PreetNama
ਸਿਹਤ/Health

ਕੋਰੋਨਾ ਦਾ ਖ਼ਾਤਮਾ ਕਰ ਸਕਦੀ ਹੈ ਯੂਵੀ-ਐੱਲਈਡੀ ਲਾਈਟ

ਪਰਾਬੈਂਗਨੀ (ਯੂਵੀ) ਪ੍ਰਕਾਸ਼ ਉਤਸਰਜਕ ਡਾਇਓਡ (ਯੂਵੀ-ਐੱਲਈਡੀ) ਕੋਰੋਨਾ ਵਾਇਰਸ ਨੂੰ ਨਾ ਕੇਵਲ ਤੇਜ਼ੀ ਨਾਲ ਸਗੋਂ ਆਸਾਨ ਅਤੇ ਕਿਫ਼ਾਇਤੀ ਤਰੀਕੇ ਨਾਲ ਮਾਰਨ ਵਿਚ ਕਾਰਗਰ ਸਾਬਿਤ ਹੋ ਸਕਦੇ ਹਨ। ਇਕ ਨਵੇਂ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਨਵੀਂ ਵਿਧੀ ਦੀ ਵਰਤੋਂ ਵਾਤਾਨੁਕੂਲਨ ਅਤੇ ਜਲ ਪ੍ਰਣਾਲੀਆਂ ਵਿਚ ਵੀ ਕੀਤਾ ਜਾ ਸਕਦਾ ਹੈ। ‘ਜਰਨਲ ਆਫ ਫੋਟੋ ਕੈਮਿਸਟ੍ਰੀ ਐਂਡ ਫੋਟੋ ਬਾਇਓਲੋਜੀ ਬੀ: ਬਾਇਓਲੋਜੀ’ ਵਿਚ ਪ੍ਰਕਾਸ਼ਿਤ ਖੋਜ ਤਹਿਤ ਕੋਰੋਨਾ ਵਾਇਰਸਾਂ ਦੇ ਪਰਿਵਾਰ ਦੇ ਕਿਸੇ ਵਾਇਰਸ ‘ਤੇ ਯੂਵੀ-ਐੱਲਈਡੀ ਵਿਕਿਰਣ ਨੂੰ ਵੱਖ-ਵੱਖ ਤਰੰਗਾਂ ਦੇ ਰੋਗਾਣੂਆਂ ਨੂੰ ਨਸ਼ਟ ਕਰਨ ਦੀ ਸਮਰੱਥਾ ਦਾ ਆਂਕਲਨ ਕੀਤਾ ਗਿਆ।

ਅਮਰੀਕਾ ਸਥਿਤ ਅਮਰੀਕਨ ਫਰੈਂਡਸ ਆਫ ਤਲ ਅਵੀਵ ਯੂਨੀਵਰਸਿਟੀਜ਼ ਦੇ ਅਧਿਐਨ ਦੀ ਸਹਿ ਲੇਖਿਕਾ ਹਦਸ ਮਮਨੇ ਨੇ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਨੂੰ ਨਸ਼ਟ ਕਰਨ ਦੇ ਪ੍ਰਭਾਵੀ ਹੱਲ ਲੱਭ ਰਹੀ ਹੈ। ਵਿਗਿਆਨਕ ਨੇ ਕਿਹਾ ਕਿ ਕਿਸੇ ਬੱਸ, ਟ੍ਰੇਨ, ਖੇਡ ਦੇ ਮੈਦਾਨ ਜਾਂ ਜਹਾਜ਼ ਨੂੰ ਰਸਾਇਣਕ ਪਦਾਰਥਾਂ ਦੇ ਿਛੜਕਾਅ ਨਾਲ ਇਨਫੈਕਸ਼ਨ ਮੁਕਤ ਕਰਨ ਵਿਚ ਲੋਕਾਂ ਅਤੇ ਰਸਾਇਣ ਨੂੰ ਤਲ ‘ਤੇ ਕੰਮ ਕਰਨ ਲਈ ਸਮੇਂ ਦੀ ਲੋੜ ਹੁੰਦੀ ਹੈ। ਮਮਨੇ ਨੇ ਕਿਹਾ ਕਿ ਐੱਲਈਡੀ ਬੱਲਬਾਂ ‘ਤੇ ਆਧਾਰਤ ਇਨਫੈਕਸ਼ਨ ਮੁਕਤ ਕਰਨ ਦੀਆਂ ਪ੍ਰਣਾਲੀਆਂ ਹਵਾ ਨਿਕਾਸੀ ਪ੍ਰਣਾਲੀ ਅਤੇ ਏਅਰ ਕੰਡੀਸ਼ਨਰ ਵਿਚ ਲਗਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਵੇਖਿਆ ਕਿ ਪਰਾਬੈਂਗਨੀ ਕਿਰਣਾਂ ਉਤਸਰਜਿਤ ਕਰਨ ਵਾਲੇ ਐੱਲਈਡੀ ਬੱਲਬਾਂ ਦੀ ਮਦਦ ਨਾਲ ਕੋਰੋਨਾ ਵਾਇਰਸ ਨੂੰ ਮਾਰਨਾ ਬਹੁਤ ਆਸਾਨ ਹੈ। ਮੈਂ ਸਸਤੇ ਅਤੇ ਆਸਾਨੀ ਨਾਲ ਮੌਜੂਦ ਐੱਲਈਡੀ ਬੱਲਬਾਂ ਦੀ ਮਦਦ ਨਾਲ ਵਾਇਰਸ ਨੂੰ ਮਾਰਿਆ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਪ੍ਰਣਾਲੀ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਵਿਅਕਤੀ ਪ੍ਰਕਾਸ਼ ਦੇ ਸਿੱਧੇ ਸੰਪਰਕ ਵਿਚ ਨਾ ਆਏ ਕਿਉਂਕਿ ਘਰਾਂ ਦੇ ਅੰਦਰ ਫਰਸ਼ ਨੂੰ ਇਨਫੈਕਸ਼ਨ ਮੁਕਤ ਕਰਨ ਲਈ ਯੂਵੀ-ਐੱਲਈਡੀ ਦੀ ਵਰਤੋਂ ਬਹੁਤ ਖ਼ਤਰਨਾਕ ਹੋਵੇਗੀ।

Related posts

ਸਾਵਧਾਨ! ਸਮਾਰਟਫੋਨ ਇੰਝ ਵਿਗਾੜ ਰਿਹਾ ਤੁਹਾਡਾ ਸਾਰਾ ਸਰੀਰਕ ਢਾਂਚਾ

On Punjab

ਮਰੀਜ਼ਾਂ ਨੂੰ ਵੱਡੀ ਰਾਹਤ ! ਦੇਸ਼ ‘ਚ Cancer ਰੋਕੂ ਦਵਾਈਆਂ ਦੀਆਂ ਘਟਣਗੀਆਂ ਕੀਮਤਾਂ, ਸਰਕਾਰ ਨੇ ਹਟਾਈ ਕਸਟਮ ਡਿਊਟੀ Cancer Medicine : ਰਸਾਇਣ ਤੇ ਖਾਦ ਮੰਤਰਾਲਾ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਆਮ ਬਜਟ 2024 25 ਵਿਚ ਕੀਤੇ ਗਏ ਐਲਾਨ ਤਹਿਤ ਇਨ੍ਹਾਂ ਤਿੰਨ ਕੈਂਸਰ ਰੋਧੀ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਮੁਕਤ ਕੀਤਾ ਜਾ ਰਿਹਾ ਹੈ। ਲੰਘੀ 23 ਜੁਲਾਈ ਨੂੰ ਵਿੱਤ ਮੰਤਰਾਲੇ ਦੇ ਮਾਲੀਆ ਵਿਭਾਗ ਨੇ ਤਿੰਨਾਂ ਦਵਾਈਆਂ ’ਤੇ ਕਸਟਮ ਡਿਊਟੀ ਨੂੰ ਜ਼ੀਰੋ ਕਰਨ ਲਈ ਕਿਹਾ ਸੀ।

On Punjab

PIZZA ਤੇ BURGER ਨੇ ਖੋਹ ਲਈ ਬੱਚੇ ਦੀ ਅੱਖਾਂ ਦੀ ਰੋਸ਼ਨੀ

On Punjab