35.42 F
New York, US
February 6, 2025
PreetNama
ਸਿਹਤ/Health

ਕੋਰੋਨਾ ਤੋਂ ਨਹੀਂ ਉਭਰਿਆ ਚੀਨ, ਬੀਜਿੰਗ ‘ਚ ਨਵੇਂ ਟਰੈਵਲ ਪਾਬੰਦੀ ਲਾਗੂ ਤਾਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ ਪੋਸਟਪੋਨ

ਚੀਨ ‘ਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੋਂ ਵਧਦਾ ਜਾ ਰਿਹਾ ਹੈ। ਲਗਾਤਾਰ ਪਾਬੰਦੀਆਂ ‘ਚ ਇਜਾਫ਼ਾ ਹੋ ਰਿਹਾ ਹੈ। ਹੁਣ ਰਾਜਧਾਨੀ ਬੀਜਿੰਗ ‘ਚ ਨਵੇਂ ਟਰੈਵਲ ਪਾਬੂੰਦੀਆਂ ਨੂੰ ਲਾਗੂ ਕੀਤਾ ਗਿਆ ਹੈ ਤਾਂ ਜੋ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਬੀਜਿੰਗ ਇੰਟਰਨੈਸ਼ਨਲ ਫਿਲਮ ਫੈਸਟੀਵਲ ਨੂੰ ਵੀ ਪੋਸਟਪੋਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚੀਨ ਤੋਂ ਹੀ ਪੂਰੀ ਦੁਨੀਆ ‘ਚ ਕੋਰੋਨਾ ਦਾ ਪ੍ਰਸਾਰ ਹੋਇਆ ਤੇ ਅਜੇ ਤਕ ਇਸ ਵਾਇਰਸ ਦਾ ਖ਼ਾਤਮਾ ਨਹੀਂ ਹੋਇਆ ਹੈ। ਹਾਲਾਂਕਿ, ਵੈਕਸੀਨ ਦੇ ਆ ਜਾਣ ਨਾਲ ਇਸ ਲੜਾਈ ਨਾਲ ਲੜਨ ਲਈ ਲੋਕਾਂ ਨੂੰ ਹਥਿਆਰ ਮਿਲਿਆ ਹੈ। ਅਜੇ ਤਕ ਚੀਨ ਵੀ ਇਸ ਜਾਨਲੇਵਾ ਵਾਇਰਸ ਤੋਂ ਪੂਰੀ ਤਰ੍ਹਾਂ ਉਭਰ ਨਹੀਂ ਪਾਇਆ ਹੈ। ਤੇਜ਼ੀ ਨਾਲ ਡੈਲਟਾ ਸਮੇਤ ਕੋਰੋਨਾ ਦੇ ਕਈ ਵੈਰੀਐਂਟ ਤੇਜ਼ੀ ਨਾਲ ਫੈਲ ਰਹੇ ਹਨ।

ਬੀਜਿੰਗ ‘ਚ ਹਾਈ ਰਿਸਕ ਖੇਤਰਾਂ ਤੋਂ ਆਉਣ ਵਾਲੇ ਲੋਕ ਹੋ ਜਾਣ ਸਾਵਧਾਨ

 

 

ਬੀਜਿੰਗ ‘ਚ ਫੈਲ ਰਹੇ ਡੈਲਟਾ ਵੈਰੀਐਂਟ ਨੂੰ ਧਿਆਨ ‘ਚ ਰੱਖਦਿਆਂ ਹਾਈ ਵਾਇਰਸ ਸੰਚਾਰ ਦਰ (high virus transmission rates) ਵਾਲੇ ਖੇਤਰਾਂ ਦੇ ਯਾਤਰੀਆਂ ‘ਤੇ ਪਾਬੰਦੀ ਲਾ ਕੇ ਕੋਰੋਨਾ ਮਹਾਮਾਰੀ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਉਪਾਅ ਕੀਤੇ ਗਏ ਹਨ। ਚੀਨੀ ਸਟੇਟ ਮੀਡੀਆ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਈ ਰਿਸਕ ਖੇਤਰਾਂ ਵਾਲੇ ਲੋਕ ਜੋ ਬੀਜਿੰਗ ‘ਚ ਆਉਣ ਦੀ ਯੋਜਨਾ ਬਣਾ ਰਹੇ ਹਨ ਤਾਂ ਥੋੜ੍ਹਾ ਸਾਵਧਾਨ ਹੋ ਜਾਓ। ਕਿਉਂਕਿ ਪ੍ਰਸ਼ਾਸਨ ਹਵਾਈ ਅੱਡੇ ਤੇ ਰੇਲਵੇ ਸੇਵਾਵਾਂ ਲਈ ਟਿਕਟ ਖਰੀਦਣ ਤੋਂ ਰੋਕਿਆ ਕਿ ਯੋਜਨਾ ਕਰ ਰਹੀ ਹੈ।

ਬੀਜਿੰਗ ‘ਚ ਯਾਤਰਾ ਲਈ ਲਾਗੂ ਹੋਇਆ ਸਿਹਤ ਕੋਡ

 

 

ਬੀਜਿੰਗ ਦੇ ਅਧਿਕਾਰੀਆਂ ਨੇ ਕਿਹਾ ਕਿ ਜੋ ਲੋਕ ਅਜੇ ਵੀ ਮੱਧਮ ਤੇ ਉੱਚ ਜੋਖਿਮ ਵਾਲੇ ਖੇਤਰਾਂ ‘ਚ ਹਨ, ਉਨ੍ਹਾਂ ਲਈ ਸਿਹਤ ਕੋਡ ਲਾਗੂ ਕੀਤਾ ਗਿਆ ਹੈ। ਸਿਹਤ ਕੋਡ ਵਾਲਿਆਂ ਨੂੰ ਹੀ ਬੀਜਿੰਗ ਲਈ ਜਾਣ ਵਾਲੇ ਜਹਾਜ਼ਾਂ ਜਾਂ ਟਰੇਨਾਂ ‘ਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਗ੍ਰੀਨ ਹੈਲਥ ਕੋਡ ਲਾਜ਼ਮੀ ਹੋਵੇਗਾ।

Related posts

ਭੁੱਲ ਕੇ ਵੀ ਨਾ ਪੀਓ ਖ਼ਾਲੀ ਪੇਟ ਚਾਹ, ਜਾਣੋ ਵਜ੍ਹਾ

On Punjab

ALERT: 5 ਸਾਲ ਤੋਂ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹੈ ਓਮੀਕ੍ਰੋਨ! ਵਿਗਿਆਨੀ ਵੀ ਹਨ ਹੈਰਾਨ

On Punjab

ਦੁੱਧ ਦੀ ਕੁਲਫੀ

On Punjab