43.45 F
New York, US
February 4, 2025
PreetNama
ਖਾਸ-ਖਬਰਾਂ/Important News

ਕੋਰੋਨਾ ਦਾ ਕਹਿਰ : ਅਮਰੀਕਾ ਵਿੱਚ ਹਰ ਘੰਟੇ 2,600 ਪਾਜ਼ੇਟਿਵ ਕੇਸ ਮਿਲਣ ਲੱਗੇ

ਵਾਸ਼ਿੰਗਟਨ, 24 ਜੁਲਾਈ, (ਪੋਸਟ ਬਿਊਰੋ)- ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਅਤੇ ਬਿਮਾਰੀ ਏਨੀ ਫੈਲ ਗਈ ਹੈ ਕਿ ਹਰ ਘੰਟੇ ਔਸਤ 2,600 ਤੋਂ ਵੱਧ ਲੋਕ ਕੋਰੋਨਾ ਵਾਇਰਸ ਦੇ ਟੈੱਸਟ ਵਿੱਚ ਪਾਜ਼ੇਟਿਵ ਮਿਲ ਰਹੇ ਹਨ। ਭਾਰਤ ਵਿੱਚ ਸ਼ੁੱਕਰਵਾਰ ਦੀ ਸਵੇਰ ਹੋਣ ਤੱਕ ਅਮਰੀਕਾ ਵਿਚ ਕੁਲ 41,65,580 ਕੇਸ ਹੋ ਚੁੱਕੇ ਹਨ ਅਤੇ ਮੌਤਾਂ ਦੀ ਗਿਣਤੀ ਵੀ ਵਧ ਕੇ 1,47,250 ਹੋ ਗਈ ਹੈ।
ਵਰਨਣ ਯੋਗ ਹੈ ਕਿ ਅਮਰੀਕਾ ਵਿਚ ਬੀਤੀ 21 ਜਨਵਰੀ ਨੂੰ ਪਹਿਲਾ ਕੇਸ ਮਿਲਿਆ ਸੀ ਤੇ ਇਸ ਤੋਂ ਬਾਅਦ 98 ਦਿਨਾਂ ਵਿਚ ਕੇਸਾਂ ਦੀ ਗਿਣਤੀ 20 ਲੱਖ ਹੋਈ ਸੀ। ਅਗਲੇ ਸਿਰਫ 27 ਦਿਨਾਂ ਵਿਚ 10 ਲੱਖ ਨਵੇਂ ਕੇਸ ਮਿਲੇ ਤੇ ਗਿਣਤੀ 30 ਲੱਖ ਤੋਂ ਟੱਪ ਕੇ ਸਿਰਫ 16 ਦਿਨਾਂ ਵਿਚ ਗਿਣਤੀ 40 ਲੱਖ ਤੋਂ ਟੱਪ ਗਈ। ਅਮਰੀਕਾ ਦੇ ਫਲੋਰੀਡਾ, ਟੈਕਸਾਸ ਅਤੇ ਕੈਲੀਫੋਰਨੀਆ ਇਸ ਮਰਜ਼ ਦੇ ਨਵੇਂ ਕੇਂਦਰ ਬਣ ਗਏ ਹਨ, ਜਿੱਥੇ ਸਾਢੇ ਤਿੰਨ ਲੱਖ ਤੋਂ ਵੱਧ ਲੋਕ ਇਸ ਤੋਂ ਪੀੜਤ ਹੋ ਚੁੱਕੇ ਹਨ, ਪਰ ਇਸ ਦੀ ਮਾਰ ਦਾ ਪਹਿਲਾ ਕੇਂਦਰ ਰਹੇ ਨਿਊਯਾਰਕ ਰਾਜ ਵਿਚ ਮਾਰ ਘਟ ਰਹੀ ਹੈ।
ਇਸ ਦੌਰਾਨ ਭਾਰਤ ਵਿੱਚ ਬੀਤੇ ਚੌਵੀ ਘੰਟਿਆਂ ਵਿੱਚ ਕੋਰੋਨਾ ਦੇ 45,270 ਨਵੇਂ ਕੇਸ ਮਿਲਣ ਨਾਲ ਕੁੱਲ ਕੇਸਾਂ ਦੀ ਗਿਣਤੀ ਸ਼ੁੱਕਰਵਾਰ ਦੀ ਸਵੇਰ ਤੱਕ 12,88,130 ਹੋ ਚੁੱਕੀ ਹੈ ਅਤੇ ਇੱਕੋ ਦਿਨ 1,129 ਹੋਰ ਲੋਕਾਂ ਦੀ ਮੌਤ ਨਾਲ ਮਰਨ ਵਾਲਿਆਂ ਦੀ ਗਿਣਤੀ 30,645 ਹੋ ਗਈ ਹੈ। ਇਸ ਤਰ੍ਹਾਂ ਭਾਰਤ ਮੌਤਾਂ ਦੀ ਗਿਣਤੀ ਪੱਖੋਂ ਫਰਾਂਸ ਨੂੰ ਪਿੱਛੇ ਛੱਡ ਕੇ ਸੰਸਾਰ ਦਾ ਛੇਵਾਂ ਸਭ ਤੋਂ ਵੱਧ ਪ੍ਰਭਾਵਤ ਦੇਸ਼ ਬਣ ਗਿਆ ਹੈ। ਇਸ ਵਕਤ ਭਾਰਤ ਤੋਂ ਵੱਧ ਮੌਤਾਂ ਵਾਲੇ ਦੇਸ਼ਾਂ ਵਿੱਚ ਸੁਪਰ ਪਾਵਰ ਅਮਰੀਕਾ (1,47,250 ਮੌਤਾਂ) ਤੋਂ ਪਿੱਛੋਂ ਬਰਾਜ਼ੀਲ ਵਿੱਚ 84,082, ਬ੍ਰਿਟੇਨ ਵਿੱਚ 45,554, ਮੈਕਸੀਕੋ ਵਿੱਚ 41,190, ਇਟਲੀ ਵਿੱਚ 35,092 ਮੌਤਾਂ ਹੋਈਆਂ ਹਨ। ਭਾਰਤ ਦੇ ਮਹਾਰਾਸ਼ਟਰ, ਤਾਮਿਲ ਨਾਡੂ ਅਤੇ ਕਰਨਾਟਕਾ ਵਿੱਚ ਸਥਿਤੀ ਹਾਲੇ ਤੱਕ ਕਾਬੂ ਨਹੀਂ ਆ ਰਹੀ, ਜਿੱਥੇ ਕੇਸਾਂ ਅਤੇ ਮੌਤਾਂ ਦਾ ਵਧਣਾ ਲਗਾਤਾਰ ਜਾਰੀ ਹੈ।

Related posts

ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਜਿੱਤਿਆ 1 ਲੱਖ ਡਾਲਰ ਦਾ ਪੁਰਸਕਾਰ

On Punjab

ਕੋਰੋਨਾ ਕਾਰਨ ਯੂਕੇ ਦੇ ਪਹਿਲੇ ਸਿੱਖ ਐਮਰਜੈਂਸੀ ਸਲਾਹਕਾਰ ਮਨਜੀਤ ਸਿੰਘ ਰਿਆਤ ਦੀ ਮੌਤ

On Punjab

ਐਪਲ ਸਣੇ ਪੰਜ ਕੰਪਨੀਆਂ ਖਿਲਾਫ ਬਾਲ ਮਜ਼ਦੂਰੀ ਦੇ ਇਲਜ਼ਾਮ, ਕੇਸ ਦਾਇਰ

On Punjab