀ ਪਰ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਅਹਿਤਿਆਤ ਵਜੋਂ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਸਰਕਾਰ ਨੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਹੈ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਸਥਾਨ ਵਿੱਚ ਲੌਕ ਡਾਊਨ ਕੀਤਾ ਗਿਆ ਸੀ ।