Free chicken distributed: ਕੋਵਿਡ -19 ਦੀ ਚਰਚਾ ਅੱਜ ਕੱਲ੍ਹ ਹਰ ਕੋਈ ਕਰ ਰਿਹਾ ਹੈ। ਲੋਕੀ ਇਸ ਵਾਇਰਸ ਤੋਂ ਬਚਾਵ ਲਈ ਆਪਣੇ-ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਹੇ ਹਨ। ਲੋਕ ਇਸ ਗੱਲ ਤੋਂ ਚਿੰਤਤ ਹਨ ਕਿ ਇਸ ਤੋਂ ਬਚਾਵ ਲਈ ਕੀ ਖਾਣਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ। ਇਹ ਅਫਵਾਹ ਹੈ ਕਿ ਕੋਰੋਨਾ ਮਾਸਾਹਾਰੀ ਖਾਣੇ ਨਾਲ ਤੇਜ਼ੀ ਤੋਂ ਫੈਲਦਾ ਹੈ, ਇਸ ਕਰਕੇ ਪਹਿਲੀ ਮਾਰ ਨਾਨ-ਵੇਜ ਵੇਚਣ ਵਾਲਿਆਂ ਤੇ ਹੋਈ ਹੈ, ਜਦੋਂ ਕਿ ਇਸਦੀ ਪੁਸ਼ਟੀ ਨਹੀਂ ਹੋਈ ਹੈ। ਅਜਿਹੀ ਸਥਿਤੀ ‘ਚ ਪੋਲਟਰੀ ਫਾਰਮਾਂ ਦੇ ਕਾਰੋਬਾਰ ਨੂੰ ਭਾਰੀ ਠੇਸ ਪਹੁੰਚੀ ਹੈ। ਅੰਡਾ-ਚਿਕਨ ਦੇ ਰੇਟ ਕੋਰੋਨਾ ਕਾਰਨ ਫਰਸ਼ ‘ਤੇ ਆ ਗਏ ਹਨ।
ਲੋਕਾਂ ਨੂੰ ਚਿਕਨ ਤੋਂ ਕੋਰੋਨਾ ਆਉਣ ਦੇ ਡਰ ਨੂੰ ਦੂਰ ਕਰਨ ਲਈ ਹੁਣ ਪੰਜਾਬ ਬ੍ਰੋਇਲਰ ਬੋਰਡ ਨੇ ਤਾਜਪੁਰ ਰੋਡ ‘ਤੇ 10 ਰੁਪਏ ‘ਚ ਇੱਕ ਪਲੇਟ ਚਿਕਨ ਲੋਕਾਂ ਨੂੰ ਖਿਲਾਇਆ ਤੇ ਹੁਣ ਈਐਸਆਈ ਰੋਡ’ ਤੇ ਲੋਕਾਂ ਨੂੰ ਮੁਫਤ ਫ੍ਰਾਈ ਚਿਕਨ ਦੀ ਸੇਵਾ ਕੀਤੀ। ਖਾਸ ਗੱਲ ਇਹ ਹੈ ਕਿ ਉਹ ਆਪਣੇ ਹੱਥਾਂ ‘ਚ ਦਸਤਾਨੇ ਪਾ ਕੇ ਸੇਵਾ ਕਰ ਰਹੇ ਸਨ ਤੇ ਤਲੇ ਹੋਏ ਚਿਕਨ ਦਾ ਸੁਆਦ ਲੈਣ ਲਈ ਲੋਕਾਂ ਦੀ ਇਕ ਲੰਮੀ ਕਤਾਰ ਲੱਗੀ ਹੋਈ ਸੀ। ਵਿਸਾਖੀ ਦੇ ਤਿਉਹਾਰ ਤੋਂ ਪਹਿਲਾਂ ਗਾਇਕ, ਡਾਂਸਰ, ਭੰਗੜਾ ਕਲਾਕਾਰ ਵਿਦੇਸ਼ਾਂ ਵੱਲ ਚਲੇ ਜਾਂਦੇ ਹਨ। ਇੱਕ ਟੂਰ ‘ਚ ਯੂਰਪੀਅਨ ਦੇਸ਼ਾਂ ‘ਚ ਬਹੁਤ ਸਾਰੇ ਪ੍ਰੋਗਰਾਮ ਕਰਕੇ ਚੰਗੀ ਕਮਾਈ ਕਰ ਲੈਂਦੇ ਹਨ, ਪਰ ਇਸ ਵਾਰ ਇਹ ਕਲਾਕਾਰ ਵੀ ਚਿੰਤਤ ਹਨ। ਕੋਰੋਨਾ ਵਾਇਰਸ ਨੇ ਉਨ੍ਹਾਂ ਦੀ ਕਮਾਈ ‘ਤੇ ਅਸਰ ਪਾਇਆ ਹੈ। ਇਹ ਕਲਾਕਾਰ ਵਿਦੇਸ਼ਾਂ ‘ਚ ਆਪਣੇ ਪ੍ਰਬੰਧਕਾਂ ਨਾਲ ਨਿਰੰਤਰ ਸੰਪਰਕ ‘ਚ ਰਹਿੰਦੇ ਹਨ। ਪਹਿਲੀ ਵਾਰ ਅਮਰੀਕਾ ਦੇ ਲਾਸ ਵੇਗਾਸ ‘ਚ ਹੋਣ ਵਾਲੀ ਵਰਲਡ ਭੰਗੜਾ ਮੁਕਾਬਲਾ ਵੀ ਰੱਦ ਕਰ ਦਿੱਤਾ ਗਿਆ ਹੈ।
ਅੰਤਰਰਾਸ਼ਟਰੀ ਭੰਗੜਾ ਕੋਚ ਰਵਿੰਦਰ ਰੰਗੂਵਾਲ ਨੇ ਕਿਹਾ ਕਿ ਮੁਕਾਬਲੇ ਤੋਂ ਇਲਾਵਾ ਅਮਰੀਕਾ ‘ਚ ਵੱਖ-ਵੱਖ ਥਾਵਾਂ ‘ਤੇ ਹੋਣ ਵਾਲੇ ਉਨ੍ਹਾਂ ਦੇ ਪ੍ਰੋਗਰਾਮਾਂ ਨੂੰ ਵੀ ਰੱਦ ਕਰਨਾ ਪਿਆ ਕਿਉਂਕਿ ਅਮਰੀਕਾ ਤੋਂ ਵੀਜ਼ਾ ਨਹੀਂ ਮਿਲ ਰਿਹਾ। ਇਸ ਨਾਲ ਕਲਾਕਾਰਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਕਲਾਕਾਰਾਂ ਦਾ ਕਹਿਣਾ ਹੈ ਕਿ ਜੇ ਕੋਰੋਨਾ ਦੀ ਦਹਿਸ਼ਤ ਇਸ ਤਰ੍ਹਾਂ ਹੀ ਰਹੀ ਤਾਂ ਵਿਸਾਖੀ ਤੋਂ ਪਹਿਲਾਂ ਤੇ ਬਾਅਦ ‘ਚ ਵਿਦੇਸ਼ਾਂ ‘ਚ ਉਨ੍ਹਾਂ ਦੇ ਸਭਿਆਚਾਰਕ ਪ੍ਰੋਗਰਾਮਾਂ ਨੂੰ ਰੱਦ ਕੀਤਾ ਜਾ ਸਕਦਾ ਹੈ।