Ecuador coronavirus corpses: ਕਵੀਟੋ: ਦੁਨੀਆ ਭਰ ਵਿੱਚ ਕੋਵਿਡ-19 ਕਾਰਨ ਮ੍ਰਿਤਕਾਂ ਦੀ ਗਿਣਤੀ ਵਿੱਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ । ਕੋਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਲੈਟਿਨ ਅਮਰੀਕਾ ਦਾ ਦੇਸ਼ ਇਕਵਾਡੋਰ ਕੋਰੋਨਾ ਨਾਲ ਬਹੁਤ ਪ੍ਰਭਾਵਿਤ ਹੈ । ਜਿਥੇ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ । ਜਿਸ ਕਾਰਨ ਇੱਥੋਂ ਦੇ ਮੁਰਦਾਘਰ ਲਾਸ਼ਾਂ ਨਾਲ ਭਰ ਗਏ ਹਨ । ਇਸ ਦੇਸ਼ ਵਿੱਚ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਹਨ ਕਿ ਲਾਸ਼ਾਂ ਨੂੰ ਰੱਖਣ ਲਈ ਹੁਣ ਕੋਈ ਜਗ੍ਹਾ ਨਹੀਂ ਹੈ. ਜਿਸ ਕਾਰਨ ਹੁਣ ਲਾਸ਼ਾਂ ਨੂੰ ਸੜਕਾਂ ਅਤੇ ਘਰਾਂ ਵਿੱਚ ਰੱਖਣਾ ਪੈ ਰਿਹਾ ਹੈ । ਇਸ ਸੰਬੰਧੀ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਤੇ ਇਕਵਾਡੋਰ ਦੇ ਉਪ ਰਾਸ਼ਟਰਪਤੀ ਓਟੋ ਸੋਨੇਨਹੋਲਜ਼ਨਰ ਨੇ ਅਫਸੋਸ ਪ੍ਰਗਟ ਕੀਤਾ ਹੈ ।
ਰਿਪੋਰਟਾਂ ਅਨੁਸਾਰ ਕੋਰੋਨਾ ਵਾਇਰਸ ਨਾਲ ਇਨਫਕੈਟਿਡ ਲੋਕਾਂ ਦੀ ਵੱਧਦੀ ਗਿਣਤੀ ਵਧਦੀ ਹੀ ਜਾ ਰਹੀ ਹੈ, ਜਿਸ ਕਾਰਨ ਅਧਿਕਾਰੀਆਂ ਨੂੰ ਲਾਸ਼ਾਂ ਨੂੰ ਸੜਕਾਂ ਤੋਂ ਹਟਾਉਣ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦਰਅਸਲ, ਇਕਵਾਡੋਰ ਦੇ ਗੁਆਯਾਕਿਲ ਸ਼ਹਿਰ ਵਿੱਚ ਹਾਲਾਤ ਬਹੁਤ ਮਾੜੇ ਹਨ, ਜਿੱਥੇ ਕਰੀਬ 150 ਅਜਿਹੀਆ ਲਾਸ਼ਾਂ ਸੜਕਾਂ ‘ਤੇ ਜਾਂ ਲੋਕਾਂ ਦੇ ਘਰੋਂ ਬਰਾਮਦ ਕੀਤੀਆਂ ਗਈਆਂ ਹਨ ।
ਇੱਥੇ ਤੱਕ ਕਿ ਇਸ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਹੋਣ ਕਾਰਨ ਹਸਪਤਾਲ ਵਿੱਚ ਮਰੀਜ਼ਾਂ ਲਈ ਬੈੱਡ ਵੀ ਨਹੀਂ ਹਨ । ਮੁਰਦਾਘਰ, ਅੰਤਿਮ ਸੰਸਕਾਰ ਸਥਲ ਅਤੇ ਕਬਰਿਸਤਾਨ ਲਾਸ਼ਾਂ ਦੇ ਢੇਰ ਨਾਲ ਭਰੇ ਹੋਏ ਹਨ । ਅਧਿਕਾਰਤ ਤੌਰ ‘ਤੇ ਇਕਵਾਡੋਰ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਿਰਫ 180 ਦੱਸੀ ਜਾ ਰਹੀ ਹੈ ।
ਉੱਥੇ ਹੀ ਦੇਸ਼ ਦੇ ਉਪ ਰਾਸ਼ਟਰਪਤੀ ਓਟੋ ਸੋਨੇਨਹੋਲਜ਼ਨਰ ਨੇ ਤਸਵੀਰਾਂ ਦੇਖ ਕੇ ਦੁੱਖ ਪ੍ਰਗਟ ਕੀਤਾ ਹੈ । ਉਨ੍ਹਾਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ । ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਜਨਤਕ ਸੇਵਕ ਦੇ ਤੌਰ ‘ਤੇ ਮੈ ਅਫਸੋਸ ਜ਼ਾਹਿਰ ਕਰਦਾ ਹਾਂ ।