13.57 F
New York, US
December 23, 2024
PreetNama
ਖਾਸ-ਖਬਰਾਂ/Important News

ਕੋਰੋਨਾ ਦਾ ਖੌਫ: ਜਹਾਜ਼ ‘ਚ ਯਾਤਰੀ ਨੇ ਮਾਰੀ ਛਿੱਕ ਤਾਂ ਘਬਰਾਏ ਪਾਇਲਟ ਨੇ ਮਾਰੀ Cockpit ਤੋਂ ਛਾਲ

Air Asia pilot jumps: ਪੁਣੇ: ਕੋਰੋਨਾ ਵਾਇਰਸ ਦਾ ਪ੍ਰਭਾਵ ਤੇ ਡਰ ਪੂਰੀ ਦੁਨੀਆ ਦੇ ਲੋਕਾਂ ਵਿੱਚ ਵੱਧ ਰਿਹਾ ਹੈ । ਅਜਿਹਾ ਇੱਕ ਮਾਮਲਾ ਪੁਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਣੇ ਤੋਂ ਏਅਰ ਏਸ਼ੀਆ ਦੀ ਉਡਾਣ I5-732 ਦੀ ਕੌਕਪਿੱਟ ਵਿੱਚ ਬੈਠੇ ਪਾਇਲਟ ਨੇ ਕੋਰੋਨਾ ਵਾਇਰਸ ਦੇ ਡਰ ਕਾਰਨ ਐਮਰਜੈਂਸੀ ਦਰਵਾਜ਼ੇ ਤੋਂ ਛਾਲ ਮਾਰ ਦਿੱਤੀ ।

ਇਸ ਤੋਂ ਬਾਅਦ ਚਾਲਕ ਦਲ ਦੇ ਬਾਕੀ ਮੈਂਬਰਾਂ ਨੇ ਫਿਰ ਜਹਾਜ਼ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਤੇ ਜਲਦੀ ਹੀ ਸਾਰੇ ਯਾਤਰੀਆਂ ਨੂੰ ਪਿਛਲੇ ਦਰਵਾਜ਼ੇ ਤੋਂ ਬਾਹਰ ਕੱਢ ਲਿਆ । ਜਿਸ ਤੋਂ ਬਾਅਦ ਸਾਰੇ ਯਾਤਰੀਆਂ ਦੀ ਜਾਂਚ ਕੀਤੀ ਗਈ । ਜਦੋਂ ਏਅਰ ਏਸ਼ੀਆ ਦੇ ਬੁਲਾਰੇ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, ”ਹਰ ਕੋਈ ਕੋਰੋਨਾ ਵਾਇਰਸ ਤੋਂ ਸੁਚੇਤ ਹੈ । ਇਸ ਲਈ ਸਾਰੇ ਯਾਤਰੀਆਂ ਦੀ ਡਾਕਟਰੀ ਜਾਂਚ ਕੀਤੀ ਗਈ ਤੇ ਕੋਈ ਵੀ ਰਿਪੋਰਟ ਸਕਾਰਾਤਮਕ ਨਹੀਂ ਆਈ । ਬੁਲਾਰੇ ਨੇ ਦੱਸਿਆ ਕਿ ਉਸ ਤੋਂ ਬਾਅਦ ਸਾਰੇ ਜਹਾਜ਼ ਵਿੱਚ ਐਂਟੀ-ਇਨਫੈਕਸ਼ਨ ਦਾ ਛਿੜਕਾਅ ਕੀਤਾ ਗਿਆ ।

ਦੱਸ ਦੇਈਏ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੇ 400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ । ਦਿੱਲੀ ਸਮੇਤ ਕਈ ਸ਼ਹਿਰਾਂ ਵਿੱਚ ਲਾਕ ਡਾਊਨ ਦਾ ਐਲਾਨ ਕੀਤਾ ਗਿਆ ਹੈ । ਦੱਸ ਦੇਈਏ ਕਿ ਹੁਣ ਤੱਕ ਇਸ ਮਹਾਂਮਾਰੀ ਨੇ ਭਾਰਤ ਵਿੱਚ 7 ਲੋਕਾਂ ਦੀ ਜਾਨ ਲੈ ਲਈ ਹੈ ।

Related posts

ਅਮੀਰੀ ਦੇ ਬਾਵਜੂਦ ਘੱਟ ਹੋ ਗਈ ਅਮਰੀਕੀਆਂ ਦੀ ਉਮਰ, ਜਾਣੋ ਇਸ ਦੇ ਪਿੱਛੇ ਕੀ ਹੈ ਵਜ੍ਹਾ

On Punjab

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤੇ ਕਾਨੂੰਨੀ ਲੜਾਈ ਦੇ ਸੰਕੇਤ

On Punjab

ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਦਾ ਟੀਜ਼ਰ ਜਾਰੀ

On Punjab