35.42 F
New York, US
February 6, 2025
PreetNama
ਖਾਸ-ਖਬਰਾਂ/Important News

ਕੋਰੋਨਾ ਦੀ ਉਤਪਤੀ ਜਾਂਚ ਦੀ ਮੰਗ ਅਮਰੀਕਾ ਤੇ ਬਰਤਾਨੀਆ ਨੇ ਕੀਤਾ ਸਮਰਥਨ, ਕਿਹਾ – ਪਾਰਦਰਸ਼ੀ ਹੋ ਪ੍ਰਕਿਰਿਆ

ਬਰਤਾਨੀਆ ਤੇ ਅਮਰੀਕਾ ਨੇ ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਵੱਲੋਂ ਨਵੇਂ ਪਾਰਦਰਸ਼ੀ ਅਧਿਐਨ ਦੀ ਮੰਗ ਦਾ ਸਮਰਥਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (US President Joe Biden) ਤੇ ਬਿ੍ਰਟਿਸ਼ ਪੀਐੱਮ ਬੋਰਿਸ ਜਾਨਸਨ (British PM Boris Johnson) ਨੇ ਇਕ ਸੰਯੁਕਤ ਬਿਆਨ ’ਚ ਕਿਹਾ, ‘ਅਸੀਂ ਕੋਰੋਨਾ ਦੀ ਉਤਪਤੀ ਨੂੰ ਲੈ ਕੇ ਚੀਨ ’ਚ ਚੱਲ ਰਹੇ ਡਬਲਯੂਐੱਚਓ ਦੇ ਅਧਿਐਨ ਦੇ ਅਗਲੇ ਪੜਾਅ ਦਾ ਸਮਰਥਨ ਕਰਾਂਗੇ ਤੇ ਸਮੇਂ ਸਿਰ, ਪਾਰਦਰਸ਼ੀ ਤੇ ਸਬੂਤ ਅਧਾਰਤ ਸੁਤੰਤਰ ਪ੍ਰਕਿਰਿਆ ਦੀ ਉਮੀਦ ਕਰਦੇ ਹਾਂ।’

ਦੋਵਾਂ ਆਗੂਆਂ ਦਾ ਇਹ ਬਿਆਨ ਅਜਿਹੇ ਸਮੇਂ ’ਤੇ ਕਾਫੀ ਅਹਿਮ ਹੈ, ਜਦੋਂ ਦੁਨੀਆ ਭਰ ’ਚ ਕੋਰੋਨਾ ਦੀ ਉਤਪਤੀ ਦੀ ਜਾਂਚ ਨੂੰ ਲੈ ਕੇ ਮੰਗ ਵਧੀ ਹੈ। ਦੱਸਣਯੋਗ ਹੈ ਕਿ ਡੇਢ ਸਾਲ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ’ਚ ਕੋਰੋਨਾ ਇਨਫੈਕਸ਼ਨ ਦਾ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਸ ਨੇ ਦੁਨੀਆ ਭਰ ’ਚ ਆਪਣਾ ਪ੍ਰਕੋਪ ਫੈਲਾ ਦਿੱਤਾ। ਇੰਨਾ ਸਮਾਂ ਬੀਤਣ ਦੇ ਬਾਵਜੂਦ ਇਹ ਅਜੇ ਤਕ ਰਾਜ਼ ਹੈ ਕਿ ਇਸ ਜਾਨਲੇਵਾ ਵਾਇਰਸ ਦੀ ਉਤਪਤਾ ਕਿਵੇਂ ਤੇ ਕਿੱਥੇ ਹੋਈ ਹੈ। ਹੁਣ ਤਮਾਮ ਦੇਸ਼ਾਂ ਤੇ ਮਾਹਰਾਂ ਨੇ ਇਸ ਗੱਲ ਦਾ ਪਤਾ ਲਗਾਉਣ ਦੇ ਲਈ ਮੰਗ ਤੇਜ਼ ਕਰ ਦਿੱਤੀ ਹੈ ਕਿ ਇਹ ਵਾਇਰਸ ਸਵਾਭਾਵਿਕ ਰੂਪ ਨਾਲ ਉਤਪੰਨ ਹੋਇਆ ਹੈ ਜਾਂ ਇਸ ਦਾ ਜਨਮ ਚੀਨ ਦੀ ਵੁਹਾਨ ਲੈਬ ਤੋਂ ਹੋਇਆ ਹੈ।

Related posts

ਪੁਲਾੜ ਡੌਕਿੰਗ ਪ੍ਰਯੋਗ: ਸਬੰਧਤ ਪੁਲਾੜ ਯਾਨ ਸਫਲਤਾਪੂਰਵਕ ਵੱਖ ਹੋਏ

On Punjab

ਮਕਬੂਜ਼ਾ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ, ਪਾਕਿ ਅਧੀਨਗੀ ਖ਼ਿਲਾਫ਼ ਬੋਲ ਰਹੇ ਹਨ ਗਿਲਗਿਟ ਬਾਲਟਿਸਤਾਨ ਦੇ ਲੋਕ

On Punjab

ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ‘ਭਾਰਤ ਦੀ ਏਕਤਾ’ ਦੀ ਲੋੜ: ਮੋਦੀ

On Punjab